Skip to content
Independent perspectives. Global stories.
BREAKING

ਸੜਕਾਂ ’ਤੇ ਹੁੰਦੇ ਕਤਲਾਂ ਦਾ ਜ਼ਿੰਮੇਵਾਰ ਕੌਣ

Share this story

ਪੰਜਾਬ ਵਿੱਚ ਸੜਕਾਂ ’ਤੇ ਮੌਤ ਦਾ ਰਾਜ ਹੈ। ਹਰ ਰੋਜ਼ ਦਰਜਨਾਂ ਪੰਜਾਬੀ ਸੜਕਾਂ ’ਤੇ ਕਤਲ ਹੋ ਰਹੇ ਹਨ। ਸੰਘਣੀ ਧੁੰਦ ਦੇ ਕਾਰਣ ਮੰਗਲਵਾਰ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ’ਤੇ ਪੰਜਾਬ ਰੋਡਵੇਜ਼ ਫਿਰੋਜ਼ਪੁਰ ਦੀ ਬ¤ਸ ਅਤੇ ਇਕ ਟਰਾਲੇ ਵਿਚਾਲੇ ਭਿਆਨਕ ਟ¤ਕਰ ਨਾਲ ਦੋਹਾ ਚਾਲਕਾਂ ਸਮੇਤ ਕੁ¤ਲ 10 ਨਿਰਦੋਸ਼ ਨਾਗਰਿਕਾਂ ਦੀ ਮੌਤ ਦੀ ਖ਼ਬਰ ਸਚਮੁੱਚ ਬਹੁਤ ਭਿਆਨਕ ਅਤੇ ਦਰਦਨਾਕ ਹੈ। ਇਸ ਤਰ੍ਹਾਂ ਦੇ ਹਾਦਸੇ ਪੰਜਾਬ ਦੇ ਦੂਸਰੇ ਹਿੱਸਿਆਂ ਵਿੱਚ ਵੀ ਰੋਜ਼ ਵਾਪਰ ਰਹੇ ਹਨ। ਸੜਕਾਂ ਉ¤ਪਰ ਮੌਤ ਦਾ ਇਹ ਤਾਂਡਵ ਘਰਾਂ ਵਿੱਚ ਸੱਥਰ ਵਿਸ਼ਾ ਰਿਹਾ ਹੈ। ਮਰਨ ਵਾਲਿਆਂ ਵਿੱਚ ਦੁੱਧ ਚੁੰਘਦੇ ਬੱਚਿਆਂ ਤੋਂ ਲੈ ਕੇ, ਬੀਬੀਆਂ ਅਤੇ ਬਜ਼ੁਰਗ ਤੱਕ ਸ਼ਾਮਿਲ ਹਨ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਨ੍ਹਾਂ ਬੇਰਹਿਮ ਕਤਲਾਂ ਲਈ ਕਿਧਰੇ ਕੋਈ ਰੋਸ ਨਹੀਂ ਉ¤ਪਜ ਰਿਹਾ। ਲੋਕ ਸੜਕ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਨੂੰ ਭਾਣਾ ਹੀ ਮੰਨ ਕੇ ਚੁੱਪ ਕਰਕੇ ਬੈਠੇ ਹਨ। ਆਖ਼ਰ ਅਜਿਹੇ ‘ਕਤਲਾਂ’ ਲਈ ਕੌਣ ਜ਼ਿੰਮੇਵਾਰ ਹੈ। ਸਾਰੇ ਸੰਸਾਰ ਵਿੱਚ ਲੋਕ ਗੱਡੀਆਂ, ਕਾਰਾਂ ਅਤੇ ਹੋਰ ਸਾਧਨਾਂ ਰਾਹੀਂ ਸਫ਼ਰ ਕਰਦੇ ਹਨ। ਸ਼ਾਇਦ ਹੀ ਕਿਸੇ ਹੋਰ ਹਿੱਸੇ ਵਿੱਚ ਪੰਜਾਬ ਜਿੰਨੇ ਦਰਦਨਾਕ ਸੜਕ ਹਾਦਸੇ ਹੁੰਦੇ ਹੋਣ। ਪੰਜਾਬ ਵਿੱਚ ਹੋ ਰਹੇ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਦਾ ਅੰਕੜਾ ਬਹੁਤ ਉ¤ਚਾ ਹੈ। ਜ਼ਿਆਦਾਤਰ ਸੜਕ ਹਾਦਸਿਆਂ ਲਈ ਮਾੜੀਆਂ ਸੜਕਾਂ, ਮਾੜਾ ਸੜਕੀ ਪ੍ਰਬੰਧ, ਸੜਕ ਨਿਯਮਾਂ ਦੀ ਉਲੰਘਣਾ, ਗੱਡੀਆਂ ਦੀ ਤਕਨੀਕੀ ਖਰਾਬੀ, ਟ੍ਰੈਫਿਕ ਪੁਲਿਸ ਦਾ ਮਾੜਾ ਪ੍ਰਬੰਧ ਅਤੇ ਅਣਸਿਖਿਅੱਤ ਡਰਾਇਵਰ ਮੁੱਖ ਕਾਰਨ ਹਨ। ਤਾਜ਼ਾ ਸੜਕ ਹਾਦਸਾ ਪਰਾਲੀ ਦੇ ਧੂੰਏਂ ਨਾਲ ਪੈ ਰਹੀ ਧੂੰਦ ਕਾਰਨ ਹੋਇਆ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਰਾਜ ਸਰਕਾਰ ਨੇ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਲਈ 1-1 ਲੱਖ ਰੁਪਏ ਸਹਾਇਤਾ ਦਾ ਐਲਾਨ ਕਰਕੇ ਹੀ ਸਾਰ ਦਿੱਤਾ ਹੈ। ਸੜਕ ਹਾਦਸਿਆਂ ਨੂੰ ਰੋਕਣ ਲਈ ਕੋਈ ਬਿਆਨ ਤੱਕ ਨਹੀਂ ਆਇਆ। ਸਰਕਾਰ ਸੜਕ ਹਾਦਸਿਆਂ ਨੂੰ ਰੋਕਣ ਲਈ ਜ਼ਿੰਮੇਵਾਰੀ ਲੈਣ ਤੱਕ ਤਿਆਰ ਨਹੀਂ ਦਿਸ ਰਹੀ। ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਸਾਰੇ ਪੰਜਾਬੀਆਂ ਨੂੰ ਇਸ ਸਬੰਧ ਵਿੱਚ ਆਵਾਜ਼ ਉਠਾਉਣੀ ਚਾਹੀਦੀ ਹੈ। ਸੜਕਾਂ ’ਤੇ ਹੋ ਰਹੇ ਇਨ੍ਹਾਂ ‘ਕਤਲਾਂ’ ਦੇ ਜ਼ਿੰਮੇਵਾਰਾਂ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਸੜਕਾਂ ’ਤੇ ਵਧੇਰੇ ਚੌਕਸੀ ਵਰਤਣੀ ਹੋਵੇਗੀ। ਹੋ ਸਕੇ ਤਾਂ ਬੇਲੋੜਾ ਸਫਰ ਨਾ ਕੀਤਾ ਜਾਵੇ। ਅੱਜ ਕੱਲ੍ਹ ਦੇ ਮੌਸਮ ਵਿੱਚ ਦੋ ਪਹੀਆ ਵਾਹਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਕੋਈ ਵਿਆਪਕ ਯੋਜਨਾਬੰਦੀ ਬਣੇਗੀ ਤਾਂ ਜੋ ਲੋਕਾਂ ਨੂੰ ਅਣਆਈ ਮੌਤ ਨਾ ਮਰਨਾ ਪਵੇ।
– ਬਲਜੀਤ ਸਿੰਘ ਬਰਾੜ

WRITTEN BY