Skip to content
Independent perspectives. Global stories.
BREAKING

ਗੱਡੀਆਂ ਨਾਲ ਫੈਲਦਾ ਪ੍ਰਦੂਸ਼ਣ

Share this story

ਦੇਸ਼ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਹੈ। ਆਵਾਜਾਈ ਦੇ ਸਾਧਨਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਕਾਰਨ ਵੀ ਪ੍ਰਦੂਸ਼ਣ ਵੱਧ ਰਿਹਾ ਹੈ। ਸਮੱਸਿਆ ਇਹ ਹੈ ਕਿ ਸੜਕਾਂ ਉ¤ਪਰ ਚੱਲ ਰਹੀਆਂ ਗੱਡੀਆਂ ਸੰਸਾਰ ਮਾਪਦੰਡ ਮੁਤਾਬਿਕ ਨਹੀਂ ਹਨ। ਜ਼ਿਆਦਾਤਰ ਗੱਡੀਆਂ ਪੁਰਾਣੀਆਂ ਅਤੇ ਵੇਲਾ ਵਿਹਾਅ ਚੁੱਕੀ ਤਕਨੀਕ ਨਾਲ ਬਣੀਆਂ ਹੋਈਆਂ ਹਨ। ਨਵੀਂ ਤਕਨੀਕ ਨਾਲ ਬਣਨ ਵਾਲੀਆਂ ਗੱਡੀਆਂ ਪੁਰਾਣੀਆਂ ਗੱਡੀਆਂ ਦੇ ਮੁਕਾਬਲੇ ਘੱਟ ਪ੍ਰਦੂਸ਼ਣ ਫੈਲਾਉਂਦੀਆਂ ਹਨ। ਇਸੇ ਤਰ੍ਹਾਂ ਡੀਜ਼ਲ ਦੇ ਮੁਕਾਬਲੇ ਪੈਟਰੋਲ ਅਤੇ ਗੈਸ ਵਾਲੀਆਂ ਗੱਡੀਆਂ ਵਾਤਾਵਰਣ ਲਈ ਵਧੇਰੇ ਸੁਰੱਖਿਅਤ ਹਨ। ਦੇਸ਼ ਵਿੱਚ ਰੇਲ ਸੇਵਾ ਪਹਿਲਾਂ ਡੀਜ਼ਲ ਇੰਜਣ ਨਾਲ ਚੱਲਦੀ ਸੀ। ਉਸ ਦਾ ਹੁਣ ਬਿਜਲੀਕਰਨ ਹੋ ਚੁੱਕਾ ਹੈ। ਦਿੱਲੀ ਵਿੱਚ ਚੱਲਣ ਵਾਲੀ ਮੇਟਰੋ ਵੀ ਬਿਜਲੀ ਨਾਲ ਹੀ ਚਲਦੀ ਹੈ। ਫਿਰ ਵੀ ਸੜਕੀ ਆਵਾਜਾਈ ਪ੍ਰਦੂਸ਼ਣ ਦਾ ਮੁੱਖ ਕਾਰਨ ਬਣੀ ਹੋਈ ਹੈ। ਇਸ ਸਬੰਧੀ ਹੋਰ ਬਹੁਤ ਸਾਰੇ ਕਦਮ ਚੁੱਕਣ ਦੀ ਜ਼ਰੂਰਤ ਹੈ। ਵਧੇਰੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਨੂੰ ਵੀ ਸੜਕਾਂ ਉ¤ਤੇ ਚਲਾਉਣ ਦੀ ਮਨਾਹੀ ਕੀਤੀ ਜਾਣੀ ਚਾਹੀਦੀ ਹੈ। ਪ੍ਰਦੂਸ਼ਣ ਨੂੰ ਘਟਾਉਣ ਲਈ ਡੀਜ਼ਲ ਅਤੇ ਪੈਟਰੋਲ ਦੀ ਕੁਆਲਿਟੀ ਉ¤ਪਰ ਵੀ ਨਜ਼ਰ ਰੱਖਣ ਦੀ ਜ਼ਰੂਰਤ ਹੈ। ਅਸਲ ਵਿੱਚ ਭ੍ਰਿਸ਼ਟ ਪ੍ਰਬੰਧ ਕਾਰਨ ਆਟੋ ਮੋਬਾਇਲ ਕੰਪਨੀਆਂ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਨਾਲ ਖਿਲਵਾੜ ਕਰ ਰਹੀਆਂ ਹਨ। ਭਾਰਤ ਵਿੱਚ ਬਣਨ ਵਾਲੀਆਂ ਜ਼ਿਆਦਾਤਰ ਗੱਡੀਆਂ ਮਨੁੱਖੀ ਜਾਨਾਂ ਦਾ ਖੌਅ ਹਨ। ਇਸ ਸਬੰਧ ਵਿੱਚ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਕਿਸੇ ਵੀ ਵਾਹਨ ਨਿਰਮਾਣ ਕੰਪਨੀ ਨੂੰ ਵਾਤਵਰਣ ਅਤੇ ਮਨੁੱਖੀ ਜਾਨਾਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਸੁਪਰੀਮ ਕੋਰਟ ਅਤੇ ਸਰਕਾਰ ਦੀ ਇਸ ਸਬੰਧ ਵਿੱਚ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਬੰਧਤ ਸਾਰੇ ਪੱਖਾਂ ’ਤੇ ਤੁਰੰਤ ਕਾਰਵਾਈ ਕਰੇ।
– ਬਲਜੀਤ ਸਿੰਘ ਬਰਾੜ

WRITTEN BY