Skip to content
Independent perspectives. Global stories.
BREAKING

ਵਿੱਤ ਵਿਭਾਗ ਵੱਲੋਂ ਨਵੀਂ ਪੈਨਸ਼ਨ ਸਕੀਮ ਸਬੰਧੀ ਸਪੱਸ਼ਟੀਕਰਨ ਜਾਰੀ

Share this story

ਚੰਡੀਗੜ੍ਹ, 25 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕ ਖੇਤਰੀ ਅਦਾਰਿਆਂ ਅਤੇ ਖੁਦ ਮੁਖਤਿਆਰ ਅਦਾਰਿਆਂ ਵਿਚ ਨਵੀਂ ਪੈਨਸ਼ਨ ਸਕੀਮ 9 ਜੁਲਾਈ, 2012 ਤੋਂ ਲਾਗੂ ਕੀਤੀ ਗਈ ਹੈ, ਉਸ ਅਦਾਰੇ ਵਿਚ 1 ਜਨਵਰੀ, 2004 ਤੋਂ 8 ਜੁਲਾਈ, 2012 ਤੱਕ ਰੈਗੂਲਰ ਭਰਤੀ ਹੋਏ ਕਰਮਚਾਰੀਆਂ/ਅਧਿਕਾਰੀਆਂ ਉਤੇ ਉਸ ਅਦਾਰੇ ਵਿਚ ਲਾਗੂ ਪੈਨਸ਼ਨ ਸਕੀਮ, ਜੋ ਕਿ 1 ਜਨਵਰੀ, 2004 ਤੋਂ ਪਹਿਲਾਂ ਲਾਗੂ ਸੀ, ਉਸੇ ਤਰ੍ਹਾਂ ਹੀ ਲਾਗੂ ਰਹੇਗੀ। ਇਸ ਸਬੰਧੀ ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਜਿਨ੍ਹਾਂ ਲੋਕ ਖੇਤਰੀ ਅਦਾਰਿਆਂ ਅਤੇ ਖੁਦ ਮੁਖਤਿਆਰ ਅਦਾਰਿਆਂ ਵਿਚ ਨਵੀਂ ਡਿਫਾਈਨਡ ਕੰਟ੍ਰੀਬਿਊਟਰੀ ਪੈਨਸ਼ਨ ਸਕੀਮ ਕਿਸੇ ਕਾਰਣ ਵੱਜੋਂ 1 ਜਨਵਰੀ 2004 ਤੋਂ ਲਾਗੂ ਨਹੀਂ ਕੀਤੀ ਜਾ ਸਕੀ ਸੀ, ਉਨ੍ਹਾਂ ਅਦਾਰਿਆਂ ਵਿਚ ਇਹ ਸਕੀਮ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 9 ਜੁਲਾਈ, 2012 ਤੋਂ ਲਾਜ਼ਮੀ ਤੌਰ ’ਤੇ ਲਾਗੂ ਕੀਤੀ ਜਾਵੇ। ਉਨ੍ਹਾਂ ਦਸਿਆ ਕਿ ਇਸ ਸਬੰਧੀ ਪੱਤਰ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਸਬੰਧਤ ਧਿਰਾਂ ਨੂੰ ਜਾਰੀ ਕੀਤਾ ਜਾ ਚੁੱਕਾ ਹੈ।

WRITTEN BY