Skip to content
Independent perspectives. Global stories.
BREAKING

ਸਰਦੂਲਗੜ੍ਹ ਹਲਕੇ ਵਿੱਚ ਡੇਂਗੂ ਨਾਲ ਇੱਕ ਦੀ ਹੋਰ ਮੌਤ

Share this story

ਸਰਦੂਲਗੜ੍ਹ, 25 ਅਕਤੂਬਰ (ਵਿਪਨ ਗੋਇਲ, ਬਲਜੀਤ ਪਾਲ)- ਸਬ ਡਵੀਜ਼ਨ ਸਰਦੂਲਗੜ੍ਹ ਨੂੰ ਡੇਂਗੂ ਨੂੰ ਆਪਣੀ ਲਪੇਟ ਵਿੱਚ ਪੂਰੀ ਤਰ੍ਹਾ ਲੈ ਲਿਆ ਹੈ ਜਿਸ ਕਾਰਨ ਸਰਦੂਲਗੜ੍ਹ ਵਿੱਚ ਡੇਂਗੂ ਨਾਲ ਦੋ ਮੋਤਾ ਹੋ ਗਈਆ ਹਨ। ਇਸ ਤੋਂ ਇਲਾਵਾ ਕਈ ਮਰੀਜ਼ ਇਸ ਦੀ ਲਪੇਟ ਵਿੱਚ ਹਨ। ਇਸ ਤੋਂ ਪਹਿਲਾ ਸਰਦੂਲਗੜ੍ਹ ਦੇ ਵਾਰਡ ਨੰ12 ਦੀ ਕੁਸ਼ਲਿਆ ਦੇਵੀ ਦੀ ਡੇਂਗੂ ਨਾਲ ਮੋਤ ਹੋ ਚੁੱਕੀ ਹੈ।ਬੁੱਧਵਾਰ ਨੂੰ ਪਿੰਡ ਜਟਾਣਾ ਕਲਾਂ ਦੇ ਮੰਗਤ ਰਾਏ ਸ਼ਰਮਾ ਦੀ ਵੀ ਡੇਂਗੂ ਨਾਲ ਮੋਤ ਹੋ ਗਈ ਹੈ ਜਿਸ ਕਾਰਨ ਲੋਕਾ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਮ੍ਰਿਤਕ ਮੰਗਤ ਸ਼ਰਮਾ ਦੇ ਬੇਟੇ ਕਮਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਡੇਂਗੂ ਹੋ ਗਿਆ ਸੀ ਜਿਸ ਨੂੰ ਅਸੀ 2 ਦਿਨ ਨਿਜੀ ਹਸਪਤਾਲ ਮਾਨਸਾ ਵਿਖੇ ਇਲਾਜ ਕਰਵਾਇਆ ਸੀ ਜਦ ਉਸ ਦਾ ਬੁਖਾਰ ਠੀਕ ਨਹੀ ਹੋਇਆ ਤਾਂ ਉਸ ਨੂੰ 18 ਅਕਤੂਬਰ ਦਿਨ ਬੁੱਧਵਾਰ ਨੂੰ ਲੁਧਿਆਣਾ ਦੇ ਡੀ.ਐਮ.ਸੀ. ਵਿਖੇ ਲੈ ਗਏ ਜਿਸ ਨੂੰ 8 ਦਿਨ ਲੁਧਿਆਣਾ ਵਿਖੇ ਰੱਖਿਆ ਗਿਆ ਜਿਨ੍ਹਾ 25 ਅਕਤੂਬਰ ਨੂੰ ਮੋਤ ਹੋ ਗਈ। ਜਦ ਇਸ ਸੰਬੰਧ ਵਿੱਚ ਐਸ.ਐਮ.ਉ ਸਰਦੂਲਗੜ੍ਹ ਜਤਿੰਦਰ ਪਾਲ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਕਿਹਾ ਕਿ ਮੰਗਤ ਰਾਏ ਸ਼ਰਮਾ ਦੀ ਮੋਤ ਸਰੀਰ ਦੇ ਪਾਰਟ ਫੇਲ਼ ਹੋਣ ਕਾਰਨ ਹੋਈ ਹੈ ਅਸੀ ਫਿਰ ਇਸ ਬਾਰੇ ਜਾਂਚ ਕਰ ਰਹੇ ਹਾਂ।

WRITTEN BY