ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਿਲਾ ਮਹਿੰਦਰਗੜ੍ਹ ਵਿਚ 7388 ਬਿਜਲੀ ਢਾਣੀਆਂ ਮੌਜੂਦ ਹਨ ਅਤੇ 4214 ਬਿਜਲੀ ਢਾਣੀਆਂ ਏ.ਪੀ. ਫ਼ੀਡਰ ਦੇ ਨਾਲ ਜੋੜੀਆਂ ਗਈਆ ਹਨ। ਇਸ ਤੋ ਇਲਾਵਾ, ਨਾਂਗਲ ਚੌਧਰੀ ਚੋਣ ਖੇਤਰ ਵਿਚ 24 ਪੀ.ਏ.ਟੀ. ਟ੍ਰਾਂਸਫ਼ਾਰਮਰ ਸਥਾਪਿਤ ਕੀਤੇ ਗਏ ਹਨ ਅਤੇ ਸਵੈ ਦੇ ਖਰਚ ’ਤੇ ਡੀ.ਐਸ. ਫ਼ੀਡਰ ’ਤੇ ਕਿਸੇ ਵੀ ਆਬਾਦੀ ਵਾਲੀ ਢਾਣੀਆਂ ਨੂੰ ਤਬਾਦਲਾ ਕਰਨ ਦੀ ਨੀਤੀ ਪਹਿਲਾਂ ਤੋ ਮੌਜੂਦ ਹੈ। ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨ ਸਭਾ ਸ਼ੈਸ਼ਨ ਦੇ ਦੂਸਬੇ ਦਿਨ ਵਿਧਾਇਕ ਡਾ. ਅਭੈ ਸਿੰਘ ਯਾਦਵ ਦੇ ਸੁਆਲ ਦਾ ਜਵਾਬ ਦੇ ਰਹੇ ਸਨ। ਜਿਲਾ ਪਲਵਲ ਦੀ ਮਾਈਨਰਾਂ ਅਤੇ ਰਜਵਾਹਾਂ ਦੇ ਅੰਤਮ ਨੋਕ ਤਕ ਪਾਣੀ ਪਹੁੰਚਾਉਣ ਦੇ ਸਬੰਧ ਵਿਚ ਵਿਧਾਇਕ ਕਹਿਰ ਸਿੰਘ ਵੱਲੋ ਪੁਛੇ ਗਏ ਦੇ ਇਕ ਸੁਆਲ ਦੇ ਜਵਾਬ ਵਿਚ ਮੁਖ ਮੰਤਰੀ ਨੇ ਦਸਿਆ ਕਿ ਆਗਰਾ ਨਹਿਰ ਤੋ ਨਿਕਲਣ ਵਾਲੇ ਅਤੇ ਪਲਵਲ ਜਿਲ੍ਹੇ ਦੀ ਭੂਮੀ ਨੂੰ ਸਿ²ਚਿਤ ਕਰਨ ਰਜਵਾਹਾਂ ਅਤੇ ਮਾਇਨਰਾਂ ਦਾ ਪ੍ਰਬੰਧਕੀ ਅਤੇ ਨਿਆਮਕ ਕੰਟਰੋਲ ਸਿੰਚਾਈ ਵਿਭਾਗ, ਉਤਰ ਪ੍ਰਦੇਸ਼ ਦੇ ਕੋਲ ਹੈ। ਉਨ੍ਹਾਂ ਨੇ ਦਸਿਆ ਕਿ ਵਾਰ-ਵਾਰ ਅਨੁਰੋਧ ਕਰਨ ਦੇ ਬਾਵਜੂਦ ਉਤਰ ਪ੍ਰਦੇਸ਼ ਵੱਲੋ ਇਸ ਚੈਨਲਾਂ ਵਿਚ ਪਾਣੀ ਦੀ ਸਪਲਾਈ ਘਟ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਰੋਟੇਸ਼ਨਲ ਪ੍ਰੋਗ੍ਰਾਮ ਤੈਅ ਨਹੀਂ ਕੀਤਾ ਗਿਆ ਹੈ। ਇਸ ਲਈ ਪਲਵਲ ਜਿਲ੍ਹਾ ਵਿਚ ਪੈਣ ਵਾਲੇ ਰਜਵਾਹਾਂ ਅਤੇ ਮਾਇਨਰਾਂ ਦੇ ਅੰਤਮ ਨੋਕ ਤਕ ਪਾਣੀ ਪਹੁੰਚਾਉਣ ਦੀ ਸਮੇ ਸੀਮਾ ਨਿਰਧਾਰਤ ਨਹੀਂ ਕੀਤੀ ਜਾ ਸਕਦੀ। ਲੋਹਾਰੂ ਚੋਣ ਖੇਤਰ ਦੀਆਂ ਨਹਿਰਾਂ, ਮਾਇਨਰਾਂ, ਸਬ-ਮਾਇਨਰਾਂ ਅਤੇ ਰਜਵਾਹਾਂ ਦੀ ਮੁਰੰਮਤ ਦੇ ਸੰਬੰਧ ਵਿਚ ਵਿਧਾਇਕ ਓਮ ਪ੍ਰਕਾਸ਼ ਬਰਵਾ ਵੱਲੋ ਪੁਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁਖ ਮੰਤਰੀ ਨੇ ਦਸਿਆ ਕਿ ਨਹਿਰਾਂ, ਮਾਇਨਰਾਂ, ਸਬ-ਮਾਇਨਰਾਂ ਅਤੇ ਰਜਵਾਹਾਂ ਦੀ ਮੁਰੰਮਤ ਲਗਾਤਾਰ ਚਲਣ ਵਾਲੀ ਪ੍ਰਕਿਰਿਆ ਹੈ ਅਤੇ ਮੁਰੰਮਤ ਅਤੇ ਪੁਨਰਵਾਸ ਦੇ ਕਾਰਜ ਤਰਕੀ ’ਤੇ ਹਨ। ਇਹ ਕਾਰਜ ਸੰਚਾਲਨ ਅਤੇ ਰਖ-ਰਖਾਵ ਬਜਟ ਦੇ ਤਹਿਤ ਪੂਰੇ ਕੀਤੇ ਜਾਂਦੇ ਹਨ। ਤਾਵੜੂ ਵਿਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋ ਸੇਕਟਰ ਵਿਕਸਿਤ ਕੀਤੇ ਜਾਣ ਨਾਲ ਸਬੰਧਿਤ ਵਿਧਾਇਕ ਤੇਜਪਾਲ ਤਵਰ ਦੇ ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁਖ ਮੰਤਰੀ ਨੇ ਦਸਿਆ ਕਿ ਇਸ ਸਮੇਂ ਤਾਵੜੂ ਵਿਚ ਸੇਕਟਰ-7, 8 ਅਤੇ 11 ਦੇ ਵਿਕਾਸ ਤਹਿਤ ਅਰਜਿਤ ਕੀਤੀ ਗਈ 350 ਏਕੜ ਤੋ ਵੱਧ ਜਮੀਨ ਦੇ ਨਿਯੋਜਨ ਨੂੰ ਅੰਤਮ ਰੂਪ ਦਿਤਾ ਜਾ ਰਿਹਾ ਹੈ। ਇਸ ਲਈ ਇਸ ਸੈਕਟਰਾਂ ਨੂੰ ਵਿਕਸਿਤ ਕੀਤੇ ਜਾਣ ਦੀ ਸਮੇ ਸੀਮਾ ਦੀ ਚਰਚਾ ਨਹੀਂ ਕੀਤੀ ਜਾ ਸਕਦੀ। ਹਾਂਸੀ ਵਿਚ ਆਟੋ ਮਾਰਕਿਟ ਦੇ ਉਸਾਰੀ ਨਾਲ ਸਬੰਧਿਤ ਵਿਧਾਇਕ ਰੇਣੁਕਾ ਬਿਸ਼ਨੋਈ ਦੇ ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁਖ ਮੰਤਰੀ ਨੇ ਦਸਿਆ ਕਿ ਇਸ ਆਟੋ ਮਾਰਕਿਟ ਦੀ ਆਧਾਰਸ਼ਿਲਾ 25 ਜਨਵਰੀ, 2004 ਨੂੰ ਰਖੀ ਗਈ ਸੀ ਅਤੇ ਸਾਲ 2005 ਵਿਚ 261.71 ਲਖ ਰੁਪਏ ਦੀ ਲਾਗਤ ਨਾਲ ਸਥਾਨ ’ਤੇ ਵਿਕਾਸ ਕਾਰਜ ਪੂਰੇ ਕੀਤੇ ਜਾ ਚੁਕੇ ਹਨ।
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਿਲਾ ਮਹਿੰਦਰਗੜ੍ਹ ਵਿਚ 7388 ਬਿਜਲੀ ਢਾਣੀਆਂ ਮੌਜੂਦ



