Skip to content
Independent perspectives. Global stories.
BREAKING

ਬੈਂਕਾਂ ਲੋਕਾਂ ਨੂੰ ਵਿੱਤੀ ਸੇਵਾਵਾਂ ਦੇ ਸੁਚੱਜੇ ਉਪਯੋਗ ਲਈ ਜਾਗਰੂਕ ਕਰਨ –ਵਧੀਕ ਡਿਪਟੀ ਕਮਿਸ਼ਨਰ

Share this story

ਹੁਨਰਮੰਦ ਕਾਮਿਆਂ ਅਤੇ ਕਮਜ਼ੋਰ ਤਬਕੇ ਦੇ ਉਭਾਰ ਲਈ ਖੁੱਲਦਿਲੀ ਨਾਲ ਨਰਮ ਕਰਜ਼ੇ ਦਿੱਤੇ ਜਾਣ ਦੀ ਲੋੜ ’ਤੇ ਜ਼ੋਰ

ਜਲੰਧਰ – ਵਧੀਕ ਡਿਪਟੀ ਕਮਿਸ਼ਨਰ ਡਾ.ਭੁਪਿੰਦਰਪਾਲ ਸਿੰਘ ਨੇ ਬੈਂਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਲੋਕਾਂ ਨੂੰ ਵਿੱਤੀ ਸੇਵਾਵਾਂ ਦੇ ਸੁਚੱਜੇ ਉਪਯੋਗ ਲਈ ਜਾਗਰੂਕ ਕਰਨ ਵਾਸਤੇ ਵਡੇਰੇ ਯਤਨ ਕਰਨ ਤਾਂ ਜੋ ਲੋਕ ਬੈਂਕ ਸੇਵਾਵਾਂ ਰਾਹੀਂ ਆਪਣੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕ ਸਕਣ। ਅੱਜ ਇਥੇ ਕੇ.ਐਲ.ਸਹਿਗਲ ਮੈਮੌਰੀਅਲ ਹਾਲ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਉਨਾਂ ਕਿਹਾ ਕਿ ਬੈਂਕਾਂ ਦੇਸ਼ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਬੈਂਕਾਂ ਨੂੰ ਲੋਕਾਂ ਨੂੰ ਵਿੱਤੀ ਯੋਜਨਾਬੰਦੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਨਾਲ ਬੱਚਤਾਂ ਲਈ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਖਰਤਾ ਲਈ ਭਾਵੇਂ ਬੈਂਕਾਂ ਵਲੋਂ ਪਹਿਲਾਂ ਵੀ ਯਤਨ ਕੀਤੇ ਜਾਂਦੇ ਹਨ ਪਰ ਇਸ ਸਾਖਰਤਾ ਲਈ ਬੈਂਕਾਂ ਨੂੰ ਵਿਆਪਕ ਮੁਹਿੰਮ ਵਿੱਢਣੀ ਚਾਹੀਦੀ ਹੈ ਤਾਂ ਜੋ ਲੋਕ ਆਪਣੇ ਜੀਵਨ ਦੀਆਂ ਜਰੂਰਤਾਂ ਪੂਰੀਆਂ ਕਰਨ ਦੇ ਨਾਲ ਨਾਲ ਐਮਰਜੈਂਸੀ ਵਿੱਚ ਵੀ ਬਿਨਾਂ ਕਰਜ਼ ਤੋਂ ਆਪਣੀ ਲੋੜ ਪੂਰੀ ਕਰ ਸਕਣ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਸਮਾਜ ਦੇ ਕਮਜ਼ੋਰ ਵਰਗ ਦੇ ਉਥਾਨ ਲਈ ਉਨਾਂ ਨੂੰ ਖੁੱਲਦਿਲੀ ਨਾਲ ਨਰਮ ਕਰਜ਼ੇ ਦੇਣੇ ਚਾਹੀਦੇ ਹਨ ਤਾਂ ਜੋ ਉਹ ਸ਼ਾਹੂਕਾਰਾਂ ਆਦਿ ਤੋਂ ਜ਼ਿਆਦਾ ਵਿਆਜ਼ ਦਰ ’ਤੇ ਕਰਜ਼ ਲੈਣ ਤੋਂ ਬਚ ਸਕਣ। ਇਸ ਤੋਂ ਇਲਾਵਾ ਹੁਨਰਮੰਦ ਕਾਮਿਆਂ ਨੂੰ ਸਵੈ ਰੁਜ਼ਗਾਰ ਲਈ ਵੀ ਰਿਆਇਤੀ ਕਰਜ਼ ਦੇਣ ਬਾਰੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਬੈਂਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਬੈਂਕਾਂ ਦੀ ਇਸ ਖੇਤਰ ਵਿੱਚ ਭੂਮਿਕਾ ਬਹੁਤ ਅਹਿਮ ਹੈ ਜਿਸ ਨਾਲ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਕੇ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਭਾਰਤੀ ਰਿਜ਼ਰਵ ਬੈਂਕ ਦੇ ਖੇਤਰੀ ਡਾਇਰੈਕਟਰ ਨਿਰਮਲ ਚੰਦ, ਰਿਜ਼ਰਵ ਬੈਂਕ ਦੇ ਜਨਰਲ ਮੇਨੈਜਰ ਰਸ਼ਮ ਦੀਕਸ਼ਤ , ਨਬਾਰਡ ਦੇ ਜਨਰਲ ਮੇਨੈਜਰ ਦੇ ਦੀਪਕ ਕੁਮਾਰ, ਯੂਕੋ ਬੈਂਕ ਦੇ ਡੀ.ਜੀ.ਐਮ. ਏ.ਕੇ.ਕਾਂਥੀਵਾਲ ਅਤੇ ਰੂਡਸੈਟ ਦੇ ਡਾਇਰੈਕਟਰ ਜਗਦੀਸ਼ ਕੁਮਾਰ ਵੀ ਹਾਜ਼ਰ ਸਨ।

 

WRITTEN BY