ਖ਼ਬਰ ਹੈ ਕਿ ਬਰਨਾਲਾ ਵਿਖੇ ਡੀ ਸੀ ਘਨਸ਼ਿਆਮ ਨੇ ਡਾਕਟਰਾਂ ਅਤੇ ਕੈਮਿਸਟਾਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕੀਤਾ ਹੈ। ਬਰਨਾਲਾ ਸਿਵਲ ਹਸਪਤਾਲ ਵਿਚ ਅਗਸਤ ਮਹੀਨੇ ਦੌਰਾਨ ਆਏ 18000 ਮਰੀਜ਼ਾਂ ਵਿਚੋਂ ਜਨ ਔਸ਼ਧੀ ਸੈਂਟਰ (ਸਸਤੀ ਦਵਾਈਆਂ ਦੀ ਦੁਕਾਨ) ਵਿਚ ਸਿਰਫ 952 ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਲੈਣ ਭੇਜਿਆ ਗਿਆ ਬਾਕੀ ਸਾਰਿਆਂ ਨੂੰ ਪ੍ਰਾਈਵੇਟ ਕੈਮਿਸਟਾਂ ਕੋਲ ਭੇਜਿਆ ਗਿਆ। ਖ਼ਬਰ ਇਹ ਵੀ ਹੈ ਕਿ ਦੇਸ਼ ਵਿਚ ਬੈਂਕਾਂ ਦਾ ਡੁਬਿਆ ਹੋਇਆ ਕਰਜ਼ਾ ਪਿਛਲੇ ਛੇ ਮਹੀਨਿਆਂ ‘ਚ ਵਧਕੇ 9.53 ਲਖ ਕਰੋੜ ਰੁਪਏ ਹੋ ਗਿਆ ਹੈ। ਕੰਪਨੀਆਂ ਵਲੋਂ ਕਰਜ਼ਾ ਵਾਪਿਸ ਨਾ ਕਰਨ ਕਾਰਨ ਬੈਂਕਾਂ ਉਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਕਰਜ਼ੇ ਦੇ ਬੋਝ ਕਾਰਨ ਕਈ ਕੰਪਨੀਆਂ ਨੇ ਆਪਣਾ ਦੀਵਾਲਾ ਕਢ ਲਿਆ ਹੈ ਅਤੇ ਕਾਰੋਬਾਰ ਬੰਦ ਕਰ ਲਏ ਹਨ। ਬਹੁਤੀ ਵੇਰ ਮਿਲੀਭੁਗਤ ਨਾਲ ਬੈਡ ਲੋਨ ਜਾਂ ਡੁਬਦਾ ਕਰਜ਼ਾ ਵਾਪਿਸ ਨਾ ਹੋਣ ਯੋਗ ਰਕਮ ਦੀ ਕੈਟੇਗਿਰੀ ‘ਚ ਪਾ ਕੇ ਇਹ ਕਰਜ਼ਾ ਵਟੇ-ਖਾਤੇ ਪਾਇਆ ਮਨ ਲਿਆ ਜਾਂਦਾ ਹੈ।
ਇਹਨੂੰ ਕਹਿੰਦੇ ਆ ਟੀਕਾ ਲਾਉਣਾ! ਡਾਕਟਰ ਟੀਕਾ ਲਾਉਂਦੇ ਆ ਮਰੀਜ਼ਾਂ ‘ਤੇ, ਜੇਬ ਭਰੀ ਜਾਂਦੇ ਆ। ਕੰਪਨੀਆਂ, ਬੈਂਕਾਂ ‘ਤੇ ਟੀਕੇ ਲਾਉਦੀਆਂ ਆ, ਅਤੇ ਆਪਣੇ ਖਜ਼ਾਨੇ ਭਰੀ ਜਾਂਦੀਆਂ ਆ। ਡਾਕਟਰ ਮਰੀਜ਼ਾਂ ਦੀਆਂ ਜੇਬਾਂ ਫਰੋਲਦੇ ਆ, ਟੈਸਟ ਲਿਖਦੇ ਜਾਂਦੇ ਆ। ਮਹਿੰਗੀਆਂ ਦੁਆਈਆਂ ਦੇਈ ਜਾਂਦੇ ਆ। ਟੈਸਟਾਂ, ਦੁਆਈਆਂ ਦੇ ਕਮਿਸ਼ਨ, ਕੈਮਿਸਟਾਂ ਅਤੇ ਟੈਸਟ ਲੈਬਾਂ ਤੋਂ ਲੈ ਕੇ ਆਪਣੇ ਬੋਝੇ ਭਰੀ ਜਾਦੇ ਆ। ਬੈਂਕਾਂ ਵਾਲੇ ਪਹਿਲਾ ਕੰਪਨੀਆਂ ਦੀਆਂ ਕੁਖਾਂ ਪੈਸੇ ਨਾਲ ਭਰੀ ਜਾਂਦੇ ਆ, ਫਿਰ ਅਧੋ-ਅਧ ਸੁਆਹਾ ਕਰਦੇ ਇਸੇ ਲੋਨ ਨੂੰ ਬੈਡ-ਲੋਨ ਦਿਖਾਈ ਜਾਂਦੇ ਆ। ਪੈਸੇ ਲੋਕਾਂ ਦੇ। ਖਾ ਰਹੀਆਂ ਆ ਜੋਕਾਂ। ਇਹਨਾ ਨੂੰ ਪੁਛੇ ਤਾਂ ਕੌਣ ਪੁਛੇ? ਪੁਛਣ ਵਾਲਿਆਂ ਦਾ ਵੀ ਹਿਸਾ-ਪਤੀ, ਬਰੀਫ ਕੇਸਾਂ ‘ਚ ਪਾ ਪਹਿਲਾਂ ਹੀ ‘ਕੋਠੀ‘ ਜਾ ਪੁਜਦਾ! ਤਦੇ ਭਾਈ ਕੋਈ ਹਾਕਮ ਬਣਿਆ ਨਹੀਂ ਕਿ ਆਮਦਨ ਇਕੋ ਸਾਲ ‘ਚ 16000 ਗੁਣਾ ਵਧੀ ਨਹੀਂ! ਚੋਰੀ ਦਾ ਮਾਲ ਲਾਠੀਆਂ ਦੇ ਗਜ਼, ਕਿਹੜਾ ਇਸ ਕਮਾਈ ਲਈ ਜ਼ੋਰ ਲਗਿਆ ਕਿਸੇ ਦਾ! ਅਸਲ ‘ਚ ਭਾਈ ਦੇਸ਼ ਨੂੰ ਹਰ ਪਾਸੇ ਲਹੂ ਪੀਣੀਆਂ ਜੋਕਾਂ ਲਗੀਆਂ ਹੋਈਆਂ। ਤਦੇ ਤਾਂ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਕਹਿੰਦਾ ਆ, ਠਇਹਨਾ ਦੇਸ਼ ਦਾ ਕੁਝ ਵੀ ਛਡਿਆ ਨਹੀਂ, ਇਹਨਾ ਥੋਨੂੰ ਵੀ ਵੇਚ ਕੇ ਖਾ ਜਾਣਾਠ।
ਕਿਹੜੀ ਗਲੋਂ ਅਣਵਾਹੇ ਨੇ ਵਾਲ ਤੇਰੇ
ਖ਼ਬਰ ਹੈ ਕਿ ਗੁਰਦਾਸਪੁਰ ਚੋਣਾਂ ਵਿਚ ਸੁਨੀਲ ਜਾਖੜ ਨੇ ਵੋਟਾਂ ‘ਚ ਵਡਾ ਵਾਧਾ ਲੈਂਦੇ ਹੋਏ ਆਪਣੇ ਵਿਰੋਧੀ ਉਮੀਦਵਾਰ ਸਵਰਨ ਸਲਾਰੀਆ ਤੋਂ 1,93,219 ਵੋਟਾਂ ਦੇ ਵਡੇ ਫਰਕ ਨਾਲ ਜਿਤ ਦਰਜ ਕੀਤੀ ਹੈ। ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿਚ ਸੁਨੀਲ ਜਾਖੜ ਨੂੰ 4,99,752 ਵੋਟਾਂ ਮਿਲੀਆਂ ਨੇ ਜਦਕਿ ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ ਨੂੰ 3,06,553 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਮਹਿਜ 23,579 ਵੋਟਾਂ ਮਿਲੀਆਂ ਹਨ। ਆਪ ਉਮੀਦਵਾਰ ਦੀ ਜਮਾਨਤ ਜਬਤ ਹੋ ਗਈ ਹੈ।
ਪਹਿਲੇ ‘ਆਪ’, ਪਹਿਲੇ ‘ਆਪ’ ਕਰਦੇ ਤਾਂ ਕੁਝ ਬਣਾ ਲੈਂਦੇ। ਪਹਿਲੇ ‘ਮੈਂ’, ਪਹਿਲੇ ‘ਮੈਂ’ ਕਰਦੇ, ਸਭੋ ਕੁ ਗੁਆ ਬੈਠੇ। ਸੁਫਨੇ ਸਨ, ਸਾਰੀਆ ਵਿਧਾਨ ਸਭਾ ਚੋਣਾਂ ਲੜਾਂਗੇ, ਪੂਰਾ ਸੈਂਕੜਾ ਮਾਰਾਂਗੇ। ਬਥੇਰੇ ਚੌਕੇ, ਛਿਕੇ ਛਡੇ। ਪੂਰੀ ਨਾ ਪਈ! ਸਿਮਟ ਕੇ ਰਹਿ ਗਈ ‘ਪਾਰੀ‘! ਪਾਰਟੀ ਬਹੁਤ ਕੁਝ ਹੁੰਦਿਆਂ ਵੀ ਨਾ ਜਿਤੀ, ਨਾ ਭਾਈ ਹਾਰੀ!
ਉਂਜ ਭਾਈ ਜਿਥੇ ਸਭੋ ਚੌਧਰੀ ਹੋਣ! ਜਿਥੇ ਸਭੋ ਮੋਹਰੀ ਹੋਣ! ਜਿਥੇ ਸਭੋ ਕੁਰਸੀ ਦੇ ਭੁਖੇ ਹੋਣ! ਜਿਥੇ ਅਸੂਲ ਨਾਲੋਂ, ਭੁਖ ਵਧੇਰੇ ਹੋਵੇ! ਉਥੇ ਆਹ ਦਿਨ ਦੇਖਣੇ ਹੀ ਪੈਂਦੇ ਆ।
ਕੰਮ ਕਰਦੇ ਰਹੇ ਵਰਕਰ! ਉਹਨਾ ਦੀ ਬੁਰਕੀ ਖੋਹਕੇ ਭਜ ਗਏ ਦਿਲੀ ਵਾਲੇ। ਕੰਮ ਕਰਦੇ ਰਹੇ ਲੋਕ ਜਾਂ ਲੋਕਾਂ ਦੇ ਨੇਤਾ। ਉਹਨਾ ਦੀਆਂ ਸੀਟਾਂ ਲੈ ਗਏ ਦਿਲੀ ਵਾਲੇ। ਪੈਸਾ ਇਕਠਾ ਕਰਦੇ ਰਹੇ ਪੰਜਾਬੀ, ਜਾਂ ਪ੍ਰਵਾਸੀ ਪੰਜਾਬੀ। ਨੋਟਾਂ ਦੀਆਂ ਪੰਡਾਂ ਬੰਨ-ਬੰਨ ਲੈ ਜਾਂਦੇ ਰਹੇ ਦਿਲੀ ਵਾਲੇ! ਉਂਜ ਵੀ ਭਾਈ ਜਦ ਦਾਲ ਛਿਤਰਾਂ ‘ਚ ਵੰਡੀ ਜਾਂਦੀ ਹੋਵੇ ਤਾਂ ਫਾਇਦਾ ਸ਼ਰੀਕ ਹੀ ਉਠਾਉਂਦੇ ਆ ਤੇ ਬੰਦੇ ਦੀ ਹਾਲਤ ਲੀਰੋ-ਲੀਰ ਹੋ ਜਾਂਦੀ ਆ। ਇਸੇ ਕਰਕੇ ਮੇਰਾ ਇਕ ਦੋਸਤ ਕਵੀ ਇਹੋ ਜਿਹਿਆਂ ਬਾਰੇ ਲਿਖਦਾ ਸਚੀਆਂ ਗਲਾਂ ਬਿਆਨਦਾ ਆ,ਠ ਕਿਹੜੀ ਗਲੋਂ ਤੂੰ ਲਿਪਟਿਆ ਵਿਚ ਲੀਰਾਂ, ਕਿਹੜੀ ਗਲੋਂ ਅਣਵਾਹੇ ਨੇ ਵਾਲ ਤੇਰੇਠ।
ਜਿਦਾਂ ਚੰਦਨ ਦੇ ਰੁਖਾਂ ਨੂੰ ਲਿਪਟੇ ਰਹਿੰਦੇ ਨਾਗ ਸਦਾ
ਖ਼ਬਰ ਹੈ ਕਿ ਦੇਸ਼ ਦੀਆਂ ਲਗਭਗ 43 ਫੀਸਦੀ ਲੜਕੀਆਂ ਦੇ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦੇ ਹਨ। ਇਹਨਾਂ ਵਿਚੋਂ ਵੀ ਵਡਾ ਹਿਸਾ ਲੜਕੀਆਂ ਦੇ ਵਿਆਹ 15 ਸਾਲ ਦੀ ਉਮਰ ਵਿਚ ਹੀ ਹੋ ਜਾਂਦੇ ਹਨ। ਰਾਜਸਥਾਨ, ਮਹਾਰਾਸ਼ਟਰ,ਮਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿਸਿਆਂ ਵਿਚ ਅਜ ਵੀ ਠਆਖਾਤੀਜਠ(ਅਕਸ਼ੈ ਤੀਜ਼) ਤਿਉਹਾਰ ਦੇ ਮੌਕੇ ਬਾਲ ਵਿਆਹ ਦੀ ਪਰੰਪਰਾ ਨਿਭਾਈ ਜਾਂਦੀ ਹੈ। ਜਿਥੇ ਮੁਸਲਿਮ ਧਰਮ ਗੁਰੂ, ਬਾਲ ਵਿਆਹ ਨੂੰ ਤਰਕ ਸੰਗਤ ਮੰਨਦੇ ਹਨ, ਉਥੇ ਕਈ ਥਾਈਂ ਹਿੰਦੂ ਸਮਾਜ ਵਿਚ ਇਹ ਮਾਨਤਾ ਹੈ ਕਿ ਬਾਲਿਕਾ ਦੀ ਮਹਾਵਾਰੀ ਆਉਣ ਤੋਂ ਪਹਿਲਾਂ ਜੇਕਰ ਉਸਦਾ ਕੰਨਿਆਦਾਨ ਕਰ ਦਿਤਾ ਜਾਏ ਤਾਂ ਪੁੰਨ ਮਿਲਦਾ ਹੈ। ਖ਼ਬਰ ਇਹ ਵੀ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਸ਼ਾਦੀ ਸ਼ੁਦਾ ਨਾਬਾਲਿਕ ਲੜਕੀਆਂ ਨਾਲ ਸ਼ਰੀਰਕ ਸਬੰਧ ਨੂੰ ਬਲਾਤਕਾਰ ਦੀ ਸ਼੍ਰੇਣੀ ਵਿਚ ਰਖਿਆ ਹੈ, ਭਾਵੇਂ ਇਹ ਸ਼ਰੀਰਕ ਸਬੰਧ ਉਸਦਾ ਪਤੀ ਹੀ ਕਿਉਂ ਨਾ ਬਣਾ ਰਿਹਾ ਹੋਵੇ। ਜਿਦਨ ਤਿੰਨ ਤਲਾਕ ਸਬੰਧੀ ਫੈਸਲਾ ਸੁਪਰੀਮ ਕੋਰਟ ਨੇ ਦਿਤਾ ਸੀ ਤਾਂ ਹਾਕਮਾਂ ਦੀਆਂ ਵਾਛਾਂ ਖਿੜ ਗਈਆਂ। ਇਕ ਉਪਰਲਾ ਧੁਤੂ ਬੋਲਿਆ ਤੇ ਹੇਠਲਿਆਂ ਕੰਮ ਚੁਕ ਲਿਆ। ਵਾਹ -ਵਾਹ ਕਰ ਦਿਤੀ। ਮਸਲਾ ਭਾਈ ਮੁਸਲਿਮ ਔਰਤਾਂ ਦੀਆਂ ਵੋਟਾਂ ਦਾ ਸੀ। ਹੁਣ ਬਾਲ ਵਿਆਹ ਤੇ ਨਿਆਂ ਦੀ ਤਕੜੀ ਬੋਲੀ ਤਾਂ ਨੇਤਾਵਾਂ ਨੂੰ ਜਿਵੇਂ ਸਪ ਸੁੰਘ ਗਿਆ। ਬੋਲਤੀ ਹੀ ਬੰਦ ਹੋ ਗਈ। ਕੋਈ ਨਾ ਬੋਲਿਆ। ਕੋਈ ਨਾ ਕੁਸਕਿਆ। ਗਲ ਵਡਿਆਂ ਨੂੰ ਨਰਾਜ਼ ਕਰਨ ਵਾਲੀ ਸੀ। ਭਾਈ ‘ਸਿਆਣਿਆਂ ਨੂੰ ਨਰਾਜ਼ ਕੌਣ ਕਰੇ‘?
ਉਂਜ ਭਾਈ ਕੰਜਕਾਂ ਦਾ ਹਾਲ ਦੇਖੋ! ਮਾਂ ਦੇ ਪੇਟ ‘ਚ ਕਤਲ! ਨੇਤਾ ਚੁਪ, ਸਮਾਜ ਚੁਪ! ਰੋਟੀ, ਪੜ੍ਹਾਈ ‘ਚ ਵਿਤਕਰਾ! ਨੇਤਾ ਚੁਪ, ਸਮਾਜ ਚੁਪ! ਦਾਜ ਦੀ ਬਲੀ ਕੰਜਕਾਂ ਚੜ੍ਹਦੀਆਂ! ਨੇਤਾ ਚੁਪ, ਸਮਾਜ ਚੁਪ! ਬਾਲ ਵਿਆਹ! ਨੇਤਾ ਚੁਪ, ਸਮਾਜ ਚੁਪ! ਮਰਦਾਂ ਦੀ ਹੈਂਕੜ, ਮਰਦਾਂ ਦੀ ਕੁਟ, ਕੰਜਕਾਂ, ਲੜਕੀਆਂ, ਔਰਤਾਂ ਸਹਿੰਦੀਆਂ ਆ। ਨੇਤਾ ਚੁਪ, ਸਮਾਜ ਚੁਪ! ਔਰਤ ਦੀ ਹਾਲਤ ਤਾਂ ਭਾਈ ਬਾਹਲੀਓ ਦਰਦਨਾਕ ਆ, ਸੁਣਦਾ ਹੀ ਕੋਈ ਨਹੀਂ। ਤਦੇ ਕਵੀ ਕਹਿੰਦਾ ਆ, ਠਜਿਦਾਂ ਚੰਦਨ ਦੇ ਰੁਖਾਂ ਨੂੰ ਲਿਪਟੇ ਰਹਿੰਦੇ ਨਾਗ ਸਦਾ, ਮੇਰੀ ਰੂਹ ਤੇ ਹਾਦਸਿਆਂ ਦਾ ਐਦਾਂ ਸਦਾ ਲਿਬਾਸ ਰਿਹਾ†।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਵਿਸ਼ਵ ਭੁਖ ਸੂਚਕਾਂਕ ਵਿਚ 119 ਦੇਸ਼ਾਂ ਦੀ ਸੂਚੀ ਵਿਚ ਇਸ ਸਾਲ ਭਾਰਤ 100 ਵੇਂ ਸਥਾਨ ਤੇ ਪੁਜ ਗਿਆ ਹੈ। ਸਾਲ 2016 ਵਿਚ 118 ਦੇਸ਼ਾਂ ਦੀ ਸੂਚੀ ਵਿਚ ਭਾਰਤ 97 ਵੇਂ ਸਥਾਨ ‘ਤੇ ਸੀ।
ਇਕ ਵਿਚਾਰ
ਸਦੀਆਂ ਤੋਂ ਜਾਰੀ ਕਿਸੇ ਪਰੰਪਰਾ ਨੂੰ ਇਕ ਹੀ ਦਿਨ ਵਿਚ ਖਤਮ ਨਹੀਂ ਕੀਤਾ ਜਾ ਸਕਦਾ…. – ਚਿਨੂਆ ਅਚੇਬੇ
ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨੀ, ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣੈ



