ਦੀਵਾਲੀ ’ਤੇ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਹਿਮ ਨਿਰਦੇਸ਼ ਜਾਰੀ ਕੀਤੇ ਹਨ। ਹਾਈਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਦੀਵਾਲੀ ਵਾਲੇ ਦਿਨ ਸ਼ਾਮ ਨੂੰ ਸਾਢੇ ਛੇ ਤੋਂ ਲੈ ਕੇ ਸਾਢੇ ਨੌ ਵਜੇ ਤੱਕ ਹੀ ਪਟਾਕੇ ਚਲਾਏ ਜਾਣ। ਇਸ ਦੇ ਨਾਲ ਹੀ ਹਾਈਕੋਰਟ ਨੇ ਸਾਫ ਕੀਤਾ ਹੈ ਕਿ ਦੀਵਾਲੀ ਤੋਂ ਪਹਿਲਾਂ ਤੇ ਬਾਅਦ ਤੋਂ ਲੈ ਕੇ ਕੇਸ ਦੀ ਅਗਲੀ ਸੁਣਵਾਈ ਤੱਕ ਪਟਾਕੇ ਨਾ ਚਲਾਏ ਜਾਣ। ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ। ਹਾਈਕੋਰਟ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਠੋਸ ਕਾਰਵਾਈ ਕੀਤੀ ਜਾਵੇ। ਹਾਈਕੋਰਟ ਨੇ ਕਿਹਾ ਕਿ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ’ਚ ਪੀ.ਸੀ.ਆਰ. ਗੱਡੀਆਂ ਗਸ਼ਤ ਕਰਨ। ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗਿਆ ਹੈ ਕਿ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਕੀ ਇੰਤਜਾਮ ਕੀਤੇ ਹਨ?
ਇਸੇ ਤਰ੍ਹਾਂ ਦੇ ਇਕ ਹੋਰ ਮਹੱਤਵਪੂਰਨ ਵਿਚ ਸੁਪਰੀਮ ਕੋਰਟ ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐ¤ਨ.ਸੀ.ਆਰ) ਵਿੱਚ ਪਟਾਕਿਆਂ ਦੀ ਵਿਕਰੀ ’ਤੇ 31 ਅਗਸਤ ਤੱਕ ਲਾਈ ਗਈ ਪਾਬੰਦੀ ਵਿੱਚ ਢਿੱਲ ਦੇਣ ਤੋਂ ਨਾਂਹ ਕਰ ਦਿੱਤੀ। ਸਰਵਉ¤ਚ ਅਦਾਲਤ ਨੇ ਪਟਾਕਿਆਂ ਦੇ ਵਪਾਰੀਆਂ ਦੀ ਅਰਜ਼ੀ ਖਾਰਜ ਕਰ ਦਿੱਤੀ, ਜਿਸ ਪਟਾਕਿਆਂ ਦੀ ਵਿਕਰੀ ’ਤੇ ਰੋਕ ਲਾਉਣ ਵਾਲੇ 9 ਅਕਤੂਬਰ ਦੇ ਹੁਕਮ ਵਿੱਚ ਢਿੱਲ ਦੇਣ ਅਤੇ 19 ਅਕਤੂਬਰ ਤੋਂ ਪਹਿਲਾਂ ਦੀਵਾਲੀ ਦੇ ਤਿਉਹਾਰ ’ਤੇ ਘੱਟੋ-ਘੱਟ 1-2 ਦਿਨ ਪਟਾਕਿਆਂ ਦੀ ਵਿਕਰੀ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਸੀ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਪਟਾਕਿਆਂ ਦੀ ਵਰਤੋਂ ’ਚ ਕਟੌਤੀ ਲਿਆਉਣ ਦੇ ਮਕਸਦ ਨਾਲ ਬੀਤੇ ਸਾਲ ਜਾਰੀ ਟੈਂਪਰੇਰੀ ਲਾਇਸੈਂਸ ’ਚੋਂ 20ਫੀਸਦੀ ਲਾਇਸੈਂਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਈਕੋਰਟ ਨੇ ਟੈਂਪਰੇਰੀ ਲਾਇਸੈਂਸ ਲਈ ਅਰਜ਼ੀਆਂ 16 ਅਕਤੂਬਰ 2 ਵਜੇ ਤੱਕ ਭੇਜਣ ਦੀ ਮਨਜ਼ੂਰੀ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਜੋ ਲਾਇਸੈਂਸ ਜਾਰੀ ਹੋ ਚੁੱਕੇ ਹਨ, ਉਹ ਦੀਵਾਲੀ ’ਤੇ ਬੇਅਸਰ ਹੋ ਜਾਣਗੇ। ਅਦਾਲਤ ਨੇ ਇਹ ਵੀ ਕਿਹਾ ਕਿ ਕੋਰਟ ਦੀ ਮਨਜ਼ੂਰੀ ਤੋਂ ਬਿਨਾਂ ਅੱਗੇ ਤੋਂ ਕੋਈ ਵੀ ਸਥਾਈ ਲਾਇਸੈਂਸ ਜਾਰੀ ਨਾ ਕੀਤਾ ਜਾਵੇ।
ਅਦਾਲਤ ਦੇ ਇਸ ਫੈਸਲੇ ਦਾ ਆਮ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ ਕਿਉਂਇਕ ਇਸ ਦਾ ਸਿੱਧਾ ਸਬੰਧ ਲੋਕਾਂ ਦੀ ਸਿਹਤ ਨਾਲ ਹੈ, ਪੰਜਾਬ ਅਤੇ ਹਰਿਆਣਾ ਦੇ ਪ੍ਰਦੂਸ਼ਣ ਨਾਲ ਹੈ। ਪਟਾਕਿਆਂ ਦੇ ਕਾਰਨ ਫੈਲੇ ਪ੍ਰਦੂਸ਼ਣ ਨਾਲ ਜੇਕਰ ਪਿਛਲੇ ਵਰ੍ਹੇ ਦੀ ਦੀਵਾਲੀ ਦੇ ਅੰਕੜੇ ਵੇਖੇ ਜਾਣ ਤਾਂ ਪਤਾ ਚਲੇਗਾ ਕਿ ਰਾਤ ਨੂੰ 8 ਤੋਂ 2 ਵਜੇ ਤੱਕ ਪ੍ਰਦੂਸ਼ਣ ਦਾ ਪੱਧਰ ਔਸਤ ਤੋਂ ਦੁਗਣਾ ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਪੰਜਾਬ ਪਹਿਲਾਂ ਹੀ ਕਾਫੀ ਪ੍ਰਦੂਸ਼ਿਤ ਰਾਜਾਂ ਵਿੱਚ ਸ਼ਾਮਲ ਹੈ। ਏਅਰ ਕੁਆਇਲਟੀ ਇੰਡੈਕਸ ਦੇ ਅਨੁਸਾਰ ਆਮ ਤੌਰ ’ਤੇ ਪ੍ਰਧੂਸ਼ਣ 101 ਤੋਂ 200 ਤੱਕ ਰਹਿੰਦਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਅੰਕੜਾ 285 ਨੂੰ ਛੂਹ ਗਿਆ ਹੈ। ਪਿਛਲੀ ਦੀਵਾਲੀ ਵਿੱਚ ਇਹ ਅੰਕੜਾ 497 ਤੱਕ ਪਹੁੰਚ ਗਿਆ ਸੀ। ਸਰਕਾਰ ’ਤੇ ਪ੍ਰਦੂਸ਼ਣ ਰੋਕਣ ਲਈ ਕਈ ਪਾਸਿਉਂ ਦਬਾਓ ਪੈ ਰਿਹਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਪਰਾਲੀ ਨੂੰ ਅੱਗ ਲਾਉਣ ਸਬੰਧੀ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਹੁਣ ਹਾਈਕੋਰਟ ਦੇ ਨਿਰਦੇਸ਼ਾਂ ਨੇ ਇਕ ਹੋਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਹ ਗੱਲ ਸਪੱਸ਼ਟ ਹੈ ਕਿ ਭਾਵੇਂ ਹਾਈਕੋਰਟ ਦਾ ਫੈਸਲਾ ਲੋਕ ਹਿੱਤ ਵਿੱਚ ਹੀ ਹੈ ਪਰ ਇਸ ਨੂੰ ਲਾਗੂ ਕਰਵਾਉਣਾ ਇੰਨਾ ਸੌਖਾ ਨਹੀਂ ਕਿਉਂਕਿ ਲੋਕਾਂ ਦੀ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ। ਲੋਕਾਂ ਕੋਲ ਤਰਕ ਹੈ ਕਿ ਪਟਾਕਿਆਂ ਨਾਲ ਉਨ੍ਹਾਂ ਪ੍ਰਦੂਸ਼ਣ ਨਹੀਂ ਫੈਸਲਾ, ਜਿੰਨਾ ਟਰੱਕਾਂ, ਬੱਸਾਂ ਅਤੇ ਹੋਰ ਵਾਹਨਾਂ ’ਚੋਂ ਨਿਕਲਣ ਵਾਲੇ ਧੂੰਏਂ ਨਾਲ ਫੈਲਦਾ ਹੈ। ਲੋਕ ਇਹ ਵੀ ਜਾਣਦੇ ਹਨ ਕਿ ਫੈਕਟਰੀਆਂ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਹਵਾ ਤੋਂ ਲੈ ਕੇ ਪਾਣੀ ਤੱਕ ਵਿੱਚ ਪ੍ਰਦੂਸ਼ਣ ਦਾ ਜ਼ਹਿਰ ਘੁਲਦਾ ਹੈ। ਪਰਾਲੀ ਨੂੰ ਜਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਬਾਰੇ ਪਹਿਲਾਂ ਹੀ ਕਾਫੀ ਵਿਵਾਦ ਚਲ ਰਿਹਾ ਹੈ। ਉਕਤ ਕਾਰਨਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣਾ ਵੱਡੀ ਚੁਣੌਤੀ ਹੋਵੇਗੀ। ਬਹੁਤ ਸਾਰੇ ਲੋਕ ਅਦਾਲਤ ਦੇ ਫੈਸਲੇ ਦੀ ਇਸ ਦਲੀਲ ਨਾਲ ਅਲੋਚਨਾ ਵੀ ਕਰ ਰਹੇ ਹਨ ਕਿ ਅਦਾਲਤ ਦੇ ਫੈਸਲੇ ਨੇ ਹਜ਼ਾਰਾਂ ਛੋਟੇ ਦੁਕਾਨਦਾਰਾਂ ਦੇ ਰੋਜ਼ਗਾਰ ’ਤੇ ਲੱਤ ਮਾਰੀ ਹੈ। ਖਾਸ ਤੌਰ ’ਤੇ ਉਨ੍ਹਾਂ ਵਪਾਰੀਆਂ ਦਾ ਕਿਆਸ ਰੱਖਣਾ ਚਾਹੀਦਾ ਸੀ ਜਿਨਾਂ ਨੇ ਬਕਾਇਦਾ ਪਟਾਕਿਆਂ ਦਾ ਲਾਇਸੈਂਸ ਲੈ ਕੇ ਆਪਮੀ ਜਮ੍ਹਾਂ ਪੂੰਜੀ ਇਨ੍ਹਾਂ ’ਤੇ ਖਰਚ ਕਰ ਦਿੱਤੀ ਤਾਂ ਕਿ ਦੀਵਾਲੀ ਮੌਕੇ ਕੁਝ ਆਮਦਨ ਹੋ ਸਕੇ।
ਧਾਰਮਿਕ ਰਵਾਇਤਾਂ ਨਾਲ ਜੁੜੇ ਮਾਮਲਿਆਂ ਨੂੰ ਅਦਾਲਤਾਂ ਨਾਲ ਨਜਿਠਣ ਦੀ ਬਜਾਇ ਜੇ ਸਰਕਾਰਾਂ, ਗੈਰ-ਸਰਕਾਰੀ ਸੰਸਥਾਵਾਂ, ਸਿਖਿਆ ਸੰਸਥਾਵਾਂ ਅਤੇ ਹੋਰ ਜਾਗਰੂਪ ਲੋਕ ਆਮ ਲੋਕਾਂ ਨੂੰ ਜਾਗਰੂਪ ਕਰਨ ਤਾਂ ਜ਼ਿਆਦਾ ਚੰਗਾ ਹੋਵੇਗਾ। ਇਸ ਤਰ੍ਹਾਂ ਮੈਂ ਖੁਦ ਕਰਕੇ ਵੇਖਿਆ ਹੈ ਪਿਛਲੇ 10-12 ਵਰ੍ਹਿਆਂ ਤੋਂ ਮੇਰੇ ਬੱਚਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਦੇ ਕੋਈ ਪਟਾਕਾ ਨਹੀਂ ਚਲਾਇਆ। ਲੋਕਾਂ ਨੂੰ ਜਾਗਰੂਪ ਕਰਨ ਦੀ ਲੋੜ ਹੈ। ਅਸੀਂ ਧਰਮ ਦੇ ਨਾਮ ’ਤੇ ਆਪਣੀਆਂ ਨਦੀਆਂ ਨੂੰ ਮੈਲਾ ਕਰ ਦਿੱਤਾ ਹੈ। ਪਾਣੀ ਗੰਧਲਾ ਹੋ ਚੁੱਕਾ ਹੈ, ਹਵਾ ਜ਼ਹਿਰੀਲੀ ਹੋ ਰਹੀ ਹੈ। ਸਮੇਂ ਦੀ ਲੋੜ ਅਤੇ ਨਜ਼ਾਕਤ ਨੂੰ ਵੇਖਦੇ ਹੋਏ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਬਦਲ ਦੇਣਾ ਜ਼ਰੂਰੀ ਹੁੰਦਾ ਹੈ। ਭਾਵੇਂ ਉਹ ਦੀਵਾਲੀ ਦੇ ਪਟਾਕੇ ਹੋਣ ਜਾਂ ਗਣੇਸ਼ ਜਾਂ ਦੁਰਗਾ ਦਾ ਨਦੀਆਂ ਵਿੱਚ ਵਿਸਰਜਨ ਹੋਵੇ। ਇਹ ਗੱਲ ਵੀ ਸਾਫ ਹੈ ਕਿ ਇਸ ਸਬੰਧੀ ਲੋਕ ਰਾਏ ਤਿਆਰੀ ਕਰਨੀ ਜ਼ਰੂਰੀ ਹੁੰਦੀ ਹੈ। ਦੀਵਾਲੀ ਦੇ ਸਮੇਂ ਪਟਾਕਿਆਂ ਦੇ ਸਮੇਂ ਨੂੰ ਸੀਮਤ ਕਰਨ ਦੇ ਫੈਸਲੇ ਨਾਲ ਲੋਕ-ਰਾਏ ਬਣਾਉਣ ਵਿੱਚ ਮਦਦ ਮਿਲੇਗੀ। ਇਸ ਪੱਖੋਂ ਇਹ ਫੈਸਲਾ ਅਹਿਮ ਹੈ।
ਦੀਵਾਲੀ ਸਮੇਂ ਪਟਾਕਿਆਂ ’ਤੇ ਰੋਕ ਕਿਥੋਂ ਤੱਕ ਸਹੀ



