Skip to content
Independent perspectives. Global stories.
BREAKING

ਨੂਰ ਹਸਪਤਾਲ ਕਾਦੀਆਂ ਵਿਖੇ ਮੁਫ਼ਤ ਇਲਾਜ, ਖੂਨ ਦਾਨ ਕੈਂਪ ਆਯੋਜਿਤ

Share this story

ਕਾਦੀਆ- ਸੇਵਾ ਮਾਨਵਤਾ  ਦੇ ਲਈ ਸਥਾਪਿਤ  ਨੂਰ ਹਸਪਤਾਲ ਕਾਦੀਆਂ ਦੀ ਸਥਾਪਨਾ ਤੇ ਇਕ ਸਦੀ ਪੂਰੀ । ਸ਼ੁਕਰਾਨੇ ਦੇ ਤੋਰ ਤੇ  ਵ¤ਖ ਵ¤ਖ ਮੁਫਤ ਇਲਾਜ , ਬ¤ਲਡ ਡੋਨੇਸ਼ਨ ਕੈਂਪ  ਦੇ ਆਯੌਜਨ ਦੀ ਯੋਜਨਾ, ਕਾਦੀਆਂ ਵਿਚ ਵਿਸ਼ੇਸ਼ ਪ੍ਰੋਗ੍ਰਾਮ ਅਤੇ ਇਤਹਾਸਿਕ ਪਰਦਰਸ਼ਨੀ ਪ੍ਰੋਗਰਾਮ ਇਸਲਾਮ ਧਰਮ ਜਿਥੇ ਸਰਵ ਸ਼ਕਤੀਮਾਨ ਅ¤ਲਾ ਦੀ ਇਬਾਦਤ ਦੀ ਸਿ¤ਖਿਆ ਦਿੰਦਾ ਹੈ ਉਥੇ ਅ¤ਲਾਹ ਦੀ ਸ੍ਰਿਸ਼ਟੀ  (ਕਾਇਨਾਤ)ਦੇ ਪ੍ਰਤੀ ਅਧੀਕਾਰਾਂ ਨੂੰ ਅਦਾ ਕਰਨ ਤੇ ਵੀ ਵਿਸ਼ੇਸ਼ ਜ਼ੋਰ ਦਿੰਦਾ ਹੈ । ਇਹਨਾਂ ਇਸਲਾਮੀ ਸਿ¤ਖਿਆਵਾਂ ਦੇ ਅਧੀਨ ਅ¤ਲਾਹ ਦੀ ਖੁਸ਼ੀ ਦੇ ਲਈ ਅਹਿਮਦੀਆ ਮੁਸਲਿਮ ਜਮਾਤ  ਸਾਰੀ ਦੁਨੀਆਂ ਵਿਚ ਅ¤ਲਾਹ ਦੀ ਸ੍ਰਿਸ਼ਟੀ ਦੇ ਨਾਲ ਹਮਦਰਦੀ  ਅਤੇ ਮਾਨਵਤਾ ਦੀ  ਸੇਵਾ ਦੇ ਵ¤ਖ ਵ¤ਖ ਖੇਤਰਾਂ ਵਿਚ ਸੇਵਾ ਕਰ ਰਹੀ ਹੈ। ਇਸੇ ਸੰਬੰਧ ਵਿਚ ਜਮਾਤ ਅਹਮਦੀਆ ਭਾਰਤ ਨੇ ਕਾਦੀਆਂ ਦੇ ਪੰਜਾਬ ਸੂਬੇ ਦੇ ਨਿਵਾਸੀਆਂ ਨੂੰ ਇਲਾਜ  ਦੀ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਅ¤ਜ ਤੋ 100 ਸਾਲ ਪਹਿਲਾਂ ਇਕ ਹਸਪਤਾਲ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਠਨੂਰ ਹਸਪਤਾਲਠ ਰਖਿਆ ਗਿਆ। ਨੂਰ ਹਸਪਤਾਲ ਕਾਦੀਆਂ ਦੀ ਸਥਾਪਨਾ ਅਹਿਮਦੀਆ ਮੁਸਲਿਮ ਜਮਾਤ ਦੇ ਬਾਨੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਮਸੀਹ ਮਾਊਦ ਅਲਹੈ ਸਲਾਮ ਦੀ ਇੰਸਾਨੀ  ਸੇਵਾ ਦਾ ਨਤੀਜਾ ਹੈ। ਆਪ ਜੀ ਕਾਦੀਆਂ ਵਿਚ 1835ਈ ਵਿਚ ਪੈਦਾ ਹੋਏ ਸੀ ।ਇਕ ਇਹੋ ਜਿਹੇ ਸਮੇ ਵਿਚ ਜਦੋਂ ਕਾਦੀਆਂ ਵਿਚ ਕੋਈ ਹਸਪਤਾਲ ਨਹੀਂ ਸੀ ਅਤੇ ਇਲਾਜ ਦੀ ਕੋਈ ਸੁਿਵਧਾ ਨਹੀਂ ਸੀ । ਉਸ ਸਮੇਂ ਆਪ ਅਲੈਹ ਸਲਾਮ ਬੜੀ ਖੁਸ਼ੀ ਅਤੇ ਉਦਾਰਤਾ ਨਾਲ ਆਪਣੇ ਆਸ ਪਾਸ ਦੇ ਲੋਕਾਂ ਦੀ ਬਿਮਾਰੀਆਂ ਦਾ ਇਲਾਜ ਕਰਦੇ ਸੀ ਅਤੇ ਆਪਣੇ ਕੋਲੋ ਮੁਫਤ ਦਵਾਈ ਦਿੰਦੇ ਸੀ। ਆਪ ਜੀ ਨੇ ਫਰਮਾਇਆ ਕਿ ਠਮਰੀਜ਼ ਅਤੇ ਬੀਮਾਰ ਦਾ ਇਲਾਜ ਬੜੇ ਪੁ¤ਣ ਦਾ ਕ¤ਮ ਹੈ ਮੋਮਿਨ ਨੂੰ ਇਹਨਾਂ ਕ¤ਮਾਂ ਵਿਚ ਸੁਸਤ ਤੇ ਬੇ ਪਰਵਾਹ ਨਹੀਂ ਹੋਣਾ ਚਾਹੀਦਾ’’ ਹਜ਼ੂਰ ਅਲੈਹ ਸਲਾਮ ਦੀ ਇਸ ਦਿਲੀ ਇ¤ਛਾ ਨੂੰ ਪੂਰਾ ਕਰਨ ਲਈ ਮੁਸਲਿਮ ਜਮਾਤ ਅਹਿਮਦੀਆ ਸ਼ੁਰੂ ਤੋਂ ਹੀ ਵ¤ਖ ਵ¤ਖ ਇਲਾਜ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਸੀ ।  ਅਤੇ ਇਹਨਾਂ ਸੇਵਾਵਾਂ ਨੂੰ ਵਧੀਆ ਅਤੇ ਫਾਈਦਾਮੰਦ ਬਣਾਉਣ  ਦੇ ਲਈ 1917 ਈ ਵਿਚ ਕਾਦੀਆਂ ਵਿ¤ਖੇ ਨੂਰ ਹਸਪਤਾਲ ਦੀ ਬੁਨਿਆਦ ਰ¤ਖੀ ਗਈ। ਨੂਰ ਹਸਪਤਾਲ ਕਾਦੀਆਂ ਐਲੋਪੈਥਿਕ ਇਲਾਜ ਦੇ ਲਈ ਕਾਦੀਆਂ ਦਾ ਪਹਿਲਾ ਹਸਪਤਾਲ ਸੀ  । ਜੋ ਜਮਾਤ ਅਹਿਮਦੀਆ ਵਲੋਂ ਸਥਾਪਿਤ ਕੀਤਾ ਗਿਆ ਸੀ ।  ਇਸ ਤੋ ਬਾਅਦ ਜਮਾਤ ਨੇ ਦੁਨੀਆਂ ਦੇ ਵ¤ਖ ਵ¤ਖ ਇਲਾਕਿਆਂ ਵਿਚ ਵਿਸ਼ੇਸ਼ ਤੋਰ ਤੇ ਅਫਰੀਕਾ ਦੇ ਗਰੀਬ ਦੇਸ਼ਾਂ ਅਤੇ ਦੂਰ ਦਰਾਜ਼ ਇਲਾਕਿਆਂ ਵਿਚ ਆਪਣੀ ਇਲਾਜ ਦੀਆਂ ਸੇਵਾਵਾਂ ਦਾ ਸਿਲਸਲਾ ਸ਼ੁਰੂ ਕੀਤਾ ।    ਇਹ ਸੇਵਾਵਾਂ ਦਾ ਸਿਲਸਿਲਾ ਹੁਣ ਦਿਨ ਪ੍ਰਤੀ ਦਿਨ ਵਧਦਾ  ਚਲਾ ਜਾ ਰਿਹਾ ਹੈ। ਨੂਰ ਹਸਪਤਾਲ ਕਾਦੀਆਂ ਇਲਾਕੇ ਵਿਚ ਅ¤ਜ ਵੀ ਮਸ਼ਹੂਰ ਹੈ ।   ਮਾਹਿਰ ਅਹਿਮਦੀ ਡਾਕਟਰ ਸਾਹਿਬਾਨ ਆਪਣਾ ਜੀਵਨ ਸਪਰਪਿਤ ਕਰ ਕੇ ਆਪਣੀ ਸੇਵਾਵਾਂ ਨਿਭਾ ਰਹੇ ਹਨ । ਨੂਰ ਹਸਪਤਾਲ ਕਾਦੀਆਂ ਵਿਚ ਮਰੀਜ਼ਾਂ ਨੂੰ ਹਰ ਸੰਭਵ ਸੁਵਿਧਾਵਾਂ ਪਹੁੰਚਾਉਣ ਦਾ ਪ੍ਰਬੰਧ ਹੈ। ਆਧੂਨਿਕ ਪ੍ਰਣਾਲੀ ਤੋਂ ਲੈਸ  ਅਤੇ ਇਲਾਜ ਦੇ ਉਪਕਰਨਾ ਤੋ ਲੈਸ ਹੈ। ਇਹ ਨੂਰ ਹਸਪਤਾਲ ਇਸ ਇਲਾਕੇ ਦਾ ਇਕੋ ਇਕ ਹਸਪਤਾਲ ਹੈ। ਇਸ ਹਸਪਤਾਲ ਦੇ ਡਾਕਟਰ ਸਾਹਿਬ ਮਰੀਜ਼ਾਂ ਦਾ ਇਲਾਜ ਬਹੁਤ ਹੀ ਮਾਨਵਤਾ  ਦੇ ਨਾਲ ਕਰਦੇ ਹਨ। ਅਤੇ ਦਵਾਈਆਂ ਦੇ ਨਾਲ ਨਾਲ ਉਹਨਾਂ ਦੇ ਠੀਕ ਹੋਣ ਦੇ ਲਈ ਖੁਦਾ ਤਂੋ ਦੁਆ ਵੀ ਕਰਦੇ ਹਨ । ਅਤੇ ਇਹ ਮਣਦੇ ਹਨ ਕਿ ਉਹਨਾਂ ਦੀ ਦੁਆਵਾਂ ਦੇ ਨਤੀਜੇ ਵਿਚ ਅ¤ਲਾਹ   ਇਹਨਾਂ ਰੋਗੀਆਂ ਨੂੰ ਚਮਤਕਾਰੀ ਤੋਰ ਤੇ ਠੀਕ ਕਰਦਾ ਹੈ।
ਮੁਸਿਲਮ ਜਮਾਤ ਅਹਿਦੀਆ ਵਲਂੋ ਨੂਰ ਹਸਪਤਾਲ  ਦੀ ਇਸੇ ਇਮਾਰਤ ਵਿਚ ਹੋਮਿਉਪੈਥਿਕ ਤਰੀਕੇ ਨਾਲ ਇਲਾਜ ਦੀ ਵੀ ਮੁਫਤ ਸੁਿਵਧਾ ਮੋਜੂਦ ਹੈ।  ਹੋਮਿਉਪੈਥਿਕ ਦਵਾਈ ਸਸਤੀ ਅਤੇ ਅਸਰਦਾਰ ਹੋਂਦੀ ਹੈ। ਜਮਾਤ ਅਹਿਮਦੀਆ ਵਲਂੋ ਸਾਰੇ ਭਾਰਤ ਦੇ ਵ¤ਖ ਵ¤ਖ ਸ਼ਹਿਰਾਂ ਅਤੇ ਪਿੰਡਾਂ ਵਿਚ ਹੋਮਿਉ ਡਿਸਪੈਂਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਜੋ ਲੋੜਵੰਦਾ ਦਾ ਮੁਫਤ ਇਲਾਜ ਕਰ ਰਹੀਆਂ ਹਨ। ਨੂਰ ਹਸਪਤਾਲ ਕਾਦੀਆਂ ਦੇ 100 ਸਾਲਾ ਪ੍ਰੋਗ੍ਰਾਮ ਦੇ ਅਧੀਨ ਦਿਨ 16 ਅਕਤੂਬਰ 2017ਈ ਨੂੰ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਮੋਕੇ ਤੇ ਇਕ ਇਤਹਾਸਿਕ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ 100 ਸਾਲਾ ਪ੍ਰੋਗ੍ਰਾਮ ਦੇ ਅਧੀਨ ਇਸ ਸਾਲ ਨੂਰ ਹਸਪਤਾਲ ਕਾਦੀਆਂ ਵਿ¤ਖੇ ਡਾਈਲੈਸਿਸ ਦੀ ਸੁਵਿਧਾ ਵੀ ਸ਼ੁਰੂ ਕੀਤੀ ਗਈ ਹੈ  । ਇਸੇ ਤਰਾਂ ਸਾਰੇ ਭਾਰਤ ਵਿਚ ਵ¤ਖ ਵ¤ਖ ਮੁਫਤ ਮੈਡੀਕਲ ਅਤੇ ਬਲੈਡ ਡੋਨੇਸ਼ਨ ਕੈਪਾਂ ਦਾ ਵੀ ਪ੍ਰੋਗ੍ਰਾਮ ਕੀਤਾ ਜਾ ਰਿਹਾ ਹੈ। ਜਮਾਤ ਅਹਿਮਦੀਆ ਦਾ ਮਨਣਾ ਹੈ ਕਿ ਮਾਨਵ ਸੇਵਾ ਦਾ ਸੰਬੰਧ ਕਿਸੇ ਧਰਮ ਜਾਂ ਜਾਤੀ ਨਾਲ ਨਹੀਂ ਹੈ।  । ਬਲਕਿ ਸਾਰੇ ਇਨਸਾਨ ਅ¤ਲਾਂ ਦੀ ਕਾਇਨਾਤ ਹਨ ਅਤੇ ਉਹਨਾਂ ਨਾਲ ਮੁਹ¤ਬਤ ਅਤੇ ਹਮਦਰਦੀ ਵਿਅਕਤ ਕਰਨਾ ਸਰਵ ਸ਼ਕਤੀਮਾਨ ਖੁਦਾ ਦੀ ਖੁਸ਼ੀ ਦੀ ਗਰੰਟੀ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀ ਆਪਣੀ ਸੇਵਾਵਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਵਧਾਉਂਦੇ ਚਲੇ ਜਾਈਏ । ਕਿਉਂਕਿ ਪਵਿਤਰ ਕੁਰਆਨ ਦਾ ਇਹ  ਅਸੂਲ  ਹੈ ਕਿ ਜੋ ਫਾਈਦਾਮੰਦ ਹੂੰਦਾ ਹੈ  । ਅ¤ਲਾਹ  ਉਸ ਨੂੰ ਬਰਕਤ ਦਿੰਦਾ ਚਲਾ ਜਾਂਦਾ ਹੈ।
– ਅਬਦੁਲ ਸਲਾਮ ਤਾਰੀ

WRITTEN BY