Skip to content
Independent perspectives. Global stories.
BREAKING

ਸਨਅਤਕਾਰਾਂ ਦਾ 114 ਲੱਖ ਕਰੋੜ ਕਰਜ਼ਾ ਮੁਆਫ਼ ਹੋ ਸਕਦਾ ਹੈ ਤਾਂ ਕਿਸਾਨਾਂ ਦਾ 70 ਹਜ਼ਾਰ ਕਰੋੜ ਕਿਉਂ ਨਹੀਂ : ਬਾਜਵਾ

Share this story

ਕਾਹਨੂੰਵਾਨ, 8 ਅਕਤੂਬਰ (ਕੁਲਦੀਪ ਜਾਫਲਪੁਰ)- ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਹਕ ਚ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅਧੀ ਦਰਜਨ ਪਿੰਡਾਂ ’ਚ ਚੋਣ ਮੀਟਿੰਗਾਂ ਅਤੇ ਵਡੇ ਇਕਠਾ ਨੂੰ ਸੰਬੋਧਨ ਕੀਤਾ।ਇਸ ਦੌਰਾਨ ਉਨ੍ਹਾਂ ਨੇ ਪਿੰਡ ਤਤਲਾ ਚ ਜਸਪਾਲ ਸਿੰਘ ਤਤਲਾ  ਦੇ ਵਲੋਂ ਰਖੇ ਪ੍ਰੋਗਰਾਮ ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਜ ਵੀ ਕਿਸਾਨ ਅਤੇ ਆਮ ਲੋਕਾਂ ਦੀ ਆਰਥਿਕਤਾ ਨੂੰ ਢਾਹ ਲਾਉਣ ਚ ਕੋਈ ਕਸਰ ਨਹੀਂ ਛਡ ਰਹੀ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਚਹੇਤੇ ਸਨਅਤਕਾਰਾਂ  ਦਾ 114 ਕਰੋੜ ਰੁਪਿਆ ਕਰਜ਼ਾ ਮੂਲ ਅਤੇ ਵਿਆਜ ਸਮੇਤ ਮੁਆਫ਼ ਕਰ ਦਿਤਾ ਗਿਆ।ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਰਜ਼ਾ ਲਿਸਟ ਵੀ ਵਧਾ ਦਿਤੀ ਗਈ ਹੈ।ਦੂਸਰੇ ਪਾਸੇ  ਕੇਂਦਰ ਸਰਕਾਰ ਪੰਜਾਬ ਦੀ ਮਰ ਰਹੀ ਕਿਸਾਨੀ ਦਾ 70 ਹਜ਼ਾਰ ਦਾ ਕਰਜ਼ਾ ਵੀ ਮੁਆਫ਼ ਕਰਨ ਲਈ ਪੰਜਾਬ ਸਰਕਾਰ ਦਾ ਥੋੜ੍ਹਾ ਵੀ ਸਹਿਯੋਗ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਨੇ ਪਿਛਲੇ ਦਸ ਸਾਲ ਕੇਵਲ ਆਪਣੇ ਨਿਜੀ ਕਾਰੋਬਾਰ ਅਤੇ ਘਰ ਪਰਿਵਾਰ ਪਾਲਨ ਚ ਹੀ ਪੰਜਾਬ ਦੇ ਲੋਕਾਂ ਨੂੰ ਕਰਜ਼ਾਈ ਕਰ ਕੇ ਰਖ ਦਿਤਾ।ਇਸ ਇਕਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਜਨਰਲ ਸਕਤਰ ਬਲਜੀਤ ਸਿੰਘ ਚਾਹਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਚ ਭਾਜਪਾ ਦੀ ਹੋਈ ਕਰਾਰੀ ਹਾਰ ਤੋਂ ਖਿਝੀ ਹੋਈ ਪੰਜਾਬ ਦੇ ਜਾਇਜ਼ ਆਰਥਿਕ ਕੰਮ ਵੀ ਨਹੀਂ ਕਰ ਰਹੀ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਅਰੁਣ ਜੇਤਲੀ ਦੀਆਂ ਮਾੜੀਆਂ ਆਰਥਿਕ ਨੀਤੀਆਂ ਦੇ ਕਾਰਨ ਦੇਸ਼ ਚ ਨੋਟ ਬੰਦੀ ਅਤੇ ਜੀ ਐਸ ਟੀ ਵਰਗੇ ਕਾਲੇ ਕਾਨੂੰਨ ਆਮ ਲੋਕਾਂ ਤੇ ਥੋਪ ਦਿਤੇ ਗਏ ਹਨ।ਉਨ੍ਹਾਂ ਕਿਹਾ ਕਿ ਇਹਨਾਂ ਲੋਕ ਮਾਰੂ ਫ਼ੈਸਲਿਆਂ ਦਾ ਭਾਜਪਾ ਉਮੀਦਵਾਰ ਨੂੰ ਖ਼ਮਿਆਜ਼ਾ ਭੁਗਤਣਾ ਪਵੇਗਾ।ਇਸ ਇਕਠ ਨੂੰ ਜੁਗਰਾਜ ਸਿੰਘ ਸਾਬਕਾ ਪ੍ਰਧਾਨ, ਜਸਪਾਲ ਸਿੰਘ ਤਤਲਾ, ਮੇਜਰ ਪ੍ਰਤਾਪ ਸਿੰਘ ਤਤਲਾ, ਅਜੈਪਾਲ ਸਿੰਘ ਮਲ੍ਹੀ, ਜਗਬੀਰ ਸਿੰਘ ਚਾਹਲ ਨੇ ਵੀ ਸੰਬੋਧਨ ਕੀਤਾ।

WRITTEN BY