Skip to content
Independent perspectives. Global stories.
BREAKING

ਨੂਰਪੁਰ ਬੇਦੀ ਪੁਲਿਸ ਨੇ ਗੈਂਗਸਟਰ ਫੜੇ

Share this story

ਨੂਰਪੁਰ ਬੇਦੀ, 8 ਅਕਤੂਬਰ (ਹਰਜੀਤ ਗਿੱਲ, ਬਲਜਿੰਦਰ ਸਿੱਧੂ, ਐਮ.ਪੀ. ਸ਼ਰਮਾ)- ਕਲ ਦੇਰ ਰਾਤ ਨੂੰ ਮਾਨਯੋਗ ਸ੍ਰੀ ਰਾਜਬਚਨ ਸਿੰਘ ਸੰਧੂ ਐਸ.ਐਸ.ਪੀ.ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾਂ ਰੂਪਨਗਰ ਵਿੱਚ ਸਪੈਸ਼ਲ ਨਾਕਾਬੰਦੀ ਡਿਊਟੀ ਲੱਗੀ ਹੋਈ ਸੀ ਜੋ ਸ.ਥਾ. ਬਲਵੀਰ ਸਿੰਘ ਇੰਚਾਰਜ਼ ਪੁਲਿਸ ਚੌਕੀ ਕਲਵਾ ਸਮੇਤ ਪੁਲਿਸ ਪਾਰਟੀ ਨੇੜੇ ਸੰਨਰਾਈਜ਼ ਪੈਲਿਸ ਟੀ ਪੁਆਇੰਟ ਮੂਸਾਪੁਰ ਨਾਕਾਬੰਦੀ ਕਰਕੇ ਮੁਖਬਰੀ ਦੇ ਆਧਾਰ ਪਰ ਲੱਖਣ ਸ਼ਰਮਾ ਪੁੱਤਰ ਕਸਤੂਰੀ ਲਾਲ ਪੰਡਿਤ ਵਾਸੀ ਸਾਈ ਰੋਡ ਬੱਦੀ ਅਤੇ ਹਰੀ ਕ੍ਰਿਸ਼ਨ ਪੁੱਤਰ ਰਾਮ ਗੋਪਾਲ ਵਾਸੀ ਗੁਰੂ ਮਾਜਰਾ ਥਾਣਾ ਤੇ ਜਿਲ੍ਹਾਂ ਬੱਦੀ, ਹਿ.ਪ੍ਰ ਜੋ ਸਵਿਫਟ ਕਾਰ ਨੰਬਰ ਐਚ.ਪੀ-12 ਜ਼ੀ-9500 ਵਿੱਚ ਸਵਾਰ ਹੋ ਕੇ ਪਿੰਡ ਬੈਂਸਾ ਤੋਂ ਮੂਸਾਪੁਰ ਨੂੰ ਆ ਰਹੇ ਸੀ ਨੂੰ ਕਾਬੂ ਕੀਤਾ ਜੋ ਲੱਖਣ ਸ਼ਰਮਾ ਦੇ ਡੱਬ ਵਿੱਚੋਂ ਇੱਕ ਪਿਸਟਲ ਜਿਸਦੇ ਮੈਗਜੀਨ ਵਿੱਚੋਂ ਦਾਰ ਕਾਰਤੂਸ ਅਤੇ ਹਰੀ ਕਿਸ਼ਨ ਦੇ ਡੱਬ ਵਿੱਚੋਂ ਇੱਕ ਪਿਸਟਲ 315 ਬੋਰ ਤੇ ਹਰੀ ਕਿਸ਼ਨ ਦੀ ਪਹਿਨੀ ਹੋਈ ਪੈਟ ਵਿੱਚੋਂ 03 ਕਾਰਤੂਸ 315 ਬੋਰ ਬ੍ਰਾਮਦ ਹੋਏ ਅਤੇ ਕਾਰ ਦੀ ਤਲਾਸ਼ੀ ਲੈਣ ਪਰ ਡੈਸ਼ ਬੋਰਡ ਵਿੱਚੋਂ ਇੱਕ ਪਿਸਟਲ ਹੋਰ ਬ੍ਰਾਮਦ ਹੋਇਆ ਜੋ ਬ੍ਰਾਮਦਾ ਅਸਲੇ ਨੂੰ ਸ.ਥਾ ਬਲਵੀਰ ਸਿੰਘ ਨੇ ਕਬਜਾ ਪੁਲਿਸ ਵਿੱਚ ਲਿਆ ਤੇ ਦੋਸ਼ੀਆ ਖਿਲਾਫ ਮ.ਨੰ 106 ਮਿਤੀ 07-10-2017 ਅ/ਧ 25-54-59 ਆਰਮਸ ਐਕਟ ਥਾਣਾ ਨੂਰਪੁਰ ਬੇਦੀ ਦਰਜ ਰਜਿਸਟਰ ਕਰਕੇ ਦੋਸ਼ੀਆ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਲਖਨ ਸ਼ਰਮਾ ਅਤੇ ਹਰੀ ਕਿਸ਼ਨ ਕੋਈ ਵੱਡੀ ਵਾਰਦਾਤ ਕਰਨ ਦੀ ਤਾਕ ਵਿੱਚ ਘੁੰਮ ਰਹੇ ਹਨ ਜਿਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਜਿਹਨਾਂ ਪਾਸੋ ਪੁੱਛਗਿੱਛ ਜਾਰੀ ਹੈ ਕਿ ਹੋਰ ਕਿਹੜੀਆ ਵਾਰਦਾਤਾ ਕੀਤੀਆ ਹਨ ਤੇ ਇਹਨਾਂ ਨੇ ਇਸ ਏਰੀਏ ਵਿੱਚ ਕਿਹੜੀ ਵਾਰਦਾਤ ਕਰਨੀ ਸੀ।

WRITTEN BY