Skip to content
Independent perspectives. Global stories.
BREAKING

ਮਾਨਵ ਰਹਿਤ ਫਾਟਕ ਕੋਲ ਬਜਰੀ ਨਾਲ ਭਰੇ ਟੈਂਕਰ ਨਾਲ ਟਕਰਾਈ ਰੇਲ ਗੱਡੀ, ਡਰਾਇਵਰ ਦੀ ਮੌਤ

Share this story

ਜਲਾਲਾਬਾਦ, 8 ਅਕਤੂਬਰ (ਸੰਦੀਪ ਮਹੰਤ, ਸਚਿਨ ਦੂਮੜਾ, ਸਚਿਨ ਮੋਗਾ)- ਫਿਰੋਜ਼ਪੁਰ ਫਾਜ਼ਿਲਕਾ ਰੇਲਵੇ ਟ੍ਰੈਕ ਤੇ ਬਾਹਮਣੀ ਵਾਲਾ ਰੇਲਵੇ ਸਟੇਸ਼ਨ ਦੇ ਨਜਦੀਕ ਪਿੰਡ ਚੱਕ ਸੁਖੇਰਾ ਦੇ ਮਾਨਵ ਰਹਿਤ ਫਾਟਕ ਨੰਬਰ-3064 ਤੇ ਸਵੇਰੇ 10.15 ਵਜੇ ਹੋਏ ਰੇਲ ਹਾਦਸੇ ਵਿੱਚ ਰੇਲ ਗੱਡੀ ਦੇ ਚਾਲਕ ਵਿਕਾਸ ਕੇਪੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਰੇਲ ਗੱਡੀ ਦਾ ਇੰਜਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਜਾਨਕਾਰੀ ਅਨੁਸਾਰ ਚੱਕ ਸੁਖੇਰਾ ਦੇ ਮਾਨਵ ਰਹਿਤ ਰੇਲਵੇ ਫਾਟਕ ਤੋਂ ਇੱਕ ਬਜਰੀ ਵਾਲਾ ਟੈਂਕਰ ਨੰ-ਆਰਜੇ07-1878 ਗੁਜਰ ਰਿਹਾ ਸੀ ਅਤੇ ਇਸੇ ਦੌਰਾਨ ਫਿਰੋਜਪੁਰ ਤੋਂ ਫਾਜਿਲਕਾ ਵੱਲ ਨੂੁੰ ਆ ਰਹੀ ਲੋਕਲ ਡੀਐਮਯੂ ਰੇਲ ਗੱਡੀ ਨੰਬਰ-74971 ਨੂੰ ਦੇਖ ਕੇ ਚਾਲਕ ਘਬਰਾ ਗਿਆ ਅਤੇ ਉਸਨੇ ਜਲਦੀ ਹੀ ਫਾਟਕ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਪਰ ਟੈਂਕਰ ਦਾ ਪਿਛਲਾ ਹਿੱਸਾ ਰੇਲ ਗੱਡੀ ਨਾਲ ਟਕਰਾ ਗਿਆ ਅਤੇ ਇਸ ਹਾਦਸੇ ਵਿੱਚ ਰੇਲ ਇੰਜਨ ਦੇ ਹੀ ਪਰਖੱਚੇ ਉਡ ਗਏ ਅਤੇ ਇ੍ਵਸ ਘਟਨਾ ਵਿੱਚ ਰੇਲ ਗੱਡੀ ਚਾਲਕ ਦੀ ਮੌਕੇ ਤੇ ਮੌਤ ਹੋ ਗਈ। ਉਧਰ ਘਟਨਾ ਦੀ ਜਾਨਕਾਰੀ ਮਿਲਦਿਆਂ ਹੀ ਡੀਐਸਪੀ ਅਮਰਜੀਤ ਸਿੰਘ ਗਿੱਲ ਅਤੇ ਰੇਲਵੇ ਦੇ ਸਬ ਇੰਸਪੈਕਟਰ ਧਰਮਵੀਰ ਸਿੰਘ ਮੌਕੇ ਤੇ ਪਹੁੰਚ ਗਏ। ਸਬ ਇੰਸਪੈਕਟਰ ਧਰਮਵੀਰ ਸਿੰਘ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਨਕਾਰੀ ਮਿਲਦਿਆਂ ਹੀ ਮੌਕੇ ਤੇ ਪਹੁੰਚ ਗਏ ਅਤੇ ਲਾਸ਼ ਨੂੰ ਕੱਢ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਦੋ¤ੰ ਜਲਾਲਾਬਾਦ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਪਿਰਥਵੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਚੱਕ ਸੁਖੇਰਾ ਵਿੱਮਾਨਵ ਰਹਿਤ ਫਾਟਕ ਹੋਣ ਕਾਰਣ ਇਥੇ ਰੇਲਵੇ ਮੁਲਾਜਿਮਾਂ ਦੀ ਡਿਊਟੀ ਨਹੀਂ ਹੁੰਦੀ ਜਦਕਿ ਇਥੇ ਡਿਊਟੀ ਪਡਬਲਯੂਡੀ ਵਲੋਂ ਲਗਾਈ ਜਾਂਦੀ ਹੈ।

WRITTEN BY