ਰਾਜੇ ਦਸ਼ਰਥ ਨੇ ਆਪਣੇ ਪੁੱਤਰ ਰਾਮ ਚੰਦਰ ਨੂੰ ਆਪਣੀ ਦੂਸਰੀ ਰਾਣੀ ਕੈਕੇਈ ਨੂੰ ਦਿੱਤੇ ਵਚਨ (ਵਾਹਿਦੇ) ਅਨੁਸਾਰ ਰਾਜ ਗੱਦੀ ਦਾ ਹੱਕਦਾਰ ਹੋਣ ਦੇ ਬਾਵਜੂਦ ਬਾਰਾਂ ਸਾਲ ਦਾ ਬਨਵਾਸ ਦੇ ਦਿੱਤਾ। ਉਨ੍ਹਾਂ ਦੀ ਪਤਨੀ ਸੀਤਾ ਤੇ ਭਰਾ ਲਛਮਣ ਭੀ ਉਨ੍ਹਾਂ ਦੇ ਪਿਆਰ ਦੇ ਬੱਝੇ ਹੋਏ ਨਾਲ ਚਲੇ ਗਏ। ਕੈਕਈ ਦੇ ਪੁੱਤਰ ਭਰਤ ਨੇ ਮਾਂ ਦੀ ਇੱਛਾ ਦੇ ਉਲਟ ਰਾਜ ਸਿੰਘਾਸਣ ਤੇ ਰਾਮ ਚੰਦਰ ਦੀਆਂ ਖੜਾਵਾਂ ਸਜਾ ਕੇ ਆਪ ਨੀਵੇਂ ਥਾਂ ਤੇ ਬੈਠ ਗਿਆ। ਦਸਰਥ ਪੁੱਤਾਂ ਤੇ ਨੂੰਹ ਦੇ ਵਿਯੋਗ ਵਿੱਚ ਮਹਿਲ ਤੋਂ ਛਾਲ ਮਾਰ ਕੇ ਸਵਰਗ ਸਿਧਾਰ ਗਏ। ਬਨਵਾਸ ਦੇ ਆਖਰੀ ਸਾਲ ਪੰਚਵਟੀ ਦੇ ਸਥਾਨ ਤੇ ਉਨ੍ਹਾਂ ਦਾ ਰੈਣ ਬਸੇਰਾ ਸੀ। ਉਥੇ ਚਾਰ ਵੇਦਾਂ ਦੇ ਵਕਤਾ ਤੇ ਦਸ ਸਿਰਾਂ ਵਾਲੇ ਰਾਵਣ ਦੀ ਭੈਣ ਸਰੂਪ ਨਖਾਂ, ਜਿਸਦਾ ਨੱਕ ਬਹੁਤ ਸੁੰਦਰ ਸੀ, ਲਛਮਣ ਤੇ ਮੋਹਿਤ ਹੋ ਗਈ। ਲਛਮਣ ਦੇ ਵਾਰ ਵਾਰ ਸਮਝਾਉਣ ਤੇ ਕਿ ਮੈਂ ਆਪਣੀ ਜਨਮ ਭੂਮੀ ਤੋਂ ਦੂਰ ਬਨਵਾਸ ਕਾਰਨ ਤੇਰੇ ਨਾਲ ਸ਼ਾਦੀ ਕਰਨ ਤੋਂ ਅਸਮਰੱਥ ਹਾਂ ਦੇ ਬਾਵਜੂਦ ਸਰੂਪ ਨਖਾਂ ਦੇ ਜ਼ਿੱਦ ਕਰਨ ਤੇ ਲਛਮਣ ਨੇ ਤੈਸ਼ ਵਿੱਚ ਆ ਕੇ ਉਸਦਾ ਨੱਕ ਕੱਟ ਦਿੱਤਾ, ਇਸੇ ਹਾਲਤ ਵਿੱਚ ਉਹ ਆਪਣੇ ਭਰਾ ਰਾਵਣ ਕੋਲ ਪੁੱਜੀ ਤਾਂ ਗੁੱਸੇ ਵਿੱਚ ਆਏ ਰਾਵਣ ਨੇ ਰਾਮ ਚੰਦਰ ਤੇ ਲਛਮਣ ਤੋਂ ਬਦਲਾ ਲੈਣ ਲਈ ਸੀਤਾ ਨੂੰ ਚੁੱਕ ਕੇ ਆਪਣੇ ਮਹਿਲਾਂ (ਸੋਨੇ ਦੀ ¦ਕਾ) ਵਿੱਚ ਲੈ ਗਿਆ। ਰਾਮ ਜੀ ਤੇ ਲਛਮਣ ਨੇਂ ਰਾਵਣ ਦੀ ¦ਕਾ ਤੇ ਹਮਲਾ ਕਰ ਦਿੱਤਾ। ਉਸ ਦੇ ਸਕੇ ਭਰਾ ਭਬੀਖਣ ਨੇ ਰਾਮ ਜੀ ਦੀ ਮਦਦ ਕੀਤੀ। ਰਾਵਣ ਮਾਰਿਆ ਗਿਆ ਤੇ ਸੀਤਾ ਨੂੰ ਮਹਿਲ ਚੋਂ ਮੁਕਤ ਕਰਵਾਕੇ ਰਾਮ ਚੰਦਰ ਤੇ ਲਛਮਣ ਦੀ ਜਿੱਤ ਹੋਈ। ਇਸੇ ਕਰਕੇ ਨੌ ਦਿਨਾਂ ਦੇ ਨਰਾਤਿਆਂ ਦੀ ਰਾਮਲੀਲਾ ਤੋਂ ਬਾਅਦ ਅੱਸੂ ਸਦੀ ਦਸਵੀਂ ਨੂੰ ਹਰ ਸਾਲ ਸਾਰੇ ਉਤਰੀ ਭਾਰਤ ਵਿੱਚ ‘ਨੇਕੀ ਦੀ ਬਦੀ ਤੇ ਜਿੱਤ’ ਵਜੋਂ ਰਾਵਣ ਦਾ ਪੁਤਲਾ ਸਾੜ ਕੇ ਦੁਸਿਹਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜੋ ਬਾਲਮੀਕੀ ਰਮਾਇਣ ਤੇ ਅਧਾਰਿਤ ਹੈ।
ਆਓ! ਅੱਜ ਦੇ ਸੰਦਰਭ ਵਿੱਚ ਇਸ ਕਥਾ ਨੂੰ ਵਿਚਾਰੀਏ ਕਿ ਅਸੀਂ ਉਸ ਸਮੇਂ ਇਹਨਾਂ ਘਟਨਾਵਾਂ ਤੋਂ ਕੀ ਕੁੱਝ ਸਿੱਖਿਆ ਹੈ? ਅਸੀਂ ਕਿੰਨਾ ਕੁ ਬਦਲੇ ਹਾਂ। ਸਭ ਤੋਂ ਪਹਿਲਾਂ ਸੀਤਾ ਨੇ ਰਾਜੇ ਦੀ ਧੀ ਹੋਣ ਕਰਕੇ ਸਵੰਬਰ ਰਚਿਆ ਸੀ ਤੇ ਵੱਡਾ ਤੇ ਭਾਰੀ ਧਨੁੱਸ਼ ਰੱਖਿਆ ਸੀ, ਸ਼ਰਤ ਇਹ ਸੀ ਕਿ ਜੋ ਰਾਜ ਕੁਮਾਰ ਇਸ ਨੂੰ ਤੋੜੇਗਾ ਮੈਂ ਉਸ ਨੂੰ ਆਪਣਾ ਪਤੀ ਮੰਨ ਲਵਾਂਗੀ। ਰਾਜ ਕੁਮਾਰਾਂ ਦੇ ਬਹੁਤ ਵੱਡੇ ਇਕੱਠ ਵਿੱਚੋਂ ਜਦੋਂ ਕੋਈ ਵੀ ਧਨੁਸ਼ ਨਾ ਤੋੜ ਸਕਿਆ ਤਾਂ ਅਖ਼ੀਰ ਦਸਰਥ (ਅਯੁਧਿਆ ਦੇ ਰਾਜੇ) ਦੇ ਪੁੱਤਰ ਰਾਮ ਚੰਦਰ ਨੇ ਜਦੋਂ ਇਹ ਧਨੁਸ਼ ਚੁੱਕ ਕੇ ਤੋੜ ਦਿੱਤਾ ਤਾਂ ਜਨਕ ਦੀ ਧੀ ਸੀਤਾ ਨੇ ਰਾਮ ਚੰਦਰ ਦੇ ਗਲ ਮਾਲਾ ਪਾ ਦਿੱਤੀ ਤੇ ਭਰੇ ਇਕੱਠ ਵਿੱਚ ਉਸ ਦੀ ਪਤਨੀ ਬਣ ਗਈ। ਉਸ ਸਮੇਂ ਇਕ ਰਾਜੇ ਦੀ ਲੜਕੀ ਨੂੰ ਇਕ ਯੋਧੇ ਵਰ ਦੀ ਲੋੜ ਹੁੰਦੀ ਸੀ ਜੋ ਰਾਜੇ ਦੇ ਰੂਪ ਵਿੱਚ ਕਿਸੇ ਹੋਰ ਰਾਜੇ ਵੱਲੋਂ ਹਮਲਾ ਕਰਨ ਤੇ ਉਸ ਤੋਂ ਹਾਰ ਨਾ ਜਾਵੇ। ਅਜਿਹਾ ਹੋਣ ਦੀ ਸੂਰਤ ਵਿੱਚ ਵਿਰੋਧੀ ਰਾਜੇ ਵੱਲੋਂ ਉਸ ਦੇ ਇਲਾਕੇ ਤੇ ਕਬਜ਼ੇ ਨਾਲ ਉਸ ਦੀਆਂ ਰਾਣੀਆਂ, ਪਰਜਾ, ਉਨ੍ਹਾਂ ਦੀਆਂ ਔਰਤਾਂ ਤੇ ਲੜਕੀਆਂ, ਧਨ, ਮਾਲ, ਸਭ ਉਸ ਦੇ ਹੋ ਜਾਂਦੇ ਸਨ। ਇਉਂ ਉਨ੍ਹਾਂ ਦੀ ਇੱਜ਼ਤ ਜੇਤੂ ਰਾਜੇ ਹੱਥ ਆ ਜਾਂਦੀ ਸੀ।
ਉਪਰੋਕਤ ਘਟਨਾ ਨੂੰ ਡੂੰਘਾਈ ਨਾਲ ਘੋਖਣ ਦੀ ਥਾਂ ਅੱਜ ਦੀਆਂ ਬਹੁਤੀਆਂ ਲੜਕੀਆਂ ਇਸ ਅਧਾਰ ਤੇ ਆਪਣਾ ਵਰ ਆਪ ਚੁਣਨ ਦਾ ਹੱਕ ਮੰਗਦੀਆਂ ਹਨ ਤੇ ਆਪਣੀ ਅੱਲੜ੍ਹ ਉਮਰੇ, ਆਪਣੇ ਪੈਰਾਂ ਤੇ ਖੜ੍ਹੇ ਕਮਾਊ ਲੜਕੇ ਦੀ ਥਾਂ, ਸਰੀਰਕ ਖਿੱਚ ਕਾਰਨ ਉਸਦੇ ਗੁਣ, ਔਗੁਣ, ਪ੍ਰੀਵਾਰਕ ਹਾਲਤ ਆਦਿ ਬਿਨਾ ਵਿਚਾਰੇ ਉਸਨੂੰ ਆਪਣੇ ਮਾਪਿਆਂ ਇੱਛਾ ਦੇ ਉਲਟ, ਜਾਂ ਉਹਨਾਂ ਤੋਂ ਚੋਰੀ ਆਪਣਾ ਜੀਵਨ ਸਾਥੀ ਮੰਨ ਲੈਂਦੀਆਂ ਹਨ। ਕੁਝ ਸਮੇਂ ਬਾਅਦ ਅਸਲੀਅਤ ਸਾਹਮਣੇ ਆਉਣ ਤੇ ਨਾ ਘਰ ਦੀਆਂ ਤੇ ਨਾ ਘਾਟ ਦੀਆਂ ਰਹਿੰਦੀਆਂ ਹਨ। ਪ੍ਰੰਤੂ ਫਿਰ ਪਛਤਾਉਣ ਦਾ ਕੋਈ ਲਾਭ ਨਹੀਂ ਹੁੰਦਾ, ਨਹੀਂ ਤਾਂ ਭਰਾ ਤੇ ਮਾਂ-ਪਿਓ ਜਾਂ ਰਿਸ਼ਤੇਦਾਰ ਉਨ੍ਹਾਂ ਨੂੰ ਖ਼ਤਮ ਕਰ ਦਿੰਦੇ ਹਨ। ਇਉਂ ‘‘ਖ਼ਾਪ’’ ਪੰਚਾਇਤਾਂ ਦੇ ਫੈਸਲੇ ਕਾਰਨ ਉਹ ਜੇਲ੍ਹ ਦੀਆਂ ਸੀਖਾਂ ਵਿੱਚ ਵੀ ਚਲੇ ਜਾਂਦੇ ਹਨ ਤੇ ਸਮਾਜ ਗੰਧਲਾ ਹੋ ਰਿਹਾ ਹੈ। ਜਦੋਂ ਅਜਿਹੇ ਜੋੜੇ ਡਰਦੇ ਮਾਰੇ ਪ੍ਰਸਾਸ਼ਨ ਤੋਂ ਸੁਰੱਖਿਆ ਦੀ ਮੰਗ ਕਰਦੇ ਹਨ ਤਾਂ ਸਰਕਾਰਾਂ ਅਤੇ ਅਦਾਲਤਾਂ ਲਈ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਮਾਪਿਆਂ ਦੀ ਰਜ਼ਾਮੰਦੀ ਨਾਲ ਹੀ ਨਿਸ਼ਾਨੇ ਤੇ ਪਹੁੰਚਣਾ ਠੀਕ ਹੈ। ਅੱਜ ਪਤੀ, ਪਤਨੀ ਨਾਲ ਰਾਤ ਵਾਹਿਦਾ ਕਰਕੇ ‘ਕੱਲ੍ਹ ਸ਼ਰਾਬ ਨਹੀਂ ਪੀਊਂਗਾ ਜਾਂ ਅੱਜ ਤੋਂ ਬਾਅਦ ਉਸ ਗੈਰ-ਔਰਤ ਨਾਲੋਂ ਸਦਾ ਲਈ ਸਬੰਧ ਤੋੜ ਲਵਾਂਗਾ’ ਜਿਹੇ ਵਾਹਿਦੇ ਕਰਕੇ ਦਸ਼ਰਥ ਵਾਂਗ ਤੋੜ ਨਿਭਾਉਂਦੇ ਹਨ? ਮਤਰੇਈ ਮਾਂ ਤਾਂ ਦੂਰ, ਸਕੀਆਂ ਮਾਵਾਂ ਆਪਣੇ ਢਿੱਡੋਂ ਜੰਮਿਆਂ ਨੂੰ ਦੋ ਤਿੰਨ ਦੀ ਗਿਣਤੀ ਵਿੱਚ ਜ਼ਹਿਰ ਦੇ ਕੇ ਜਾਂ ਨਹਿਰ ਵਿੱਚ ਸੁੱਟ ਕੇ ਦੋ ਬੱਚਿਆਂ ਦੇ ਬਾਪ ਪ੍ਰੇਮੀ ਨਾਲ ਫਰਾਰ ਨਹੀਂ ਹੁੰਦੀਆਂ? ਕਈ ਰਾਹ ਦੇ ਰੋੜੇ ਪਤੀ ਨੂੰ ਪ੍ਰੇਮੀ ਨਾਲ ਮਿਲਕੇ ਮਾਰ ਮੁਕਾਉਣ ਵਾਲੀਆਂ ਸੀਤਾ ਕਹਾਉਣ ਦੀਆਂ ਹੱਕਦਾਰ ਹਨ? ਅੱਜ ਮਤਰੇਇਆ ਭਰਾ ਦੇ ਵਡੱਪਣ ਲਈ ਖੜਾਵਾਂ ਸਿੰਘਾਸਣ ਤੇ ਰੱਖਣ ਦੀ ਥਾਂ, ਸ਼ਹਿਰ ਵਸਦੇ ਜਾਂ ਵਿਦੇਸ਼ ਗਏ ਭਰਾ ਦੀ ਜ਼ਮੀਨ-ਜਾਇਦਾਦ ਦੀਆਂ ਜਾਹਲੀ ਰਜਿਸਟਰੀਆਂ, ਇੰਤਕਾਲ ਕਰਵਾ ਕੇ ਨਜਾਇਜ਼ ਕਬਜ਼ਿਆਂ ਦੀਆਂ ਆਮ ਖ਼ਬਰਾਂ ਪੜ੍ਹਦੇ ਹਾਂ। ਕੀ ਵੱਟ ਤੋਂ ਲੈ ਕੇ ਖਾਲਿਆਂ ਤੱਕ ਭਰਾ ਵੱਲੋਂ ਭਰਾ ਦਾ ਕਤਲ ਕਰਨਾ ਰਮਾਇਣ ਦੇ ਉਲਟ ਨਹੀਂ? ਪਿਤਾ ਦਾ ਹੁਕਮ ਮੰਨ ਕੇ ਬਨਵਾਸ ਦੀ ਥਾਂ, ਪਿਓ ਨੂੰ ਰੋਜ਼ ਸ਼ਰਾਬ ਪੀ ਕੇ, ਜ਼ਮੀਨ ਵੇਚ ਕੇ ਪੈਸੇ ਮੰਗਣੇ, ਜਾਂ ਜਿਉਂਦੇ ਪਿਉ ਤੋਂ ਜ਼ਮੀਨ ਖੋਹਣ ਦੇ ਮਕਸਦ ਨਾਲ ਉਸਦਾ ਕਤਲ ਕਰਨ ਵਾਲਾ ਮਰਿਆਦਾ ਪ੍ਰਸ਼ੋਤਮ ਰਾਮ ਹੈ? ਅਜੋਕੀਆਂ ਭੈਣਾਂ ਨੂੰ ਸਰੂਪ ਨਖ਼ਾ ਵਾਂਗ ਭਰਾਵਾਂ ਲਈ ਮੁਸੀਬਤਾਂ ਖ਼ਤਰੇ ਖੜ੍ਹੇ ਨਹੀਂ ਕਰਨੇ ਚਾਹੀਦੇ, ਜਿਸਦਾ ਅੰਤ ਖ਼ੌਫਨਾਕ ਹੋਵੇ। ਜੇ ਕੋਈ ਇਕ ਅੱਧ ਲਛਮਣ ਬਚਿਆ ਵੀ ਹੈ ਤਾਂ ਉਸ ਨੂੰ ਤੈਸ਼ ਵਿੱਚ ਆਉਣ ਦੀ ਬਜਾਇ ਅਜਿਹੀ ਲੜਕੀ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਕਿ ਮੈਂ ਅਜੇ ਸ਼ਾਦੀ ਦੇ ਯੋਗ ਨਹੀਂ ਹਾਂ, ਮੇਰੇ ਘਰੇਲੂ ਹਾਲਾਤ ਇਜਾਜ਼ਤ ਨਹੀਂ ਦਿੰਦੇ। ਨਾ ਕਿ ਹਿੰਸਕ ਹੋ ਜਾਣਾ ਜਾਂ ਉਸਦੇ ਜਾਲ ਵਿੱਚ ਫਸ ਜਾਣਾ ਦੋਵੇਂ ਮੁਸ਼ਕਲਾਂ ਪੈਦਾ ਕਰਦੇ ਹਨ। ਅੱਜ ਦੀ ਔਰਤ ਨੂੰ ਵੀ ਪਤੀ-ਬਰਤਾ ਰੂਪੀ ਲਕੀਰ ਨਹੀਂ ਉ¦ਘਣੀ ਚਾਹੀਦੀ, ਨਹੀਂ ਤਾਂ ਰਾਵਣ ਦੇ ਰੂਪ ਬਥੇਰੇ ਹਨ। ਗਲੀ, ਮੋੜ, ਸਕੂਲ, ਕਾਲਜ ਅੱਗੇ ਮੋਟਰਸਾਈਕਲ, ਜੀਪਾਂ ਤੇ ਕਾਲੇ ਸੀਸ਼ੇ ਵਾਲੀਆਂ ਕਾਰਾਂ ਵਾਲੇ ਰਾਵਣ ਮੌਕੇ ਦੀ ਤਾੜ ਵਿੱਚ ਹਰਲ-ਹਰਲ ਕਰਦੇ ਫਿਰਦੇ ਹਨ।
ਜੇਕਰ ਅਸੀਂ ਸ੍ਰੀ ਰਾਮ ਚੰਦਰ, ਲਛਮਣ, ਸੀਤਾ, ਦਸ਼ਰਥ ਵਾਂਗ ਚੰਗੇ ਅਸੂਲਾਂ ਨੂੰ ਅਪਣਾਈਏ, ਨੇਕੀ ਕਰੀਏ, ਤਦ ਹੀ ਅਸੀ ਦੁਸਹਿਰੇ ਨੂੰ ‘ਨੇਕੀ ਦੀ ਬਦੀ ਤੇ ਜਿੱਤ’ ਦਾ ਨਾਂ ਦੇ ਕੇ ਮਨਾਉਣ ਦੇ ਹੱਕਦਾਰ ਹਾਂ, ਨਾ ਕੇਵਲ ਰਾਵਣ ਦਾ ਪੁਤਲਾ ਸਾੜ ਕੇ।
ਦੁਸਹਿਰਾ ਤੇ ਅਸੀਂ



