ਸਾਦਿਕ, 27 ਸਤੰਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦੀ ਮਿਠੀ, ਸੁਰੀਲੀ ਅਵਾਜ਼ ਅਤੇ ਖੂਬਸਰੂਰਤ ਅਦਾਵਾਂ ਦੀ ਮਲਿਕਾ ਗਾਇਕਾ ਸੁਖਮਨੀ ਢੀਂਡਸਾ ਗਾਇਕੀ ਦੇ ਇਸ ਖੇਤਰ ’ਚ ਆਪਣੀ ਬੇਹਦ ਕੀਤੀ ਮਿਹਨਤ ਨਾਲ ਆਪਣਾ ਪਹਿਲਾ ਸਿੰਗਲ ਟ੍ਰੈਕ ‘ਬੁਗੀ-ਬੁਗੀ’ ਲੈਕੇ ਹਾਜ਼ਰ ਹੋ ਰਹੀ ਹੈ ਜਿਸ ਦਾ ਪਿਛਲੇ ਦਿਨੀਂ ਪੋਸਟਰ ਰਿਲੀਜ ਕੀਤਾ ਗਿਆ। ਇਸ ਸੰਬੰਧੀ ਗਲਬਾਤ ਦੌਰਾਨ ਇਸ ਗੀਤ ਦੇ ਗੀਤਕਾਰ ਨਿਸ਼ਾਨ ਮਾਹਲਾ ਨੇ ਗਲਬਾਤ ਦੌਰਾਨ ਕਿਹਾ ਕਿ ਇਹ ਗੀਤ ਇਕ ਪਰਿਵਾਰਿਕ ਗੀਤ ਹੈ ਇਸ ਗੀਤ ਨੂੰ ਵੀ.ਐਸ ਰਿਕਾਰਡਜ਼ ਵਲੋਂ ਪੇਸ਼ ਕੀਤਾ ਗਿਆ ਹੈ ਅਤੇ ਸੰਗੀਤ ਦੀਆਂ ਰਸਭਰੀਆਂ ਧੁਨਾ ਨਾਲ ਪ੍ਰਸਿਧ ਸੰਗੀਤਕਾਰ ਮਿਊਜ਼ਿਕ ਇੰਮਪਾਇਰ ਨੇ ਸ਼ਿਗਾਰਿਆ ਹੈ ਅਤੇ ਇਸ ਗੀਤ ਦਾ ਵੀਡੀਓ ਡਾਇਰੈਕਟਰ ਸ਼ਨੀ ਨਹਿਲ ਵਲੋਂ ਵਖ-ਵਖ ਲੋਕੇਸ਼ਨਾਂ ਹੇਠ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ ਜੋ ਇਕ-ਦੋ ਦਿਨਾਂ ਤਕ ਹੀ ਪੰਜਾਬੀ ਦੇ ਵਖ-ਵਖ ਚੈਨਲਾਂ ਦਾ ਸ਼ਿੰਗਾਰ ਬਣੇਗਾ ਅਤੇ ਆਉਣ ਵਾਲੇ ਕੁਝ ਹੀ ਦਿਨਾਂ ਅੰਦਰ ਗਾਇਕਾ ਸੁਖਮਨੀ ਢੀਂਡਸਾ ਅਤੇ ਪੰਜਾਬੀ ਗਾਇਕੀ ਦੇ ਨਾਮਵਰ ਗਾਇਕਾਂ ਦੀ ਅਵਾਜ਼ ’ਚ ਰਿਕਾਰਡ ਹੋਣ ਜਾ ਰਹੇ ਹਨ। ਗੀਤਕਾਰ ਨਿਸ਼ਾਨ ਮਾਹਲਾ ਨੇ ਆਸ ਹੀ ਨਹੀਂ ਬਲਕਿ ਵਿਸ਼ਵਾਸ ਜਤਾਇਆ ਹੈ ਕਿ ਸਾਡੀ ਸਾਰੀ ਟੀਮ ਵਲੋਂ ਕੀਤੀ ਬੇਹਦ ਮਿਹਨਤ ਦਾ ਸਰੋਤੇ ਮੁਲ ਜਰੂਰ ਮੋੜਨਗੇ ਅਤੇ ਇਹ ‘ਬੁਗੀ-ਬੁਗੀ’ ਗੀਤ ਹਰ ਇਕ ਘਰ ਦੀ ਸ਼ਾਨ ਬਣੇਗਾ।
ਗਾਇਕਾ ਸੁਖਮਨੀ ਢੀਂਡਸਾ ਦਾ ਨਵਾਂ ਗੀਤ ਬਣੇਗਾ ਸ਼ਾਨ : ਗੀਤਕਾਰ ਨਿਸ਼ਾਨ ਮਾਹਲਾ



