Skip to content
Independent perspectives. Global stories.
BREAKING

ਦੇਸ਼ ਭਗਤ ਹਸਪਤਾਲ ਵੱਲੋਂ ਤਿੰਨ ਥਾਵਾਂ ’ਤੇ ਆਯੋਜਿਤ ਮੈਡੀਕਲ ਚੈਕਅੱਪ ਕੈਂਪਾਂ ਦੌਰਾਨ 425 ਮਰੀਜ਼ਾਂ ਦੀ ਜਾਂਚ

Share this story

ਅਮਲੋਹ, 27 ਸਤੰਬਰ (ਰਣਜੀਤ ਸਿੰਘ ਘੁੰਮਣ)-ਦੇਸ਼ ਭਗਤ ਯੂਨੀਵਰਸਿਟੀ ਵਲੋਂ ਆਰੰਭੀ ਗਈ ਮੈਡੀਕਲ ਚੈਕਅਪ ਕੈਂਪਾਂ ਦੀ ਲੜੀ ਅਧੀਨ ਦੇਸ਼ ਭਗਤ ਹਸਪਤਾਲ ਅਤੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਸਾਂਝੇ ਤੌਰ ਤੇ ਤਿੰਨ ਥਾਵਾਂ ’ਤੇ ਮੁਫ਼ਤ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਚਾਂਸਲਰ ਡਾ. ਜ਼ੋਰਾ ਸਿੰਘ ਨੇ ਅੰਨੀਆਂ ਰੋਡ, ਅਮਲੋਹ ਵਿਖੇ ਆਯੋਜਿਤ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਆਉਂਦੀ 29 ਤਾਰੀਕ (ਦਿਨ ਸ਼ੁੱਕਰਵਾਰ) ਨੂੰ ਦੇਸ਼ ਭਗਤ ਹਸਪਤਾਲ ਵਿਖੇ ਮੈਡੀਕਲ ਕੈਂਪ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਹਸਪਤਾਲ ਦੇ ਆਰਥੋ ਅਤੇ ਗਾਇਨੀ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਡਾਇਰੈਕਟਰ ਡਾ. ਕੁਲਭੂਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਨੀਆਂ ਰੋਡ, ਅਮਲੋਹ ਵਿਖੇ ਮੈਡੀਕਲ ਕੈਂਪ ਪੰਜਾਬ ਨੈਸ਼ਨਲ ਬੈਂਕ, ਕਿਸਾਨ ਸਿਖਲਾਈ ਕੇਂਦਰ, ਸਰਹਿੰਦ ਸ਼ਾਖਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਡਾਕਟਰੀ ਟੀਮ ਜਿਸ ਵਿਚ ਡਾ. ਗੁਲਜ਼ਾਰ ਸਿੰਘ ਐਸ.ਐਮ.ਓ, ਡਾ. ਬਲਜੀਤ ਸਿੰਘ ਸੀ.ਐਮ.ਓ, ਡਾ. ਨਿਸ਼ਾਂਤ ਪਾਇਕਾ ਐਮ.ਓ., ਇਨ੍ਹਾਂ ਦੇ ਨਾਲ ਦੰਦਾਂ ਦੇ ਡਾਕਟਰ ਡਾ. ਸੁਖਪ੍ਰੀਤ, ਡਾ. ਤਰੁਣ, ਡਾ.ਕਮਲ ਅਤੇ ਫਿਜ਼ੀਓਥੈਰੇਪਿਸਟ ਡਾ.ਅੰਨਾ ਸ਼ਾਮਿਲ ਸਨ, ਨੇ 100 ਤੋਂ ਵੱਧ ਮਰੀਜ਼ਾਂ ਦਾ ਚੈਕਅਪ ਕੀਤਾ। ਉਧਰ ਦੂਜੇ ਪਾਸੇ ਇਸੇ ਟੀਮ ਨੇ ਪਿੰਡ ਸਲਾਣਾ ਵਿਖੇ ਆਯੋਜਿਤ ਕੈਂਪ ਦੌਰਾਨ 180 ਮਰੀਜ਼ਾਂ ਦੀ ਜਾਂਚ ਕੀਤੀ ਤਾਂ ਪਿੰਡ ਜੱਸੜਾਂ ਵਿਖੇ ਲੱਗੇ ਕੈਂਪ ਦੌਰਾਨ 145 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਹਨਾਂ ਕੈਂਪਾਂ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਖੂਨ ਜਾਂਚ ਅਤੇ ਹੋਰ ਲੈਬ ਟੈਸਟ ਵੀ ਮੁਫ਼ਤ ਕੀਤੇ ਗਏ। ਦੇਸ਼ ਭਗਤ ਡੈਂਟਲ ਕਾਲਜ ਦੇ ਪਿੰ੍ਰਸੀਪਲ ਡਾ. ਰਾਜੀਵ ਬਾਲੀ ਨੇ ਦੱਸਿਆ ਕਿਕੈਂਪ ਦੌਰਾਨ ਮਰੀਜ਼ਾਂ ਨੇ ਦੇਸ਼ ਭਗਤ ਯੂਨੀਵਰਸਿਟੀ ਵਲੋਂ ਉਪਲਬਧ ਕਰਵਾਈਆਂ ਸਹੂਲਤਾਂ ਅਤੇ ਇਲਾਜ ਉਤੇ ਪੂਰਨ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡੈਂਟਲ ਡਾਕਟਰਾਂ ਨੇ ਵੱਡੀ ਗਿਣਤੀ ਲੋਕਾਂ ਨੂੰ ਦੰਦਾਂ ਦੀ ਸੁਚੱਜੀ ਸੰਭਾਲ ਅਤੇ ਸਹੀ ਤਰੀਕੇ ਨਾਲ ਬ੍ਰਸ਼ ਕਰਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਵਾਈਸ ਚਾਂਸਲਰ ਡਾ. ਵਰਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।

WRITTEN BY