Skip to content
Independent perspectives. Global stories.
BREAKING

ਨੂਰਪੁਰ ਬੇਦੀ ਬਜ਼ਾਰ ’ਚ ਨਜਾਇਜ਼ ਪਾਰਕਿੰਗ ਕਾਰਨ ਦੁਕਾਨਦਾਰ ਪਰੇਸ਼ਾਨ

Share this story

ਨੂਰਪੁਰ ਬੇਦੀ, 27 ਸਤੰਬਰ (ਐਮ.ਪੀ. ਸ਼ਰਮਾ)- ਨੂਰਪੁਰ ਬੇਦੀ ਮੇਨ ਬਜ਼ਾਰ ਵਿਚ ਲੋਕਾਂ ਦੁਆਰਾ ਨਜਾਇਜ਼ ਪਾਰਕਿੰਗ ਕਰਨ ਨਾਲ ਦੁਕਾਨਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਭਰੋਸੇਯੋਗ ਸੂਤਰਾਂ ਤੋੰ ਪਤਾ ਚਲਿਆ ਹੈ ਕਿ ਹੋ ਲੋਕ ਦੁਕਾਨਦਾਰ ਤੋ ਸਮਾਨ ਲੈਣ ਆਉਂਦੇ ਹਨ ਉਹ ਆਪਣਾ ਵਹੀਕਲ ਸੜਕ ਦੇ ਵਿਚਾਲੇ ਖੜਾ ਕਰ ਦਿੰਦੇ ਹਨ ਜਿਸ ਕਾਰਨ ਕਿਸੇ ਹੋਰ ਵਹੀਕਲ ਜਾਂ ਪੈਦਲ ਲਗਣ ਵਾਲਿਆਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ।ਕਈ ਵਾਰ ਤਾਂ ਏਦਾ ਹੁੰਦਾ ਹੈ ਕਿ ਵਹੀਕਲ ਸਹੀ ਨਾ ਖੜਾ ਹੋਣ ਕਾਰਨ 15-15 ਮਿੰਟ ਜਾਮ ਵੀ ਲਗ ਜਾਂਦਾ ਹੈ ਜਿਸ ਕਾਰਨ ਮਾਹੌਲ ਵੀ ਖਰਾਬ ਹੁੰਦਾ ਹੈ।ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਇਸ ਸਮਸਿਆ ਦਾ ਜਲਦੀ ਤੋ ਜਲਦੀ ਹਲ ਕੀਤਾ ਜਾਵੇ।ਇਸ ਸੰਬੰਧੀ ਜਦੋ ਥਾਣਾ ਮੁਖੀ ਕੁਲਵੀਰ ਸਿੰਘ ਕੰਗ ਨਾਲ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਜਾਇਜ਼ ਪਾਰਕਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ।

WRITTEN BY