Skip to content
Independent perspectives. Global stories.
BREAKING

ਸਿੱਖ ਹੋ ਕੇ ਰਹਿਣਾ ਵੀ ਇਸ ਦੁਨੀਆਂ ’ਚ ਰੋਜ਼ ਯੁੱਧ ਲੜਨ ਦੇ ਬਰਾਬਰ

Share this story

ਮਾਂ ਜਿਸ ਨੂੰ ਰੱਬ ਤੋ ਬਾਅਦ ਦੂਸਰਾ ਸਥਾਨ ਪ੍ਰਾਪਤ ਹੈ। ਇਹ ਉਹ ਮਾਂ ਹੁੰਦੀ ਹੈ ਜੋ ਗੁਰਦਆਰੇ ਸਾਹਿਬ ਜਾ-ਜਾ ਕੇ ਪਹਿਲਾਂ ਪੁੱਤ ਦੀ ਦਾਤ ਮੰਗਦੀ ਹੈ ਅਤੇ ਫਿਰ ਉਹਨਾਂ ਵਿੱਚੋ ਕਈ ਮਾਵਾਂ ਹੀ ਨਹੀਂ ਚਾਹੁੰਦੀਆਂ ਕਿ ਉਹਨਾਂ ਦੇ ਪੁੱਤ ਦੇ ਕੇਸ ਹੋਣ, ਕਿਉ ਕਿ ਕੇਸਾਂ ਦੀ ਸਾਂਭ-ਸੰਭਾਲ ਮਾਂ ਨੂੰ ਹੀ ਕਰਣੀ ਪੈਂਦੀ ਹੈ। ਜੇ ਮਾਂ ਕੇਸ ਰੱਖ ਲਵੇ ਪੁੱਤ ਦੇ ਤਾਂ, ਪਿਓ ਪੁੱਤ ਨੂੰ ਨਾਈ ਦੇ ਕੋਲ ਲਜਾ ਕੇ ਕੁਰਸੀ ਤੇ ਬਿਠਾ ਦਿੰਦਾ ਹੈ ਠਮੁਕਾਓ ਜੱਬ ਏਦਾ ੂ ਜੇ ਏਥੋ ਵੀ ਅੱਗੇ ਨਿਕਲ ਜਾਵੇ ਤਾਂ ਫੇਰ ਦਾਦੀ ਜਾਂ ਰਿਸਤੇਦਾਰ ਆਖ ਦਿੰਦੇ ਨੇ ਮੁੰਡੇ ਦਾ ਸਿਰ ਦੁੱਖਦਾ ਰਹਿੰਦਾ ਹੈ,ਸਿਰ ਹੋਲਾ ਕਰ ਦਿਓ,ਵੱਡਾ ਹੋ ਕੇ ਰੱਖ ਲਊ ਵਾਲ,ਫਿਰ ਕੀ ਹੰਦੈ ?.. ਜੇ ਇਹ ਸਟੇਜ ਵੀ ਪਾਰ ਹੋ ਗਈ ਤਾ 12-13 ਸਾਲ ਦੇ ਹੋਣ ਤੇ ਮੁੰਡੇ ਦੇ ਮਨ ਤੇ ਫਿਲਮਾਂ ਅਤੇ ਨਾਟਕਾ (ਜੋ ਮਾ-ਪਿਓ ਆਪ ਵੇਖਦੇ ਹਨ) ਦਾ ਅਸਰ ਹੋਣ ਲੱਗਦਾ ਹੈ। ਕਈ ਯਾਰ-ਦੋਸਤ ਆਖਣ ਲੱਗ ਜਾਂਦੇ ਨੇ ਯਾਰ ਤੂੰ ਵਾਲ ਕਟਾ ਕੇ ਸੋਹਣਾ ਬਹੁਤ ਲੱਗੇ ਕਈ ਪਾਸੇ ਲੋਕ ਗਿਆਨੀ ਵਗੈਰਾ ਆਖ ਕੇ ਬੁਲਾਉਣ ਲੱਗ ਪੈਦੇ ਨੇ, ਜਿਸ ਤੋ ਚਿੜ ਚੜਦੀ ਹੈ ਏਸ ਮੁੰਡੇ ਨੂੰ।ਕਈਆ ਨੂੰ ਪੱਗ ਬੰਨਣ ਦੀ ਹੀ ਸਮੱਸਿਆ ਆ ਜਾਦੀ ਹੈ, ਚਲੋ ਜੇ ਸਤਿਗੁਰ ਦੀ ਕ੍ਰਿਪਾ ਨਾਲ ਇਹ ਵੀ ਸਟੇਜ ਪਾਰ ਹੋ ਜਾਵੇ ਤੇ ਮੁੰਡਾ ਗੁਟਕਾ ਚੁੱਕ ਕੇ ਸਵੇਰੇ-ਸ਼ਾਮ ਨਿਤਨੇਮ ਕਰਨ ਲੱਗ ਪਵੇ ਤਾ ਫੇਰ ਘਰਦਿਆਂ ਨੁੰ ਫਿਕਰ ਪੈ ਜਾਂਦੀ ਹੈ ਕਿ ਮੁੰਡਾ ਕਿਧਰੇ ਸਾਧ ਹੀ ਨਾ ਬਣ ਜਾਵੇ, ਕਿਉ ਕਿ ਘਰ ਦੇ ਤਾਂ ਆਸ ਰੱਖੀ ਫਿਰਦੇ ਹੁੰਦੇ ਨੇ ਕਿ ਮੁੰਡਾ ਵੱਡਾ ਹੋ ਕੇ ਪੈਸੇ ਕਮਾਉੇਣ ਵਾਲੀ ਮਸ਼ੀਨ ਬਣੂ ਪਰ ਧਰਮ ਵੱਲ ਜਾਵੇ ਇਹ ਬਹੁਤੇ ਮਾਪਿਆ ਨੂੰ ਵੀ ਮੰਨਜੂਰ ਨਹੀ ਹੁੰਦਾ ਤੇ ਜੇ ਮੁੰਡੇ ਦਾ ਧਿਆਨ ਪਾਠ ਵੱਲ ਹੋ ਗਿਆ ਕਿਧਰੇ ਪੜਾਈ ਵਿੱਚ ਹੀ ਨਾ ਪਿਛੇ ਰਹਿ ਜਾਵੇ।ਲਵੋ ਜੀ ਕਿਵੇ ਨਾ ਕਿਵੇ ਇਹ ਸਟੇਜ ਵੀ ਪਾਰ ਹੋ ਜਾਵੇ ਤਾ ਕਾਕਾ ਜੀ ਕਾਲਜ ਜਾਣ ਲੱਗ ਪਏ ਹਨ,ਸੋਹਣੀ ਪੱਗ ਬੰਨਦੇ ਨੇ ਕੇਸ ਦਾੜੀ ਰੱਖੀ ਹੋਈ ਹੈ।ਹੁਣ ਐਥੇ ਆ ਕੇ ਕਾਕਾ ਜੀ ਦੀ ਇੱਕ ਫ੍ਰੈ¤ਡ ਬਣ ਗਈ ਹੈ। ਪਰ ਚੱਕਰ ਇਹ ਵੀ ਐ ਕਿ ਇਸ ਕੁੜੀ ਨੂੰ ਵੀ ਮੁੰਡਾ ਤਾ ਪਸੰਦ ਹੈ ਪਰ ਉਹ ਚਾਹੁੰਦੀ ਹੈ ਕਿ ਮੁੰਡਾ ਦਾੜੀ-ਕੇਸ ਕਟਾਂ ਕੇ ਹੀਰੋ ਬਣਜੇ,ਲਓ ਜੀ ਏਥੇ ਮੁੰਡੇ ਨੂੰ ਗੁੱਸਾ ਲੱਗਿਆ ਅਤੇ ਉਸ ਨੇ ਇਸ ਕੁੜੀ ਦਾ ਖਹੜਾ ਛੱਡਤਾ… ਇਹ ਸਟੇਜ ਵੀ ਪਾਰ ਹੋ ਗਈ। ਕੁੜੀ ਤੋ ਤਾਂ ਖਹਿੜਾ ਛੁੱਟ ਗਿਆ ਪਰ ਕਾਲਜੀਏਟ ਕਾਮਰੇਡਾਂ ਨੇ ਏਹਦਾ ਬਰੇਨ ਵਾਸ਼ ਕਰਨਾ ਸ਼ੁਰੂ ਕਰ ਦਿੱਤਾ।ਵੇ-ਦਾੜੀ ਕੇਸ ਤਾ ਪੁਰਾਣੇ ਜਮਾਨੇ ਦੀਆਂ ਗੱਲਾਂ ਹਨ।ਬਾਕੀ ਇਹਨਾਂ ਨੂੰ ਹੁਣ ਕੀ ਅੰਬ ਲੱਗਣੇ ਨੇ ਪਰ ਸਾਡਾ ਮੁੰਡਾ ਸਿਦਕੀ ਨਿਕਲ ਗਿਆ ਤੇ ਇਹ ਵੀ ਸਟੇਜ ਪਾਰ ਕਰ ਗਿਆ। ਉਹਨੇ ਕਾਮਰੇਡਾਂ ਦੀ ਲਾਹ-ਪਾਹ ਕਰਕੇ ਇਹਨਾਂ ਤੋ ਵੀ ਪਾਸਾ ਵੱਟ ਲਿਆ।ਅੱਗੇ ਮੁੰਡਾ ਪੜ੍ਹ-ਲਿਖ ਗਿਆ ਹੁਣ ਕਿਤੇ ਨੋਕਰੀ ਕਰਨ ਲੱਗ ਪਿਆ।ਏਥੇ ਸਿੱਖ ਸਰਦਾਰ ਹੋਣ ਕਾਰਕੇ ਸਾਰੇ ਪਾਸੇ ਅਲੱਗ-ਥਲੱਗ ਹੈ ਕਿਉ ਕਿ ਸਿੱਖਾਂ ਦੇ ਮੁੰਡੇ ਏਹਦੇ ਨਾਲ ਕੰਮ ਤਾ ਕਰਦੇ ਨੇ ਪਰ ਸਾਰੇ ਘੋਨ-ਮੋਨ ਹੋਣ ਕਰਕੇ ਸਭ’ਚ ਘੁਲ ਮਿਲ ਜਾਂਦੇ ਨੇ ਗੱਲਾਂ ਬਾਤਾਂ ਕਰਕੇ ਇਸ ਨੂੰ ਪਹਿਲਾ ਛੇਡਦੇ ਰਹਿੰਦੇ ਨੇ ਫੇਰ ਕਦੇ ਕਦੇ ਸੀਰੀਅਸ ਤੋਰ ਤੇ ਕੋਲ ਬੈਠਣ ਤੇ ਖਾਣ-ਪੀਣ ਦਾ ਦਬਾਅ ਪਾਉੇਦੇ ਨੇ,ਇਸਨੂੰ ਆਖਦੇ ਨੇ ਮਾੜੀ-ਮੋਟੀ ਸ਼ਰਾਬ ਪੀਣ’ਚ ਕੋਈ ਖਰਾਬੀ ਨੀ। ਇਨਸਾਨੀਅਤ ਹੀ ਸਭ ਕੁੱਝ ਹੈ,ਬਾਹਰੀ ਲਿਬਾਸ ਵਿੱਚ’ਚ ਕੀ ਪਿਐ,ਇਸ ਤਰਾਂ ਇਸਨੂੰ ਸਿੱਖੀ ਤੋ ਤੋੜਨ ਦੀ ਕੋਸ਼ਿਸ ਕਰਦੇ ਨੇ,ਪਰ ਏਹ ਮੁੰਡਾ ਏਥੇ ਵੀ ਕਾਇਮ ਰਿਹਾ ਪਰ ਅੱਗੇ ਜਾ ਕੇ ਕੋਈ ਜਾਣ-ਪਛਾਣ ਵਾਲਾ ਇਸਨੂੰ ਕਿਸੇ ਡੇਰੇ ਤੇ ਲੈ ਜਾਂਦਾ ਹੈ।ਜਿੱਥੇ ਇਸਨੂੰ ਦੱਸਿਆ ਜਾਂਦਾ ਹੈ ਵੀ ਕਿ ਸਿੱਖ ਹਿੰਦੂਆਂ ਚੋ ਹੀ ਹਨ ਸੋ ਦਾੜੀ-ਕੇਸ ਰੱਖਣ ਜਾ ਨਾ ਰੱਖਣ ਨਾਲ ਕੋਈ ਫਰਕ ਨੀ ਪੈਂਦਾ ਪਰ ਇਹ ਮੁੰਡਾ ਬੁਝ ਲੈਂਦਾ ਹੈ ਕਿ ਡੇਰੇਦਾਰ ਬ੍ਰਾਹਮਣੀ ਵਿਚਾਰਾਧਾਰਾ ਦਾ ਹੈ ਸੋ ਮੁੜਕੇ ਉ¤ਥੇ ਇਹ ਜਾਦਾ ਨਹੀ।ਇਹ ਸਟੇਜ ਵੀ ਪਾਰ ਹੋ ਗਈ ਪਰ ਹੋਣ ਇਹ ਸਿੱਖ ਸਰਦਾਰ ਦੇਖਦਾ ਹੈ ਵੀ ਸਰਕਾਰ ਵੀ ਉਸਦੀ ਵੱਖਰੀ ਪਛਾਣ ਤੋਂ ਔਖੀ ਹੈ ਤੇ ਉਸ ਨੂੰ ਖਤਮ ਕਰਣਾ ਲੋਚਦੀ ਹੈ। …ਸੋ ਇਹ ਯੁੱਧ ਹੀ ਰਹਿੰਦਾ ਹੈ। ਜਿਹਨਾਂ ਤੇ ਸਤਿਗੁਰ ਜੀ ਦੀ ਮਿਹਰ ਹੋ ਜਾਵੇ। ਉਹਨਾਂ ਦੀ ਤੋੜ ਨਿਭ ਜਾਂਦੀ ਹੈ ਬਾਕੀਆਂ ਪੱਲੇ ਪਛਤਾਵਾ।

WRITTEN BY