ਵਿਕਾਸ ਦੀ ਤੇਜ਼ ਰਫਤਾਰੀ ਲਈ ਆਖਿਰ ਭਾਰਤ ਲਈ ਬੁਲੇਟ ਟਰੇਨ ਦਾ ਸੁਪਨਾ ਸੱਚ ਹੋਣ ਵੱਲ ਵੱਧ ਰਿਹਾ ਹੈ। ਜਪਾਨ ਦੀ ਮੱਦਦ ਨਾਲ ਭਾਰਤ ਵੱਲੋਂ ਬੁਲੇਟ ਟਰੇਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਸ਼ੁਰੂ ਹੋਣ ਜਾ ਰਹੀ ਹੈ। ਵੀਰਵਾਰ ਨੂੰ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿ¤ਚ ਭਾਰਤ-ਜਪਾਨ ਸਾਲਾਨਾ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਮਿਸਟਰ ਸ਼ਿੰਜ਼ੋ ਆਬੇ ਨੇ ਬੁਲੇਟ ਟਰੇਨ ਪ੍ਰੋਜੈਕਟ ਦੀ ਉਸਾਰੀ ਸਬੰਧੀ ਇਕਰਾਰਨਾਮੇ ’ਤੇ ਸਹੀ ਪਾਈ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਮਿਸਟਰ ਸ਼ਿੰਜ਼ੋ ਆਬੇ ਦੇਸ਼ ਦੇ ਪਹਿਲੇ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪ¤ਥਰ ਰ¤ਖ ਕੇ ਰੇਲ ਖੇਤਰ ਵਿ¤ਚ ਨਵੇਂ ਯੁ¤ਗ ਦਾ ਮੁ¤ਢ ਬੰਨ੍ਹ ਦਿੱਤਾ ਹੈ।ਇਸ ਪ੍ਰਾਜੈਕਟ ਤਹਿਤ ਦੇਸ਼ ਦੀ ਪਹਿਲੀ ਬੁਲੇਟ ਟਰੇਨ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੋਂ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚਕਾਰ ਚ¤ਲੇਗੀ।ਦੋਵੇਂ ਮੁਲਕਾਂ ਨੇ ਬੁਲੇਟ ਟਰੇਨ ਸਮੇਤ 15 ਸਮਝੌਤਿਆਂ ’ਤੇ ਵੀ ਸਹੀ ਪਾਈ ਹੈ। ਬੁਲੇਟ ਟਰੇਨ ਦੇ ਇਸ ਪ੍ਰਾਜੈਕਟ ਨੂੰ ਪ੍ਰਧਾਨ ਮੰਤਰੀ ਨੇ ‘ਜਪਾਨ ਵ¤ਲੋਂ ਭਾਰਤ ਲਈ ਵ¤ਡੀ ਸੌਗ਼ਾਤ’ ਕਰਾਰ ਦਿ¤ਤਾ। ਕਰੀਬ 1.10 ਲ¤ਖ ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਕਰੀਬ ਪੰਜ ਸਾਲਾਂ ਯਾਨੀ ਕੇ 2022 ਤ¤ਕ ਮੁਕੰਮਲ ਹੋਣ ਦੇ ਆਸਾਰ ਹਨ। ਇਸ ਟ੍ਰੇਨ ਰਾਹੀਂ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਲਗਪਗ 500 ਕਿਲੋਮੀਟਰ ਦਾ ਸਫਰ ਸ¤ਤ ਘੰਟਿਆਂ ਤੋਂ ਘਟ ਕੇ ਮਹਿਜ਼ ਤਿੰਨ ਘੰਟੇ ਦਾ ਰਹਿ ਜਾਵੇਗਾ।ਇਸ ਪ੍ਰੋਜੈਕਟ ਦੀ ਸ਼ੁਰੂਆਤ ਇਕ ਵੱਡੀ ਪ੍ਰਾਪਤੀ ਹੈ। ਭਾਰਤ ਨੂੰ ਤਰੱਕੀ ਲਈ ਤੇਜ਼ ਰਫਤਾਰ ਗੱਡੀਆਂ ਦੀ ਸਖਤ ਜ਼ਰੂਰਤ ਹੈ। ਬੇਸ਼ਕ ਇਸ ਸਬੰਧੀ ਭਾਰਤ ਸਰਕਾਰ ਦੀ ਆਲੋਚਨਾ ਵੀ ਹੋ ਰਹੀ ਹੈ। ਵਿਰੋਧੀ ਸਿਆਸੀ ਪਾਰਟੀਆਂ ਇਹ ਆਖ ਰਹੀਆਂ ਹਨ ਕਿ ਦੇਸ਼ ’ਚ ਰੇਲਵੇ ਦੀ ਕੀਮਤ ਉ¤ਪਰ ਬੁਲੇਟ ਟਰੇਨ ਨੂੰ ਤਰਜੀਹ ਦੇਣਾ ਖਤਰਨਾਕ ਹੋਵੇਗਾ। ਦੇਸ਼ ਵਿੱਚ ਰੇਲਵੇ ਜਨਤਕ ਆਵਾਜਾਈ ਦਾ ਪ੍ਰਮੁੱਖ ਸਾਧਨ ਹੈ। ਬੁਲੇਟ ਟਰੇਨ ਨਾਲ ਇਸ ਦੇ ਨਿੱਜੀਕਰਨ ਵੱਲ ਵੱਧਣ ਦਾ ਖਤਰਾ ਹੈ। ਭਾਵੇਂ ਨਿੱਜੀਕਰਨ ਸਰਕਾਰ ਦੀ ਮਜ਼ਬੂਰੀ ਬਣ ਗਿਆ ਹੈ ਪ੍ਰੰਤੂ ਜ਼ਰੂਰੀ ਜਨਤਕ ਸੇਵਾਵਾਂ ਦਾ ਨਿੱਜੀਕਰਨ ਕਾਫੀ ਜੌਖਮ ਭਰਿਆ ਹੈ। ਜਪਾਨ ਨਾਲ ਬੁਲੇਟ ਟਰੇਨ ਦੇ ਸਮਝੌਤੇ ਨੂੰ ਕੌਮਾਂਤਰੀ ਸੰਦਰਭ ਵਿੱਚ ਵੀ ਦੇਖਿਆ ਜਾ ਰਿਹਾ ਹੈ। ਅਸਲ ਵਿੱਚ ਕੌਮਾਂਤਰੀ ਪੱਧਰ ’ਤੇ ਤੇਜੀ ਨਾਲ ਨਵੀਂ ਕਤਾਰਬੰਦੀ ਹੋ ਰਹੀ ਹੈ। ਇਕ ਪਾਸੇ ਭਾਰਤ ਅਤੇ ਚੀਨ ਦਰਮਿਆਨ ਇਕ ਦੂਜੇ ਨੂੰ ਪਿੱਛੇ ਛੱਡਣ ਦੀ ਦੌੜ ਚੱਲ ਰਹੀ ਹੈ ਦੂਜੇ ਪਾਸੇ ਚੀਨ ਦੀਆਂ ਵਿਰੋਧੀ ਤਾਕਤਾਂ ਭਾਰਤ ਦਾ ਸਮਰੱਥਨ ਕਰ ਰਹੀਆਂ ਹਨ। ਜਪਾਨ ਦਾ ਭਾਰਤ ਵੱਲ ਝੁਕਣਾ ਇਸੇ ਸੰਦਰਭ ਵਿੱਚ ਦੇਖਿਆ ਜਾ ਸਕਦਾ ਹੈ। ਭਾਰਤ ਨੂੰ ਅਜਿਹੀ ਕਤਾਰਬੰਦੀ ਤੋਂ ਬਚ ਕੇ ਚੱਲਣ ਦੀ ਜ਼ਰੂਰਤ ਹੈ। ਕੌਮਾਂਤਰੀ ਸਿਆਸਤ ਵਿੱਚ ਇਸ ਤਰ੍ਹਾਂ ਦੀਆਂ ਗਲਤੀਆਂ ਕਈ ਵਾਰ ਬਹੁਤ ਮਹਿੰਗੀਆਂ ਪੈਂਦੀਆਂ ਹਨ। ਭਾਰਤ ਨੂੰ ਆਪਣੇ ਹਿੱਤ ਸੁਰੱਖਿਅਤ ਰੱਖਣੇ ਚਾਹੀਦੇ ਹਨ। ਇਸ ਕਤਾਰਬੰਦੀ ਵਿੱਚ ਬੇਲੋੜੀ ਦੁਸ਼ਮਣੀ ਮੁੱਲ ਲੈਣਾ ਸਹੀ ਨਹੀਂ ਹੋਵੇਗਾ। ਗੁਆਂਢੀ ਦੇਸ਼ ਅਫਗਾਨਿਸਤਾਨ ਅਤੇ ਪਾਕਿਸਤਾਨ ਇਸ ਦੀ ਉਦਾਹਰਣ ਹਨ। ਜਿਹੜੇ ਇਸ ਤਰ੍ਹਾਂ ਦੀ ਰਾਜਨੀਤੀ ਦੀ ਸਜ਼ਾ ਭੁਗਤ ਰਹੇ ਹਨ। ਬੇਸ਼ਕ ਭਾਰਤ ਨੂੰ ਅੱਗੇ ਵੱਧਣ ਲਈ ਕੌਮਾਂਤਰੀ ਸਹਿਯੋਗ ਦੀ ਜ਼ਰੂਰਤ ਹੈ। ਅਜਿਹੀ ਮੱਦਦ ਅਤੇ ਸਹਿਯੋਗ ਜੇਕਰ ਕੌਮੀ ਤਰਜੀਹ ਵਾਲੇ ਪ੍ਰੋਜੈਕਟਾਂ ਵਿੱਚ ਮਿਲੇ ਤਾਂ ਹੋਰ ਬੇਹਤਰ ਹੋਵੇਗਾ। ਆਮ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਭਾਰਤ ਨੂੰ ਆਪਣੀ ਵਿਕਾਸ ਦਿਸ਼ਾ ਵੀ ਸੋਚ ਕੇ ਚੱਲਣਾ ਹੋਵੇਗਾ। ਵਿਕਾਸ ਸਿਰਫ ਉ¤ਪਰਲੀ ਸ਼੍ਰੇਣੀ ਲਈ ਨਹੀਂ ਹੋਣਾ ਚਾਹੀਦਾ ਸਗੋਂ ਇਸ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਣਾ ਚਾਹੀਦਾ ਹੈ। ਗਰੀਬ ਅਤੇ ਦਿਹਾਤੀ ਭਾਰਤ ਲਈ ਬੁਲੇਟ ਟਰੇਨ ਦਾ ਅਰਥ ਕੁਝ ਵੀ ਨਹੀਂ ਹੈ। ਇਸ ਲਈ ਬੁਲੇਟ ਟਰੇਨ ਦੀ ਕੀਮਤ ਉ¤ਪਰ ਦੇਸ਼ ਦੇ ਕਰੋੜਾਂ ਲੋਕਾਂ ਨੂੰ ਅਣਗੋਲਿਆਂ ਕਰਨਾ ਸਹੀ ਨਹੀਂ ਹੋਵੇਗਾ। ਸਰਕਾਰ ਨੂੰ ਇਸ ਸਭ ਕੁੱਝ ਵਿੱਚ ਇਕ ਸੰਤੁਲਨ ਬਣਾ ਕੇ ਚੱਲਣਾ ਹੋਵੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਜਪਾਨ ਵਰਗੇ ਦੇਸ਼ ਤੋਂ ਭਾਰਤ ਲਈ ਵੱਡੀ ਮੱਦਦ ਹਾਸਲ ਕੀਤੀ ਹੈ।



