Skip to content
Independent perspectives. Global stories.
BREAKING

ਸਰਕਾਰੀ ਕਣਕ ਵੇਚਣ ਵਾਲੇ 2 ਇੰਸਪੈਕਟਰਾਂ ਸਮੇਤ 4 ’ਤੇ ਮਾਮਲਾ ਦਰਜ-480 ਗੱਟਿਆਂ ਸਮੇਤ ਗ੍ਰਿਫਤਾਰ

Share this story

ਮਾਨਸਾ, 9 ਸਤੰਬਰ- ਸਥਾਨਕ ਫਰਮਾਹੀ ਰੋਡ ਤੇ ਸਥਿਤ ਸਰਕਾਰੀ ਖਰੀਦ ਏਜੰਸੀ ਪਨਸਪ ਦੇ ਉਪਨ ਪਲਿੰਥਾਂ ਵਿੱਚੋਂ ਵਿਭਾਗ ਦੀ ਮਿਲੀਭੁਗਤ ਨਾਲ ਵੇਚੀ ਜਾ ਰਹੀ ਸਰਕਾਰੀ ਕਣਕ ਦਾ ਭਰਿਆ ਟਰੱਕ ਭੀਖੀ ਪੁਲਿਸ ਨੇ ਕਾਬੂ ਕਰਕੇ 2 ਇੰਸਪੈਕਟਰਾਂ ਸਮੇਤ 4 ਵਿਅਕਤੀਆਂ ਤੇ ਮੁਕੱਦਮਾ ਦਰਜ ਕਰਕੇ 2 ਲੋਕਾਂ ਨੂੰ ਕਾਬੂ ਕਰ ਲਿਆ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੀਖੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਰਾਤ ਇੱਕ ਮੁਖਬਰੀ ਦੇ ਅਧਾਰ ਤੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਬੁਢਲਾਡਾ ਟੀ ਪੁਆਇੰਟ ਤੇ ਉਚੇਚਾ ਨਾਕਾ ਲਾਇਆ ਹੋਇਆ ਸੀ।ਮਿਲੀ ਸੂਚਨਾ ਦੇ ਅਧਾਰ ਤੇ ਜਦੋਂ ਬੁਢਲਾਡਾ ਵੱਲੋਂ ਆਉਂਦੇ ਟਰੱਕ ਨੂੰ ਰੋਕਿਆ ਤਾਂ ਤਲਾਸ਼ੀ ਲੈਣ ਤੇ ਪਾਇਆ ਗਿਆ ਕਿ ਟਰੱਕ ਕਣਕ ਦੇ ਗੱਟਿਆਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ ਤੇ ਉਪਰੋਂ ਤਰਪਾਲ ਪਾਈ ਹੋਈ ਸੀ।ਪੁੱਛਗਿੱਛ ਤੇ ਡਰਾਇਵਰ ਵੱਲੋਂ ਤਸੱਲੀਬਖਸ਼ ਜਵਾਬ ਨਾ ਮਿਲਣ ਤੇ ਟਰੱਕ ਨੂੰ ਤੁਰੰਤ ਕਾਬੂ ਕਰਕੇ ਥਾਣਾ ਭੀਖੀ ਲਿਆਦਾਂ ਗਿਆ।ਤਫਤੀਸ਼ ਦੌਰਾਨ ਟਰੱਕ ਡਰਾਇਵਰ ਨੇ ਦੱਸਿਆ ਕਿ ਟਰੱਕ ਫਰਮਾਹੀ ਰੋਡ ਤੇ ਪਨਸਪ ਖ੍ਰੀਦ ਏਜੰਸੀ ਦੇ ਪਲਿੰਥਾਂ ਵਿੱਚੋਂ ਭਰਿਆ ਗਿਆ ਹੈ ਅਤੇ ਇਸ ਨੂੰ ਅੱਗੇ ਲਗਾਈ ਗਈ ਕਾਰ ਦੇ ਅਨੁਸਾਰ ਲਿਜਾਇਆ ਜਾਣਾ ਸੀ।ਐਸਐਚਓ ਭੀਖੀ ਨੇ ਦੱਸਿਆ ਕਿ ਇਸ ਟਰੱਕ ਵਿੱਚ 480 ਕਣਕ ਦੇ ਗੱਟੇ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਭੀਖੀ ਵਿਖੇ ਤਾਇਨਾਤ ਪਨਸਪ ਦੇ ਇੰਸਪੈਕਟਰ ਨੀਰਜ ਕੁਮਾਰ ਅਤੇ ਰੋਹਿਤ ਕੁਮਾਰ ਵਾਸੀ ਬਰੇਟਾ ਨੂੰ ਵੀ ਨਾਮਜਦ ਕੀਤਾ ਹੈ।ਉਨ੍ਹਾਂ ਦੱਸਿਆ ਕਿ ਉਕਤ ਇੰਸਪੈਕਟਰਾਂ ਤੋਂ ਇਲਾਵਾ ਟਰੱਕ ਡਰਾਇਵਰ ਸਵਰਨਜੀਤ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਅਤੇ ਗੁਲਾਬ ਸਿੰਘ ਪੁੱਤਰ ਮੇਜਰ ਸਿੰਘ ਦੋਵੇਂ ਵਾਸੀ ਨੰਗਲ ਖੁਰਦ ਦੇ ਖਿਲਾਫ ਆਈਪੀਸੀ ਦੀ ਧਾਰਾ 409, 380, 120 ਬੀ ਦੇ ਤਹਿਤ ਮਾਮਲਾ ਦਰਜ ਕਰਕੇ ਸਵਰਨਜੀਤ ਸਿੰਘ ਅਤੇ ਗੁਲਾਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਇੰਸਪੈਕਟਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਜਾਂਚ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਇਸ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਪੁਲਿਸ ਗੋਦਾਮਾਂ ਦੀ ਪੂਰੇ ਸਟਾਕ ਦੀ ਜਾਂਚ ਵੀ ਕਰੇਗੀ।ਇਸ ਸਬੰਧੀ ਜਦੋਂ ਡੀਐਮ ਪਨਸਪ ਮਾਨਸਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਦੀ ਹਾਜਰੀ ਵਿੱਚ ਇਸ ਮਾਮਲੇ ਦੀ ਜਾਂਚ ਕੀਤੀ ਜਾਂ ਰਹੀ ਹੈ ਜਾਂਚ ਤੋਂ ਬਾਦ ਹੀ ਕੁਝ ਕਿਹਾ ਜਾ ਸਕੇਗਾ।
ਵਰਨਣਯੋਗ ਹੈ ਕਿ ਸਥਾਨਕ ਮਾਰਕਿਟ ਕਮੇਟੀ ਅਧੀਨ ਆਉਂਦੇ ਮੁੱਖ ਯਾਰਡ ਸਮੇਤ 23 ਖਰੀਦ ਕੇਂਦਰਾਂ ਤੋਂ ਕੇਂਦਰੀ ਖ੍ਰੀਦ ਏਜੰਸੀ ਐਫਸੀਆਈ ਤੋਂ ਇਲਾਵਾ ਵੱਖ ਵੱਖ ਸਟੇਟ ਖ੍ਰੀਦ ਏਜੰਸੀਆਂ ਵੱਲੋਂ ਖਰੀਦੇ ਅਨਾਜ ਦਾ ਭੰਡਾਰਨ ਭੀਖੀ ਦੇ ਵੱਖ ਵੱਖ ਖੁੱਲੇ ਅਤੇ ਛੱਤੇ ਗੋਦਾਮਾਂ ਵਿੱਚ ਕੀਤਾ ਜਾਦਾਂ ਹੈ ਅਤੇ ਬੀਤੇ ਕੁਝ ਸਮੇਂ ‘ਚ ਹੀ ਅਲੱਗ ਅਲੱਗ ਕਈ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਅਜਿਹੇ ਘੁਟਾਲੇ ਪਹਿਲਾਂ ਵੀ ਨਸ਼ਰ ਹੋਏ ਹਨ। ਜੇਕਰ ਸਾਰੀਆਂ ਏਜੰਸੀਆਂ ਦੇ ਗੁਦਾਮਾਂ ਦੀ ਵਿਜੀਲੈਂਸ ਅਤੇ ਦੂਸਰੀਆਂ ਜਾਂਚ ਏਜੰਸੀਆਂ ਤੋਂ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆ ਸਕਦੇ ਹਨ।

WRITTEN BY