Skip to content
Independent perspectives. Global stories.
BREAKING

ਤਿੰਨ ਰੋਜ਼ਾ ਦਿਨ ਰਾਤ ਪਹਿਲਾ ਬਾਸਕਿਟਬਾਲ ਟੂਰਨਾਂਮੈਟ 16 ਤੋਂ

Share this story

ਸਰਦੂਲਗੜ੍ਹ, 9 ਸਤੰਬਰ (ਵਿਪਨ ਗੋਇਲ, ਬਲਜੀਤ ਪਾਲ)- ਬਾਸਕਿਟਬਾਲ ਅਤੇ ਯੂਥ ਵੈਲਫੇਅਰ ਕਲੱਬ ਸਰਦੂਲ਼ਗੜ੍ਹ ਵੱਲੋਂ ਤਿੰਨ ਰੋਜਾਂ ਦਿਨ ਰਾਤ ਬਾਸਕਿਟਬਾਲ ਟੂਰਨਾਂਮੈਟ 16,17 ਅਤੇ 18 ਸਤੰਬਰ ਨੂੰ ਗੋਰਮਿਟ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਸਰਦੂਲਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਕਿੰਗਜ਼ ਰੈਸਟੋਰੇਂਟ ਸਰਦੂਲਗੜ੍ਹ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਸੈਕਟਰੀ ਕੈਪਟਨ ਗੁਲਜਾਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 4 ਟੀਮਾਂ ਲੜਕੇ ਅਤੇ 4 ਟੀਮਾਂ ਲੜਕੀਆਂ ਦੀਆ ਬੁਲਾਈਆ ਗਈਆ ਹਨ। ਇਹ ਸਾਰਾ ਟੂਰਨਾਮੈਂਟ ਲੀਗ ਦੇ ਅਧਾਰ ਤੇ ਖੇਡਿਆ ਜਾਵੇਗਾ ਲੜਕਿਆ ਦੀ ਟੀਮ ਵਿੱਚ ਆਰਮੀ ਦੀ ਟੀਮ, ਏਅਰਫੋਰਸ, ਅਕੈਡਮੀ ਲੁਧਿਆਣਾ ਅਤੇ ਮਾਨਸਾ ਜਿਲੇ ਦੀ ਟੀਮ ਨੂੰ ਅਤੇ ਲੜਕੀਆਂ ਦੀ ਟੀਮ ਵਿੱਚ ਸੰਗਰੂਰ, ਮੋਗਾ, ਅਕੈਡਮੀ ਲੁਧਿਆਣਾ ਅਤੇ ਜਿਲਾਂ ਮਾਨਸਾ ਦੀਆ ਟੀਮਾਂ ਭਾਗ ਲੈਣਗੀਆ।
ਉਨ੍ਹਾਂ ਨੇ ਦੱਸਿਆ ਕਿ ਲੜਕੇ ਅਤੇ ਲੜਕੀਆ ਦੀਆ ਟੀਮਾਂ ਨੂੰ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 15 ਹਜ਼ਾਰ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 11 ਹਜ਼ਾਰ ਤੀਸਰੇ ਨੰਬਰ ਨੂੰ 7 ਹਜ਼ਾਰ ਅਤੇ ਚੋਥੇ ਨੰਬਰ ਵਾਲੀ ਟੀਮ ਨੂੰ 5 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਓਲਪਿੰਅਨ ਡਾਂ.ਤਰਲੋਕ ਸਿੰਘ ਸੰਧੂ ਪਟਿਆਲਾ ਟੂਰਨਾਮੈਂਟ ਦੇ ਆਖਰੀ ਦਿਨ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਲ ਹੋਣਗੇ ਇਸ ਤੋ ਇਲਾਵਾ ਇਸ ਟੂਰਨਾਮੈਂਟ ਵਿੱਚ ਵੱਖ ਵੱਖ ਗੇਮਾ ਵਿੱਚ ਜਿਲ੍ਹਾ ਮਾਨਸਾ ਦੇ ਵਧੀਆ ਕਾਰਗੁਜਾਰੀ ਕਰਨ ਵਾਲੇ ਖਿਡਾਰੀਆ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

WRITTEN BY