ਪਿੰਡ ਝਬਾਲ ਖੁਰਦ ਵਿਖੇ ਕਣਕ ਵੰਡੀ

ਝਬਾਲ, 31 ਅਗਸਤ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਪਿੰਡ ਝਬਾਲ ਖੁਰਦ ਵਿਖੇ ਹਲਕਾ ਵਿਧਾਇਕ ਡਾ ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਅੱਜ ਪੰਜਾਬ ਸਰਕਾਰ ਦੀ ਸਸਤੀ ਅਨਾਜ ਸਕੀਮ ਤਹਿਤ ਪਿੰਡ ਦੇ ਲਾਭਪਾਤਰੀਆ ਨੂੰ ਸਸਤੀ ਕਣਕ ਵੰਡੀ ਗਈ ਇਸ ਮੋਕੇ ਸੀਨੀਅਰ ਕਾਗਰਸੀ ਪ੍ਰਮਿੰਦਰ ਸਿੰਘ ਵਿੱਕੀ ,ਹਰਪ੍ਰੀਤ ਸਿੰਘ ਹੈਪੀ ਲੱਠਾ ,ਦਿਲਬਾਗ ਸਿੰਘ  ਨੇ ਕਿਹਾ ਕਿ ਹਲਕਾ ਵਿਧਾਇਕ ਡਾਂ ਅਗਨੀਹੋਤਰੀ ਤੇ ਪੰਜਾਬ ਸਰਕਾਰ ਸੂਬੈ ਦੀ ਤੱਰਕੀ ਅਤੇ ਖੁਸਹਾਲੀ ਲਈ   ਜਿੱਥੇ ਹਲਕੇ ਦਾ  ਜੰਗੀ ਪੱਧਰ ਤੇ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਉਥੇ ਹੀ ਹਲਕਾ ਵਾਸੀਆਂ ਨੂੰ ਕੈਪਟਨ ਸਰਕਾਰ ਦੀ ਹਰ ਲੋਕ ਭਲਾਈ ਸਕੀਮ ਦਾ ਲਾਭ ਸਮੇ ਸਿਰ ਦਿੱਤਾ ਜਾ ਰਿਹਾ ਹੈ ਪਿੰਡ ਵਿਚ ਸਸਤੀ ਕਣਕ ਮਿਲਣ ਕਾਰਣ ਪਿੰਡ ਵਾਸੀ ਖੁਸ ਹਨ ਤੇ ਪੰਜਾਬ ਸਰਕਾਰ ਤੇ ਡਾਂ ਅਗਨੀਹੋਤਰੀ ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ ਇਸ ਮੌਕੇ ਫੂਡ ਸਪਲਾਈ ਇੰਸਪੈਕਟਰ ਬਿਕਰਮਜੀਤ ਸਿੰਘ, ਡੀਪੂ ਹੋਲਡਰ ਬਬਲਾ ਅਰੋੜਾ ਪਿੰਡ ਵਾਸੀ ਸਰੂਪ ਸਿੰਘ, ਸੁਬੇਗ ਸਿੰਘ, ਨੰਬਰਦਾਰ ਕੁਲਵੰਤ ਸਿੰਘ ਆਦਿ ਹਾਜ਼ਰ ਸਨ।

Send this to a friend