ਮਲੋਟ, 31 ਅਗਸਤ (ਜਗਦੀਪ ਧਵਨ)- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਮਲੋਟ ਆਮਦ ਤੇ ਸਫਾਈ ਸੇਵਕ ਯੂਨੀਅਨ ਨੇ ਉਨਾਂ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਗਿਣਾਈਆਂ ਅਤੇ ਉਨਾਂ ਦੇ ਨਿਪਟਾਰੇ ਦੀ ਮੰਗ ਕੀਤੀ। ਸਫਾਈ ਸੇਵਕ ਯੂਨੀਅਨ ਦੇ ਚੇਅਰਮੈਨ ਮਨੋਹਰ ਲਾਲ, ਪ੍ਰਧਾਨ ਵਿਜੈ ਕੁਮਾਰਜਨ ਸਕੱਤਰ ਬਲਵੰਤ ਬੇਦੀ ਆਦਿ ਆਗੂਆਂ ਨੇ ਡਿਪਟੀ ਸਪੀਕਰ ਸ੍ਰ ਭੱਟੀ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰ ਨਵਜੋਤ ਸਿੰਘ ਸਿੱਧੂ ਦੇ ਨਾਅ ਮੰਗ ਪੱਤਰ ਵੀ ਦਿੱਤਾ। ਜਿਸ ਵਿਚ ਮਿਉਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਮਿਉਸਪਲ ਕਾਮਿਆਂ ਦੀਆਂ ਮੰਗਾਂ ਦਾ ਵਿਸਥਾਰ ਸਹਿਤ ਵਰਨਣ ਕੀਤਾ ਗਿਆ। ਅਜਾਇਬ ਸਿੰਘ ਭੱਟੀ ਨੇ ਆਗੂਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਨਾਂ ਦੀਆਂ ਮੰਗਾਂ ਸਥਾਨਕ ਸਰਕਾਰਾਂ ਮੰਤਰੀ ਤੱਕ ਪਹੁੰਚਦੀਆਂ ਕਰਨ ਦੇ ਨਾਲ ਨਾਲ ਪੂਰਿਆਂ ਕਰਨ ਆਪਣੀ ਵਾਹ ਲਾਉਣਗੇ। ਯੂਨੀਅਨ ਨੇ ਮੰਗ ਪੱਤਰ ਵਿਚ ਠੇਕਾ ਪ੍ਰਣਾਲੀ ਸਮਾਪਤ ਕਰਕੇ ਕੰਮ ਕਰਦੇ ਸਫਾਈ ਮਜਦੂਰ, ਸੀਵਰੇਜ਼, ਮਾਲੀ, ਬਲਦਾਰ, ਇਲੈਕਟ੍ਰੀਸ਼ਨ, ਪੰਪ ਅਪਰੇਟਰ, ਕੰਪਿਊਟਰ ਅਪਰੇਟਰ, ਕਲਰਕ ਆਦਿ ਰੈਗੂਲਰ ਕੀਤੇ ਜਾਣ। ਸ਼ਹਿਰਾਂ ਦੀਆਂ ਬੀਟਾਂ ਅਨੁਸਾਰ ਨਵੀਂ ਭਰਤੀ ਕੀਤੀ ਜਾਵੇ। ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁੱਗਣੀ ਕਰੋ ਜਾਂ ਮਿਉਸਪਲ ਕਾਮਿਆਂ ਦੀ ਤਨਖਾਹ ਪੰਜਾਬ ਸਰਕਾਰ ਦੇ ਖਜ਼ਾਨੇ ਵਿਚੋਂ ਦਿੱਤੀ ਜਾਵੇ। ਦਫਤਰੀ ਕਾਮਿਆਂ ਤੋਂ ਹਿਕਮੇ ਦੇ ਕੰਮ ਤੋਂ ਇਲਾਵਾ ਹੋਰ ਕੋਈ ਕੰਮ ਨਾ ਲਿਆ ਜਾਵੇ। ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਮੁਲਾਜ਼ਮਾਂ ਤੋਂ 31-12-2011 ਤੱਕ ਪੈਨਸ਼ਨ ਸਬੰਧੀ ਆਪਸ਼ਨ ਲਈ ਹੈ ਦਾ ਪ੍ਰੋਸੈਸ ਪੂਰਾ ਕਰਕੇ ਪੈਨਸ਼ਨ ਲਾਈ ਜਾਵੇ। ਸਥਾਨਕ ਸਰਕਾਰਾਂ ਅਧੀਨ ਕੰਮ ਕਰਦੇ ਕਲਰਕ ਦੀ 15 ਸਾਲ ਦੀ ਸਰਵਿਸ ਹੋਣ ਤੇ ਇੰਸਪੈਕਟਰ ਅਤੇ ਪੰਪ ਅਪਰੇਟਰ ਦੀ 15 ਸਾਲ ਦੀ ਸਰਵਿਸ ਹੋਣ ਤੇ ਜੇ ਈ ਪ੍ਰਮੋਟ ਕੀਤਾ ਜਾਵੇ। ਸਫਾਈ ਕਰਮਚਾਰੀਆਂ ਲਈ ਸ਼ਪੈਸ਼ਲ ਭੱਤਾ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਸਫਾਈ ਮੇਟਾ ਨੂੰ ਤੇਲ ਭੱਤਾ ਦਿੱਤਾ ਜਾਵੇ। ਸਫਾਈ ਕਰਮਚਾਰੀਆਂ ਨੂੰ ਲੋਂੜੀਦਾ ਸਮਾਨ ਮੁਹੱਈਆਂ ਕਰਵਾਇਆ ਜਾਵੇ। ਯੋਗਤਾ ਰੱਖਣ ਵਾਲੇ ਕਰਮਚਾਰੀਆਂ ਮਾਲੀ, ਸੀਵਰਮੈਨ, ਆਦਿ ਨੂੰ 5 ਸਾਲ ਬਾਅਦ ਤਰੱਕੀ ਦੇ ਮੌਕੇ ਦਿੱਤੇ ਜਾਣ। ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵਿਚ ਭੇਜਿਆ ਦਫਤਰੀ ਅਮਲਾ ਵਾਪਸ ਨਗਰ ਕੋਸਲਾਂ ਅਧੀਨ ਲਿਆਂਦਾ ਜਾਵੇ। ਅਰਬਨ ਡਿਵੈਲਪਮੈਟ ਸਕੀਮ ਅਧੀਨ ਰੱਖੇ ਗਏ ਜੇ ਈ ਨੂੰ ਦੁਬਾਰਾ ਨੋਕਰੀ ਤੇ ਵ;ਪਸ ਲਿਆ ਜਾਵੇ। ਸਫਾਈ ਕਰਮਚਾਰੀਆਂ, ਸੀਵਰਮੈਨਾਂ ਦੀ ਹਾਜ਼ਰੀ ਲਈ ਸੈਡ ਬਣਾ ਕੇ ਦਿੱਤੇ ਜਾਣ। ਤਰਸ ਅਧਾਰਤ ਨੋਕਰੀ ਬਿਨ੍ਹਾਂ ਸ਼ਰਤ ਦਿੱਤਹੀ ਜਾਵੇ। ਸਥਾਨਕ ਸ਼ਰਕਾਰ ਦੇ ਮੁਲਾਜ਼ਮਾਂ ਦੇ ਰਹਿਣ ਲਈ ਮਕਾਨ ਦਿੱਤੇ ਜਾਣ। ਫੋਟੋ ਕੈਪਨ :-ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੂੰ ਮੰਗ ਪੱਤਰ ਦਿੰਦੇ ਹੋਏ ਸਫਾਈ ਸੇਵਕ ਯੂਨੀਅਨ ਦੇ ਆਗੂ।