May 24, 2026 2:44 am

ਸਿਰਸਾ ਡੇਰੇ ਦੇ ਅਸਾਸੇ ਜ਼ਬਤ ਕਰਨ ਦੇ ਹੁਕਮ

ਸਿਰਸਾ, 27 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਡੇਰਾ ਦੇ ਸਿਰਸਾ ਵਿਚਲੇ ਹੈਡਕੁਆਟਰ ਦੇ ਅਸਾਸਿਆਂ ਨੂੰ ਜ਼ਬਤ ਕਰਨ ਦੇ ਹੁਕਮ ਦਿਤੇ ਹਨ। ਇਸ ਤੋਂ ਇਲਾਵਾ ਡੇਰੇ ਦੇ ਬੈਂਕ ਖਾਤਿਆਂ ਨੂੰ ਵੀ ਸੀਲ ਕਰਨ ਦੇ ਹੁਕਮ ਦਿਤੇ ਗਏ ਹਨ। ਇਸ ਨਾਲ ਇਹ ਸਮਝਿਆ ਜਾ ਰਿਹਾ ਹੈ ਕਿ ਕਰੋੜਾਂ ਦੀ ਜਾਇਦਾਦ ਵਾਲਾ ਬਲਾਤਕਾਰੀ ਬਾਬਾ ਅਜ ਪੈਸੇ-ਪੈਸੇ ਦਾ ਮੁਥਾਜ਼ ਹੋ ਗਿਆ ਹੈ। ਦਸਣਾ ਬਣਦਾ ਹੈ ਕਿ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦੇ ਦਿਤਾ ਸੀ। ਇਸ ਪਿਛੋਂ ਉਸ ਦੇ ਗੁੰਡਿਆਂ ਨੇ ਪੰਚਕੂਲਾ ਵਿਚ 100 ਤੋਂ ਜ਼ਿਆਦਾ ਵਾਹਨਾਂ ਨੂੰ ਅਗ ਦੇ ਹਵਾਲੇ ਕਰ ਦਿਤਾ ਤੇ ਮੀਡੀਆ ਕਰਮਚਾਰੀਆਂ ‘ਤੇ ਹਮਲਾ ਕੀਤਾ ਤੇ ਉਨ੍ਹਾਂ ਦੇ ਵਾਹਨਾਂ ਨੂੰ ਵੀ ਅਗ ਲਾ ਦਿਤੀ ਸੀ। ਹਾਲਾਤ ਕਾਬੂ ਪਾਉਣ ਲਈ ਸੁਰਖਿਆ ਬਲਾਂ ਦੀ ਗੋਲੀ ਦਾ ਸ਼ਿਕਾਰ ਬਣੇ ਹੁਣ ਤਕ 38 ਲੋਕਾਂ ਦੀ ਮੌਤ ਹੋ ਚੁਕੀ ਹੈ।

Send this to a friend