May 19, 2026 6:14 am

ਡਾ. ਰਾਜਵੰਤ ਕੌਰ ਦੀ ਅੰਤਿਮ ਅਰਦਾਸ ਸਮੇਂ ਭਾਵ ਭਿੰਨੀਆਂ ਸ਼ਰਧਾਂਜਲੀਆਂ

ਮੈਰੀਲੈਂਡ, 27 ਅਗਸਤ- ਡਾ. ਰਾਜਵੰਤ ਕੌਰ ਇਕ ਜਾਣੀ ਪਹਿਚਾਣੀ ਸਖਸ਼ੀਅਤ ਸਨ ਜਿਨ੍ਹਾਂ ਨੇ ਇਕ ਪਿੰਡ ਤੋਂ ਉਠ ਕੇ ਅਮਰੀਕਾ ਦੇ ਸਕਾਲਰਸ਼ਿਪ ਨਾਲ ਪੜ੍ਹਾਈ ਕੀਤੀ। ਫਿਜਿਕਸ ਵਿਚ ਮਾਸਟਰਜ਼, ਗਣਿਤ ਵਿਚ ਐਮ ਫਿਲ ਅਤੇ ਕੰਪਿਊਟਰ ਵਿਚ ਪੀ ਐਚ ਡੀ ਕਰਕੇ ਅਜਿਹਾ ਇਤਿਹਾਸ ਸਿਰਜਿਆ ਜਿਸ ਦਾ ਸਾਨੀ ਸ਼ਾਇਦ ਹੀ ਕੋਈ ਬਣ ਸਕੇ। ਪਿਛਲੇ ਦਿਨੀਂ ਹਾਦਸੇ ਦੌਰਾਨ ਉਨ੍ਹਾਂ ਦੀ ਜੀਵਨ ਲੀਲਾ ਦੀ ਸਮਾਪਤੀ ਕੁਝ ਪਲਾਂ ਵਿਚ ਹੋ ਗਈ। ਜਿਸ ਦੇ ਮਦੇਨਜ਼ਰ ਉਨ੍ਹਾਂ ਦੀਆਂ ਅੰਤਿਮ ਰਸਮਾਂ ਸੇਜਲ ਅਖਾਂ ਨਾਲ ਕਮਿਊਨਿਟੀ ਵਲੋਂ ਪਰਿਵਾਰ ਦੀ ਹਾਜ਼ਰੀ ਵਿਚ ਕੀਤੀਆਂ। ਉਪਰੰਤ ਸਿਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਵਿਖੇ ਅੰਤਿਮ ਅਰਦਸ ਸਮੇਂ ਪਰਿਵਾਰਾਂ ਮੈਂਬਰਾਂ ਅਤੇ ਉਘੀਆਂ ਸਖਸ਼ੀਅਤਾਂ ਵਲੋਂ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ।ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਗੁਰੂਘਰ ਦੇ ਸਕਤਰ ਮਾਸਟਰ ਧਰਮਪਾਲ ਸਿੰਘ ਵਲੋਂ ਬੀਬੀ ਰਾਜਵੰਤ ਕੌਰ ਦੀਆਂ ਗੁਰੂਘਰ ਪ੍ਰਤੀ ਕਾਰਗੁਜ਼ਾਰੀਆਂ ਅਤੇ ਵਖ-ਵਖ ਅਹੁਦਿਆਂ ਤੇ ਨਿਭਾਈਆਂ ਸੇਵਾਵਾਂ ਬਾਰੇ ਚਾਨਣਾ ਪਾਇਆ ਜੋ ਕਿ ਇਕ ਮੀਲ ਪਥਰ ਸੀ। ਉਸ ਤੋਂ ਬਾਅਦ ਡੋਨਲਡ ਟਰੰਪ ਟੀਮ ਦੀ ਡਾਇਵਰਸਿਟੀ ਗਰੁਪ ਦੇ ਰਾਸ਼ਟਰੀ ਨੇਤਾ ਜਸਦੀਪ ਸਿੰਘ ਜਸੀ ਵਲੋਂ ਬੀਬੀ ਰਾਜਵੰਤ ਕੌਰ ਦੇ ਸੁਭਾਅ ਅਤੇ ਕਮਿਊਨਿਟੀ ਪ੍ਰਤੀ ਨਿਭਾਈ ਸੇਵਾ ਦਾ ਖੂਬ ਜ਼ਿਕਰ ਕੀਤਾ, ਉਨ੍ਹਾਂ ਕਿਹਾ ਕਿ ਜਿਥੇ ਉਹ ਸਿਖਿਆ ਸਾਸ਼ਤਰੀ ਸਨ, ਉਥੇ ਉਨ੍ਹਾਂ ਵਿਚ ਨੇਕ ਨੀਤੀ ਵੀ ਕੁਟ ਕੁਟ ਕੇ ਭਰੀ ਹੋਈ ਸੀ, ਜਿਸ ਕਰਕੇ ਉਨ੍ਹਾਂ ਦੇ ਬਚਿਆਂ ਨੇ ਵਧੀਆ ਤਾਲੀਮ ਹਾਸਲ ਕਰਕੇ ਉਹ ਵਖ-ਵਖ ਅਹੁਦਿਆਂ ਤੇ ਕਮਿਊਨਿਟੀ ਦੇ ਸਮਾਜਿਕ ਕੰਮਾਂ ਵਿਚ ਵਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ।
ਡਾ. ਰਾਜਵੰਤ ਕੌਰ ਦੀ ਵਡੀ ਬੇਟੀ ਹਰਮਿੰਦਰ ਕੌਰ ਨੇ ਦਸਿਆ ਕਿ ਉਨ੍ਹਾਂ ਦੀ ਮਾਂ ਦੀ ਜ਼ਿੰਦਗੀ ਖੂਬਸੂਰਤ ਸੀ ਅਤੇ ਚਮਕਦੇ ਸਿਤਾਰੇ ਵਜੋਂ ਸਿਖਿਆ ਦੇ ਖੇਤਰ ਵਿਚ ਮਾਰਕਾ ਮਾਰਿਆ ਸੀ ਜੋ ਬਚਿਆਂ ਲਈ ਪ੍ਰੇਰਨਾ ਸ੍ਰੋਤ ਸੀ। ਡਾ. ਰਾਜਵੰਤ ਕੌਰ ਨੂੰ ਫੁਲਵਾੜੀ ਦਾ ਬਹੁਤ ਸ਼ੌਂਕ ਸੀ ਅਤੇ ਬਚਿਆਂ ਨੂੰ ਰੁਝੇਵਿਆ ਵਿਚ ਗ੍ਰਸਤ ਰਖਦੇ ਸਨ, ਜਿਸ ਕਰਕੇ ਬਚੇ ਉਨ੍ਹਾਂ ਨੂੰ ਪਰਿਵਾਰਕ ਕਿੰਗ ਵਜੋਂ ਮੰਨਦੇ ਸਨ। ਬੀਬੀ ਰਾਜਵੰਤ ਕੌਰ ਦੀ ਦੂਜੀ ਬੇਟੀ ਪ੍ਰਭਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਸ਼ਬਦਾਵਲੀ ਹਮੇਸ਼ਾ ਹੀ ਸਲਾਉਣਯੋਗ ਹੁੰਦੀ ਸੀ। ਉਨ੍ਹਾਂ ਨੂੰ ਰਿਸ਼ਤਿਆਂ ਨੂੰ ਮਾਣ ਦੇਣਾ , ਸੇਵਾ ਵਿਚ ਯੋਗਦਾਨ ਪਾਉਣਾ ਅਤੇ ਔਰਤ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦਾ ਮੁਖ ਮਨੋਰਥ ਸੀ। ਜਿਸ ਕਰਕੇ ਉਨਾ ਨੂੰ ਔਰਤਾਂ ਦੀ ਪ੍ਰੇਰਨਾ ਸਰੋਤ ਵੀ ਕਿਹਾ ਜਾਂਦਾ ਸੀ। ਉਹ ਹਮੇਸ਼ਾ ਜੋੜਨ ਅਤੇ ਮਜ਼ਬੂਤੀ ਵਿਚ ਵਿਸ਼ਵਾਸ ਰਖਦੇ ਸਨ ਅਤੇ ਇਸ ਪੇਸ ਅਤੇ ਸਾਹਸੀ ਰੂਪ ਵਿਚ ਕੰਮ ਨੂੰ ਕਰਨ ਵਿਚ ਯਕੀਨ ਰਖਦੇ ਸਨ।ਸੰਨਜੀਤ ਪਾਲ ਸਿੰਘ ਗਿਲ ਵਲੋਂ ਕਿਹਾ ਗਿਆ ਕਿ ਉਹ ਇਕ ਕਾਵਿ ਦੀ ਸੰਗ੍ਰਹਿ ਗ੍ਰਹਿਣੀ ਵੀ ਸੀ ਅਤੇ ਕੁਮਿਨਟੀ ਲਈ ਕੰਮ ਕਰਨ ਦੀ ਉਤਮ ਔਰਤ ਵੀ ਸਨ। ਉਨ੍ਹਾਂ ਦਾ ਡੂੰਘਾ ਪਿਆਰ ਅਤੇ ਧਰਮ ਪ੍ਰਤੀ ਦ੍ਰਿੜ ਵਿਸ਼ਵਾਸ ਪਰਿਵਾਰ ਲਈ ਪ੍ਰੇਰਨਾ ਸ੍ਰੋਤ ਸੀ ।ਜਿਸ ਕਰਕੇ ਅਜ ਪੂਰਾ ਪਰਿਵਾਰ ਇਕ ਵਧੀਆ ਕਾਰਗੁਜ਼ਾਰੀਆਂ ਦਾ ਮੁਥਾਜ ਹੈ। ਸਮੁਚੇ ਤੌਰ ਤੇ ਭਾਰੀ ਇਕਠ ਨੇ ਸਾਬਤ ਕਰ ਦਿਤਾ ਕਿ ਅਜਿਹੀਆਂ ਵਿਰਲੀਆਂ ਸਖਸ਼ੀਅਤਾਂ ਕਮਿਊਨਿਟੀ ਲਈ ਅਗਵਾਈ ਦਾ ਸ੍ਰੋਤ ਹੁੰਦੀਆਂ ਹਨ। ਜਿਥੇ ਸੋਗ ਮਈ ਕੀਰਤਨ ਭਾਈ ਮੇਜਰ ਸਿੰਘ ਸ਼ਾਂਤ ਦੇ ਜਥੇ ਨੇ ਕੀਤਾ ਅਤੇ ਧੰਨਵਾਦ ਭਾਈ ਸੁਰਜੀਤ ਸਿੰਘ ਗਰੰਥੀ ਨੇ ਕੀਤਾ।ਡਾਕਟਰ ਅਜੈਪਾਲ ਸਿੰਘ ਗਿਲ ਦੀ ਸੁਪਤਨੀ ਸਨ ਜਿਨਾ ਨੇ ਸੁਚਜੀ ਜ਼ਿੰਦਗੀ ਨਿਰਭਾ ਕਰਦੇ ਹੋਏ ਹਮੇਸ਼ਾ ਮੁਸ਼ਕਲ ਦੀ ਘੜੀ ਵਿਚ ਖਿੜੇ ਮਥੇ ਹਰ ਕਾਰਜ ਨੂੰ ਨੇਪਣੇ ਵਾੜਨਾ ਵਿਚ ਅਥਾਹ ਯੋਗਦਾਨ ਪਾਇਆ। ਜਿਸ ਸਦਕਾ ਉਨਾ ਨੂੰ ਹਰ ਕੋਈ ਆਪਣਾ ਸਮਝਦਾ। ਅਜ ਦਾ ਇਕਠ ਉਨਾ ਦੀਆ ਕਾਰਗੁਜ਼ਾਰੀ ਆ ਦੀ ਮੂੰਹ ਬੋਲਦੀ ਤਸਵੀਰ ਸੀ।

Send this to a friend