ਆਖਰ ਜੇਲ੍ਹ ਪਹੁੰਚਿਆ ਬਲਾਤਕਾਰੀ ਸੌਦਾ ਸਾਧ

ਦੋਸ਼ੀ ਕਰਾਰ-ਸਜ਼ਾ 28 ਨੂੰ – ਦੇਸ਼ ਭਰ ’ਚ ਹਾਈ ਅਲਰਟ

ਚੰਡੀਗ਼ੜ੍ਹ/ਪੰਚਕੂਲਾ, 25 ਅਗਸਤ- ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਧਨੀ ਬਲਾਤਕਾਰ ਕੇਸ ਵਿੱਚ ਆਖਿਰ 15 ਸਾਲਾਂ ਬਾਅਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇ ਦਿ¤ਤਾ ਹੈ।ਇਸ ਮਾਮਲੇ 28 ਅਗਸਤ ਨੂੰ ਅਦਾਲਤ ਵ¤ਲੋਂ ਸਜ਼ਾ ਸੁਣਾਈ ਜਾਵੇਗੀ। ਧਾਰਾ 376 ਦੇ ਤਹਿਤ ਆਉਣ ਵਾਲਾ ਅਪਰਾਧ ਆਈਪੀਸੀ ਦੀ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ, ਜਿਸ ਦੇ ਤਹਿਤ ਸ¤ਤ ਤੋਂ ਦਸ ਸਾਲ ਤ¤ਕ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ।ਸਜ਼ਾ ਸੁਣਾਉਣ ਤੋਂ ਫੌਰੀ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬਾਅਦ ਵਿੱਚ ਰੋਹਤਕ ਜੇਲ੍ਹ ਭੇਜ ਦਿੱਤਾ।
ਡੇਰਾ ਮੁਖੀ ‘ਤੇ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਮਾਨਯੋਗ ਜਸਟਿਸ ਸ੍ਰੀ ਜਗਦੀਪ ਸਿੰਘ ਨੇ ਸਮਰਥਕ ਤੇ ਅਧਿਕਾਰੀ ਸੀਬੀਆਈ ਅਦਾਲਤ ਤੋਂ ਬਾਹਰ ਕਰ ਦਿ¤ਤੇ ਸਨ। ਫੈਸਲਾ ਪੜ੍ਹੇ ਜਾਣ ਮੌਕੇ ਅਦਾਲਤ ਵਿਚ ਸਿਰਫ਼ ਜ¤ਜ, ਵਕੀਲ ਤੇ ਰਾਮ ਰਹੀਮ ਹੀ ਹਾਜ਼ਰ ਸਨ।ਧਾਰਾ 376 ਦੇ ਤਹਿਤ ਆਉਣ ਵਾਲਾ ਅਪਰਾਧ ਆਈਪੀਸੀ ਦੀ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ।ਅਦਾਲਤ ਵ¤ਲੋਂ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦਿ¤ਤੇ ਜਾਣ ਤੋਂ ਬਾਅਦ ਪੁਲਿਸ ਨੇ ਤੁਰੰਤ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤ¤ਕ ਯਾਨੀ 28 ਅਗਸਤ ਤ¤ਕ ਫ਼ੌਜ ਦੀ ਕਸਟ¤ਡੀ ਵਿਚ ਰ¤ਖਿਆ ਜਾਵੇਗਾ। ਡੇਰਾ ਮੁਖੀ ਨੂੰ ਇਸ ਮਾਮਲੇ ਵਿਚ 7 ਤੋਂ 10 ਸਾਲ ਤ¤ਕ ਦੀ ਸਜ਼ਾ ਹੋ ਸਕਦੀ ਹੈ।ਅਦਾਲਤ ਦੇ ਫੈਸਲੇ ਦੀ ਸੂਚਨਾ ਫੈਲਣ ਤੋਂ ਬਾਅਦ ਡੇਰੇ ਦੇ ਸਮਰਥਕਾਂ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੀ ਗਈ ਭਾਰੀ ਹਿੰਸਾ ਅਤੇ ਸਾੜਫੂਕ ਦੌਰਾਨ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਹੈ। ਮੁੱਢਲੀਆਂ ਰਿਪੋਰਟਾਂ ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ। ਸੁਰੱਖਿਆ ਦੇ ਭਾਰੀ ਪ੍ਰਬੰਧਾਂ ਦੇ ਬਾਵਜੂਦ ਡੇਰੇ ਦੇ ਗੁੰਡਿਆਂ ਵੱਲੋਂ ਹਿੰਸਾ ਦਾ ਸਭ ਤੋਂ ਭਿਆਨਕ ਤਾਂਡਵ ਪੰਚਕੂਲਾ ਵਿੱਚ ਖੇਡਿਆ ਗਿਆ, ਜਿੱਥੇ ਨਿੱਜੀ ਅਤੇ ਸਰਕਾਰੀ ਜਾਇਦਾਦਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਮੀਡੀਆ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪਲਿਸ ਦੀ ਜਵਾਬੀ ਕਾਰਵਾਈ ਵਿੱਚ ਪੰਚਕੂਲਾ ਵਿਖੇ ਸਭ ਤੋਂ ਵਧ 30 ਦੇ ਕਰੀਬ ਡੇਰੇ ਵਾਲੇ ਮਾਰੇ ਗਏ ਹਨ। ਪੰਜਾਬ ਅਤੇ ਹਰਿਆਣਾ ਦੇ ਦੂਸਰੇ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਹਿੰਸਾ ਅਤੇ ਦਹਿਸ਼ਤ ਦਾ ਮਾਹੌਲ ਹੈ। ਪੰਜਾਬ ਦੇ 4 ਸ਼ਹਿਰਾਂ ਵਿੱਚ ਕਰਫਿਊ ਨਾਫਿਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਦਾਲਤ ਵਿਚ ਪੇਸ਼ ਹੋਣ ਲਈ ਰਾਮ ਰਹੀਮ 800 ਗ¤ਡੀਆਂ ਦੇ ਕਾਫ਼ਲੇ ਦੇ ਨਾਲ ਸਿਰਸੇ ਤੋਂ ਪੰਚਕੂਲਾ ਅਦਾਲਤ ਪੁ¤ਜੇ ਸਨ ਪਰ ਕੇਵਲ ਪੰਜ ਗ¤ਡੀਆਂ ਨੂੰ ਹੀ ਅ¤ਗੇ ਅਦਾਲਤ ਕੰਪਲੈਕਸ ਤੱਕ ਜਾਣ ਦੀ ਇਜਾਜ਼ਤ ਦਿ¤ਤੀ ਗਈ। ਇਸ ਦੌਰਾਨ ਡੇਰਾ ਪ੍ਰੇਮੀਆਂ ਵੱਲੋ ਕੀਤੀ ਗਈ ਸਾੜਫੂਕ ਦਾ ਪੰਜਾਬ ਹਾਰਿਆਣਾ ਹਾਈਕੋਰਟ ਨੇ ਗੰਭੀਰ ਨੋਟਿਸ ਲਿਆ ਹੈ। ਅਦਾਲਤ ਨੇ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਡੇਰੇ ਦੀ ਸੰਪੱਤੀ ਦਾ ਵੇਰਵਾ ਤਿਆਰ ਕੀਤਾ ਜਾਵੇ ਤਾਂ ਜੋ ਡੇਰਾ ਪ੍ਰੇਮੀਆਂ ਵੱਲੋਂ ਸਾੜਫੂਕ ਨਾਲ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਅਦਾਲਤ ਦਾ ਕਹਿਣਾ ਹੈ ਕਿ ਡੇਰਾ ਪ੍ਰਬੰਧਕਾਂ ਨੇ ਹਿੰਸਾ ਨਾ ਕਰਨ ਦਾ ਅਦਾਲਤ ਨੂੰ ਭਰੋਸਾ ਦਿੱਤਾ ਸੀ, ਪ੍ਰੰਤੂ ਉਨ੍ਹਾਂ ਨੇ ਇਸ ਭਰੋਸੇ ਨੂੰ ਨਿਭਾਇਆ ਨਹੀਂ। ਇੱਥੇ ਜ਼ਿਕਰਯੋਗ ਹੈ ਕਿ ਡੇਰੇ ਦੀਆਂ ਦੋ ਸਾਬਕਾ ਸਾਧਨੀਆਂ ਨੇ ਸੌਦਾ ਸਾਧ ਖਿਲਾਫ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਈ ਨੂੰ ਗੁੰਮਨਾਮ ਚਿੱਠੀ ਲਿਖ ਕੇ ਬਲਾਤਕਾਰ ਦੀ ਸ਼ਿਕਾਇਤ ਕੀਤੀ ਸੀ। ਬਾਅਦ ਵਿੱਚ ਇਹ ਕੇਸ ਸੀਬੀਆਈ ਨੂੰ ਦੇ ਦਿੱਤਾ ਗਿਆ। ਸੀਬੀਆਈ ਵੱਲੋਂ ਇਸ ਕੇਸ ਦੀ ਪੇਸ਼ੇਵਰ ਤਰੀਕੇ ਨਾਲ ਜਾਂਚ ਕੀਤੀ ਗਈ ਅਤੇ ਸਬੂਤ ਜੁਟਾਏ ਗਏ। ਜਾਂਚ ਦੀ ਸਹੀ ਦਿਸ਼ਾ ਕਾਰਨ ਹੀ ਇਸ ਕੇਸ ਵਿੱਚ ਬੇਹੱਦ ਤਾਕਤਵਰ ਸੌਦਾ ਸਾਧ ਨੂੰ ਆਖਿਰ ਜੇਲ੍ਹ ਜਾਣਾ ਪਿਆ ਹੈ। ਪੰਜਾਬ ਅਤੇ ਹਰਿਆਣਾ ਵਿੱਚ ਸ਼ਾਂਤੀ ਨੂੰ ਬਣਾਏ ਰੱਖਣ ਲਈ ਸੁਰੱਖਿਆ ਦਸਤੇ ਸਖਤ ਮਿਹਨਤ ਕਰ ਰਹੇ ਹਨ। ਦੋ ਹੋਰ ਗਵਾਂਢੀ ਰਾਜਾਂ ਵਿੱਚ ਵੀ ਹਿੰਸਾ ਹੋਣ ਦੀ ਖਬਰ ਹੈ। ਡੇਰਾ ਪ੍ਰੇਮੀਆਂ ਨੇ 100 ਤੋਂ ਵਧ ਗੱਡੀਆਂ ਅਤੇ ਮੋਟਰਸਾਈਕਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਪੰਚਕੂਲਾ ਵਿੱਚ ਆਮਦਨਕਰ ਵਿਭਾਗ ਅਤੇ ਬੀਮਾ ਨਿਗਮ ਦੇ ਦਫਤਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਕੇਂਦਰੀ ਗ੍ਰਹਿ ਮਤੰਰੀ ਸ੍ਰੀ ਰਾਜਨਾਥ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹਾਲਾਤਾਂ ਦ ਜਾਣਕਾਰੀ ਦਿੱਤੀ ਹੈ। ਪੰਚਕੂਲਾ, ਬਠਿੰਡਾ, ਫਿਰੋਜ਼ਪੁਰ, ਮਾਨਸਾ ਵਿੱਚ ਕਰਫਿਊ ਲਗਾਇਆ ਗਿਆ ਹੈ। ਪੰਚਕੂਲਾ, ਬਠਿੰਡਾ ਅਤੇ ਕੁਝ ਹੋਰ ਸ਼ਹਿਰਾਂ ਵਿੱਚ ਬਿਜਲੀ ਵੀ ਕੱਟ ਦਿੱਤੀ ਗਈ। ਫਾਜ਼ਿਲਕਾ ਵਿੱਚ ਵੀ ਬੱਸ ਅੱਡੇ ’ਤੇ ਇੱਕ ਬੱਸ ਨੂੰ ਅੱਗ ਲਗਾ ਦਿੱਤੀ ਗਈ। ਗਿੱਦੜਬਾਹਾ ਵਿੱਚ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਦੱਤੀ ਗਈ। ਸੰਗਰੂਰ ਵਿੱਚ ਬਿਜਲੀ ਦਫਤਰ ਸਾੜ ਦਿੱਤਾ ਗਿਆ। ਸਾੜਫੂਕ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। 4 ਰਾਜਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਇੱਕ ਹਜ਼ਾਰ ਤੋਂ ਵਧ ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਡੇਰਾ ਸਮਰਥਕਾਂ ਦੀ ਹਿੰਸਾ ਵਿੱਚ ਦਿੱਲੀ, ਯੂਪੀ ਅਤੇ ਰਾਜਸਥਾਨ ਵੀ ਪ੍ਰਭਾਵਿਤ ਹੋਇਆ ਹੈ। ਭੜਕੇ ਪ੍ਰੇਮੀਆਂ ਨੇ ਦੋ ਟ੍ਰੇਨਾਂ ਅਤੇ ਕਈ ਬੱਸਾਂ ਨੂੰ ਅੱਗ ਲਗਾ ਦਿੱਤੀ।

Send this to a friend