ਨਕਲੀ ਬੀਜਾਂ ਕਾਰਨ ਕਿਸਾਨਾਂ ਦਾ ਨਰਮਾ ਹੋਇਆ ਖਰਾਬ

ਰਾਮਪੁਰਾ ਫੂਲ, 23 ਅਗਸਤ (ਮਨਪ੍ਰੀਤ ਸਿੰਘ ਗਿੱਲ)-ਪੰਜਾਬ ‘ਚ ਕਿਸਾਨ ਜਿਥੇ ਕਰਜੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ ਉਥੇ ਨਕਲੀ ਬੀਜਾਂ-ਸਪਰੇਹਾਂ ਕਾਰਨ ਉਨ੍ਹਾਂ ਦੀਆਂ ਫਸਲਾਂ ਵੀ ਖਰਾਬ ਹੋ ਰਹੀਆਂ ਹਨ ਇਸ ਦੀ ਮਿਸਾਲ ਉਸ ਸਮੇ ਮਿਲੀ ਜਦੋ ਪਿੰਡ ਮੰਡੀ ਕਲਾਂ ਦੇ ਕਿਸਾਨ ਸੁਖਪਾਲ ਸਿੰਘ ,ਦਰਸ਼ਨ ਸਿੰਘ ਅਤੇ ਕਰਮਜੀਤ ਸਿੰਘ ਰੂਬੀ ਨੇ ਪੱਤਰਕਾਰਾ ਨੂੰ ਆਪਣਾ ਨਰਮਾ ਦਿਖਾਉਦੇ ਹੋਏ ਦੋਸ਼ ਲਾਏ ਕਿ ਉਨ੍ਹਾਂ ਦੀ ਫਸਲ ਖਰਾਬ ਹੋਣ ਦਾ ਕਾਰਨ ਨਕਲੀ ਬੀਜ ਤੇ ਨਕਲੀ ਕੀਟਨਾਸ਼ਕ ਹਨ। ਉਨ੍ਹਾਂ ਕਿਹਾ ਕਿ ਨਵੀਂ ਕੈਪਟਨ ਸਰਕਾਰ ਵਿਚ ਕਿਸਾਨਾ ਨੂੰ ਚੰਗੀ ਕਿਸਮ ਦੇ ਬੀਜ ਤੇ ਸਪਰੇਹਾਂ ਮਿਲਣ ਦੀ ਆਸ ਬੱਝੀ ਸੀ ਅਤੇ ਨਰਮੇ ਦੀ ਚੰਗੀ ਪੈਦਾਵਰ ਹੋਣ ਦੀਆਂ ਆਸਾਂ ਸਨ । ਪਰ ਨਕਲੀ ਬੀਜ ਤੇ ਨਕਲੀ ਸਪਰੇਹਾ ਮਿਲਣ ਕਰਕੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫਿਰਦਾ ਨਜਰ ਆ ਰਿਹਾ ਹੈ। ਉਨ੍ਹਾਂ ਨਰਮੇ ਦੀ 3228 ਕਿਸਮ ਦੀ ਬੀਜੀ ਫਸਲ ਵਿਖਾਉਂਦਿਆਂ ਕਿਹਾ ਕਿ ਹਾਲੇ ਤੱਕ ਨਰਮੇ ‘ਤੇ ਕੋਈ ਫੁੱਲ-ਬੂਟੀ ਨਹੀਂ ਨਿਕਲੀ ਅਤੇ ਆਸ-ਪਾਸ ਦੇ ਹੋਰ ਨਰਮੇ ਦੇ ਬੀਜਾ ਨਾਲੋ ਇਸ ਫਸਲ ‘ਤੇ ਬਿਮਾਰੀ ਕਿਤੇ ਜਿਆਦਾ ਹੈ।

Send this to a friend