ਇਫਕੋ ਦੀ ਗੋਲਡਨ ਜੁਬਲੀ ‘ਤੇ ਕੰਪਨੀ ਦੇ ਅਧਿਕਾਰੀਆਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਥਾ ਟੇਕਿਆ ਤੇ ਸ਼ੁਕਰਾਨੇ ਵਜੋਂ 50 ਲਖ ਰੁਪਏ ਦਾ ਚੈਕ ਭੇਟ ਕੀਤਾ

ਅੰਮ੍ਰਿਤਸਰ, 24 ਅਗਸਤ – ਇਫਕੋ ਕੋਆਪਰੇਟਿਵ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਗੋਲਡਨ ਜੁਬਲੀ ਮੌਕੇ ਅਜ ਕੰਪਨੀ ਦੇ ਮੈਨੇਜਿੰਗ ਡਾਇਰੈਕਰ ਸ੍ਰੀ ਯੂ.ਐਸ. ਅਵਸਥੀ, ਚੇਅਰਮੈਨ ਸ. ਬਲਵਿੰਦਰ ਸਿੰਘ ਨਕਈ ਤੇ ਸ੍ਰੀ ਜੋਗਿੰਦਰ ਕੁਮਾਰ ਅਗਜ਼ੈਕਟਿਵ ਡਾਇਰੈਕਟਰ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਥਾ ਟੇਕਿਆ ਅਤੇ ਸਤਿਗੁਰ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਇਫਕੋ ਦੇ ਅਧਿਕਾਰੀਆਂ ਨੇ ਕੰਪਨੀ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਸ਼ੁਕਰਾਨੇ ਵਜੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਮ 50 ਲਖ ਰੁਪਏ ਦਾ ਚੈਕ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਭਿਟੇਵਡ, ਸਕਤਰ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕਤਰ ਸ. ਹਰਭਜਨ ਸਿੰਘ ਮਨਾਵਾਂ ਤੇ ਮੈਨੇਜਰ ਸ. ਸੁਲਖਣ ਸਿੰਘ ਭੰਗਾਲੀ ਨੂੰ ਸੌਂਪਿਆ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਲਗਭਗ 20 ਸਾਲਾਂ ਤੋਂ ਗੁਰੂ ਘਰ ਦਰਸ਼ਨ ਕਰਨ ਆ ਰਹੇ ਹਨ ਅਤੇ ਸਤਿਗੁਰ ਦੀ ਬਖਸ਼ਿਸ਼ ਨਾਲ ਉਨ•ਾਂ ਦੀ ਕੰਪਨੀ ਤਰਕੀ ਕਰ ਰਹੀ ਹੈ। ਉਨ•ਾਂ ਕਿਹਾ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਰੀ ਮਨੁਖਤਾ ਲਈ ਸਰਬ ਸਾਂਝਾ ਦੁਆਰ ਹੈ ਜਿਥੋਂ ਸਭ ਦੀਆਂ ਝੋਲੀਆਂ ਭਰਦੀਆਂ ਹਨ। ਇਸ ਸਮੇਂ ਉਨ•ਾਂ ਨਾਲ ਕੰਪਨੀ ਦੇ ਸ. ਹਿੰਮਤ ਸਿੰਘ ਸੇਖੋਂ, ਡਾ. ਜਸਵਿੰਦਰ ਸਿੰਘ ਸੰਧੂ ਤੇ ਸ. ਸੁਖਪਾਲ ਸਿੰਘ ਸਿਧੂ ਵੀ ਸਨ। ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਭਿਟੇਵਡ, ਸਕਤਰ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕਤਰ ਸ. ਹਰਭਜਨ ਸਿੰਘ ਮਨਾਵਾਂ ਤੇ ਮੈਨੇਜਰ ਸ. ਸੁਲਖਣ ਸਿੰਘ ਭੰਗਾਲੀ ਨੇ ਇਫਕੋ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਯੂ.ਐਸ. ਅਵਸਥੀ ਤੇ ਸ. ਬਲਵਿੰਦਰ ਸਿੰਘ ਨਕਈ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ•ਾਂ ਨਾਲ ਪੁਜੇ ਬਾਕੀ ਕਰਮਚਾਰੀਆਂ ਨੂੰ ਵੀ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਸੈਟ ਭੇਟ ਕੀਤੇ। ਇਸ ਮੌਕੇ ਸ. ਸੁਰਜੀਤ ਸਿੰਘ ਭਿਟੇਵਡ ਅੰਤ੍ਰਿੰਗ ਮੈਂਬਰ, ਸ. ਅਵਤਾਰ ਸਿੰਘ ਸੈਂਪਲਾ ਸਕਤਰ, ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕਤਰ, ਸ. ਸੁਲਖਣ ਸਿੰਘ ਭੰਗਾਲੀ ਮੈਨੇਜਰ, ਸ. ਸੁਖਬੀਰ ਸਿੰਘ, ਸ. ਸੁਖਰਾਜ ਸਿੰਘ ਤੇ ਸ. ਲਖਬੀਰ ਸਿੰਘ ਐਡੀਸ਼ਨਲ ਮੈਨੇਜਰ ਆਦਿ ਹਾਜ਼ਰ ਸਨ।

Send this to a friend