ਬਠਿੰਡਾ, 23 ਅਗਸਤ (ਇੰਦਰਜੀਤ ਨਥਾਣਾ)-ਪੰਜਾਬੀ ਲੋਕ ਗਾਇਕੀ ਦੀ ਬਹੁਤ ਹੀ ਸੁਰੀਲੀ ਤੇ ਬੁ¦ਦ ਅਵਾਜ਼ ਨਾਲ ਮੰਤਰ ਮੁਗਧ ਕਰਨ ਵਾਲੀ ਅਵਾਜ਼ ਨੂੰ ਸੁਣ ਕੇ ਹਰ ਇੱਕ ਸੰਗੀਤਕ ਪ੍ਰੇਮੀ ਝੂਮਣ ਲਈ ਮਜ਼ਬੂਰ ਹੋ ਜਾਂਦਾ , ਉਹ ਅਵਾਜ਼ ਹੈ ਸੰਗੀਤਕ ਦੁਨੀਆਂ ਵਿੱਚ ਦਸਤਕ ਦੇਣ ਵਾਲਾ ਪੰਜਾਬੀ ਲੋਕ ਗਾਇਕ ਜਸਪ੍ਰੀਤ ਸਿੱਧੂ ਦੀ। ਇਨੀਂ ਦਿਨੀਂ ਗਾਇਕ ਜਸਪ੍ਰੀਤ ਸਿੱਧੂ ਦਾ ਮਾਰਕੀਟ ਵਿੱਚ ਚੱਲ ਰਿਹਾ ਸਿੰਗਲ ਟਰੈਕ ਗੀਤ ‘ਜਵਾਨੀ’ ਕਾਫ਼ੀ ਚਰਚਾ ਵਿੱਚ ਹੈ। ਗਾਇਕ ਜਸਪ੍ਰੀਤ ਸਿੱਧੂ ਨੇ ਗੱਲਬਾਤ ਕਰਨ ਦੌਰਾਨ ਦੱਸਿਆਂ ਕਿ ਇਸ ਗੀਤ ਨੂੰ ਪ੍ਰੋਡਿਊਸਰ ਲੱਖਾ ਦਿਆਲ ਪੁਰਾ ਨੇ ਪ੍ਰਸਿੱਧ ਮਿਊਜ਼ਿਕ ਕੰਪਨੀ ਗੋਇਲ ਮਿਊਜ਼ਿਕ ਕੰਪਨੀ ਵਿੱਚ ਰੀਲਿਜ਼ ਕੀਤਾ ਹੈ, ਜਿਸ ਦਾ ਸੰਗੀਤ ਛੀਨਾ ਬਿਰਗੇਡ ਨੇ ਬਹੁਤ ਹੀ ਪਿਆਰੀਆਂ ਧੁਨਾਂ ਨਾਲ ਤਿਆਰ ਕੀਤਾ ਹੈ। ਇਸ ਪ੍ਰੋਜੈਂਕਟ ਨੂੰ ਸਫ਼ਲ ਬਣਾਉਣ ਲਈ ਸਤਨਾਮ ਛੀਨਾ ਨੇ ਦਿਨ ਰਾਤ ਇੱਕ ਕੀਤੀ ਤੇ ਮਿਹਨਤ ਰੰਗ ਲਿਆਈ। ਬਹੁਤ ਹੀ ਸੋਚ ਕੇ ਸਬਦਾਂ ਨੂੰ ਜੋੜ ਕੇ ਇਸ ਗੀਤ ਨੂੰ ਗੀਤਕਾਰ ਸੋਨੀ ਨੇ ਕਲਮਬੱਧ ਕਰਕੇ ਗੁਰਲਾਭ ਬਰਾੜ ਨੇ ਦਰਸਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਿਸ ਨੂੰ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆਂ। ਇਹ ਗੀਤ ਵੱਖ ਵੱਖ ਪੰਜਾਬੀ ਚੈਂਨਲਾਂ ਦੇ ਨਾਲ ਨਾਲ ਯੂਟਿਊਬ ਤੇ ਵੀ ਦੇਖਿਆਂ ਜਾ ਰਿਹਾਂ ਹੈ। ਅੱਗੇ ਦੱਸਿਆਂ ਕਿ ਜਲਦ ਹੀ ਉਨ੍ਹਾਂ ਦਾ ਇੱਕ ਹੋਰ ਗੀਤ ਦਰਸਕਾਂ ਨੂੰ ਸੁਣਨ ਨੂੰ ਮਿਲਣਾ ਹੈ,ਜਿਸ ਦੀ ਸੂਟਿੰਗ ਵਿਦੇਸ਼ ਵਿੱਚ ਚੱਲ ਰਹੀ ਹੈ।