ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸਾਂਭਣ ਵਿੱਚ ਪੰਜਾਬੀ ਗਾਇਕੀ ਅਹਿਮ ਰੋਲ ਨਿਭਾ ਰਹੀ ਹੈ। ਬਹੁਤ ਸਾਰੇ ਗਾਇਕ ਆਪਣੇ ਫ਼ਨ ਦਾ ਇਸਤੇਮਾਲ ਕਰਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਜੀਵਣਜੋਤ ਸਿੰਘ ਸਰ੍ਹਾਂ। ਪਿੰਡ ਜੰਡਾਲੀ ਕਲਾਂ, ਜਿਲ੍ਹਾਂ ਸੰਗਰੂਰ ਦੇ ਰਹਿਣ ਵਾਲੇ ਸੂਰਤ ਸਿੰਘ ਦੇ ਘਰ ਮਾਤਾ ਪ੍ਰਿਤਪਾਲ ਕੌਰ ਦੇ ਕੁੱਖੋ ਮਿਤੀ 12 ਅਗਸਤ 1995 ਨੂੰ ਜਨਮ ਲਿਆ। ਸਿੱਖਿਆ ਬਾਰਵੀਂ ਹਾਸ਼ਿਲ ਕਰਨ ਵੇਲੇ ਤੱਕ ਂਿੲਸ ਨੇ ਗਾਇਕ ਦੇ ਰੂਪ ਵਿੱਚ ਸੰਗੀਤਕ ਦੁਨੀਆਂ ਵਿੱਚ ਪੈਰ ਧਰਿਆਂ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਪ੍ਰਸਿੱਧ ਲੋਕ ਗਾਇਕ ਗੁਰਤੇਜ ਕਾਬਿਲ ਨੂੰ ਉਸਤਾਦ ਧਾਰ ਕੇ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਹੌਲੀ ਹੌਲੀ ਵਿਰਾਸਤ ਮੇਲੇ ,ਜਗਰਾਤਿਆਂ, ਸੱਭਿਆਚਾਰਕ ਮੇਲਿਆਂ ਵਿੱਚ ਸਟੇਜ ਤੇ ਗਾਇਕਾਂ ਨਾਲ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਜੀਵਣਜੋਤ ਸਿੰਘ ਸਰ੍ਹਾਂ ਨੂੰ ਬਤੌਰ ਪੰਜਾਬੀ ਸਹਾਇਕ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਜੀਵਣਜੋਤ ਸਿੰਘ ਸਰ੍ਹਾਂ ਨੇ ਪੰਜਾਬੀ ਲੋਕ ਗਾਇਕ ਗੁਰਦਸ਼ਨ ਧੂਰੀ,ਗੁੱਡੂ ਗਿੱਲ, ਦਵਿੰਦਰ ਕੋਹੇਨੂਰ,ਜਤਿੰਦਰ ਡੇਹਲੋਂ ਤੇ ਹੋਰ ਗਾਇਕਾ ਨਾਲ ਸਟੇਜ ਤੇ ਗਾ ਕੇ ਖੂਬ ਨਾਮ ਖੱਟਿਆਂ ਤੇ ਹੁਣ ਜਤਿੰਦਰ ਡੇਹਲੋਂ ਮਿਊਜ਼ੀਕਲ ਗਰੁੱਪ ਦੇ ਵਿੱਚ ਬਤੌਰ ਕੋ ਸਿੰਗਰ ਕੰਮ ਕਰਕੇ ਖੂਬ ਨਾਮ ਖੱਟ ਰਿਹਾ ਹੈ।