ਨਵੀਂ ਦਿਲੀ, 23 ਅਗਸਤ- ਪੰਜਾਬ ਅਤੇ ਹਰਿਆਣਾ ਮਗਰੋਂ ਝਾਰਖੰਡ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਤੀਜਾ ਰਾਜ ਬਣ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਝਾਰਖੰਡ ਦੇ ਮੁਖ ਮੰਤਰੀ ਸ੍ਰੀ ਰਘੂਬਰ ਦਾਸ ਨੇ ਉਹਨਾਂ ਨੂੰ ਪਤਰ ਲਿਖ ਕੇ ਐਕਟ ਲਾਗੂ ਕੀਤੇ ਜਾਣ ਦੀ ਸੂਚਨਾ ਦਿਤੀ ਹੈ। ਇਹ ਮਾਮਲਾ ਉਹਨਾਂ ਨੇ ਮੁਖ ਮੰਤਰੀ ਕੋਲ ਚੁਕਿਆ ਸੀ।ਉਹਨਾਂ ਕਿਹਾ ਕਿ ਇਹ ਐਕਟ ਪਹਿਲਾਂ ਪੰਜਾਬ ਤੇ ਹਰਿਆਣਾ ਵਿਚ ਲਾਗੂ ਹੋ ਚੁਕਾ ਹੈ ਜਦਕਿ ਹੁਣ ਝਾਰਖੰਡ ਅਜਿਹਾ ਕਰਨ ਵਾਲਾ ਤੀਜਾ ਰਾਜ ਬਣ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਹ ਐਕਟ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਕਰਵਾਉਣ ਦਾ ਬੀੜਾ ਚੁਕਿਆ ਹੈ। ਉਹਨਾਂ ਕਿਹਾ ਕਿ ਉਹਨਾਂ ਸਾਰੇ ਰਾਜਾਂ ਦੀਆਂ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲਾਂ ਨਾਲ ਵੀ ਰਾਬਤਾ ਕਾਇਮ ਕੀਤਾ ਹੈ ਤਾਂ ਕਿ ਇਹਨਾਂ ਰਾਜਾਂ ਵਿਚ ਇਹ ਐਕਟ ਲਾਗੂ ਕਰਵਾਇਆ ਜਾ ਸਕੇ। ਉਹਨਾਂ ਦਸਿਆ ਕਿ ਦਿਲੀ ਵਿਚ ਐਕਟ ਲਾਗੂ ਕੀਤੇ ਜਾਣ ਦੀ ਪ੍ਰਕਿਰਿਆ ਪੂਰੀ ਹੋਣ ਨੇੜੇ ਹੈ। ਝਾਰਖੰਡ ਦੇ ਮੁਖ ਮੰਤਰੀ ਸ੍ਰੀ ਰਘੂਬਰ ਦਾਸ ਦਾ ਧੰਨਵਾਦ ਕਰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਫੈਸਲੇ ਦੀ ਬਦੌਲਤ ਸੂਬੇ ਵਿਚ ਰਹਿੰਦੇ ਸਿਖ ਹੁਣ ਆਪਣੇ ਵਿਆਹ ਇਸ ਐਕਟ ਤਹਿਤ ਰਜਿਸਟਰ ਕਰਵਾ ਸਕਣਗੇ ਤੇ ਇਸ ਮਾਮਲੇ ਵਿਚ ਉਹਨਾਂ ਦੀਆਂ ਸਮਸਿਆਵਾਂ ਖਤਮ ਹੋ ਜਾਣਗੀਆਂ।