ਸੰਗੀਤਕ ਦੁਨੀਆਂ ਵਿੱਚ ਵੱਖਰੀ ਪਹਿਚਾਣ ਰੱਖਣ ਵਾਲਾ ਪੈਡ ਪਲੇਅਰ ਗੁਰਵਿੰਦਰ ਸਿੰਘ ਮਾਨ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸ਼ਿਲ ਕਰਨ ਵਿੱਚ ਕਾਮਯਾਬ ਹੋਇਆਂ ਤੇ ਉਹ ਹੈ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰਨ ਵਾਲਾ, ਪੈਡ ਉੱਪਰ ਸੁਰਾ ਦੀਆਂ ਤਰੰਗਾ ਨਾਲ ਮਗਨ ਕਰਵਾਉਣ ਵਾਲਾ ਗੁਰਵਿੰਦਰ ਸਿੰਘ ਮਾਨ। ਗੁਰਵਿੰਦਰ ਸਿੰਘ ਮਾਨ ਦਾ ਜਨਮ ਮਿਤੀ 6 ਦਸੰਬਰ 1991 ਨੂੰ ਪਿੰਡ ਕ੍ਰਿਸ਼ਨਪੁਰਾ ਜ਼ਿਲ੍ਹਾ ਮੋਗਾ ਵਿੱਚ ਪਿਤਾ ਹਰਦਿਆਲ ਸਿੰਘ ਅਤੇ ਮਾਤਾ ਕਰਨਪਾਲ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਪੈਡ ਵਜਾਉਣ ਦਾ ਸ਼ੌਕ ਹੋਣ ਕਾਰਣ ਮੁੱਢਲੀ ਸਿੱਖਿਆਂ ਪ੍ਰਾਪਤ ਕਰਨ ਤੋ ਬਾਦ ਪੈਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾੳਦੇ ਹੋਏ ਕੇਸ਼ੂ ਰਾਮਨਾਇਕ ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖ ਦਿਆਂ ਇਸ ਸ਼ੌਕ ਨੂੰ ਕਿੱਤੇ ਵਜੋਂ ਅਪਨਾ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗੁਰਵਿੰਦਰ ਸਿੰਘ ਮਾਨ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕਾ ਜੋਤੀ ਗਿੱਲ,ਗੋਰਾ ਚੱਕ ਵਾਲਾ,ਜਸਪਾਲ ਸੰਧੂ, ਮਨਜੀਤ ਸੁੱਖਣਵਾਲੀਆ, ਜਸਪਾਲ ਜੱਸੀ, ਸਮਸ਼ੇਰ ਛੀਨਾ, ਜਤਿੰਦਰ ਡੇਹਲੋ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੱਜ ਕੱਲ ਗੁਰਵਿੰਦਰ ਸਿੰਘ ਮਾਨ ਜਤਿੰਦਰ ਡੇਹਲੋ ਮਿਊਜ਼ੀਕਲ ਗਰੁੱਪ ਵਿੱਚ ਬਤੌਰ ਪੈਡ ਪਲੇਅਰ ਵਜੋਂ ਖੂਬ ਨਾਮਣਾ ਖਟ ਰਿਹਾ ਹੈ।

Send this to a friend