ਭਵਾਨੀਗੜ ਚੰਨੋ, 9 ਅਗਸਤ (ਇਕਬਾਲ ਬਾਲੀ)- ਸਥਾਨਿਕ ਪੁਲਿਸ ਨੇ ਇੱਕ ਕਾਰ ਚੋ ਭੁੱਕੀ ਬਰਾਮਦ ਕਰਕੇ ਮਾਂ-ਧੀ ਅਤੇ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੈਕ ਪੋਸਟ ਕਾਲਾਝਾੜ ਦੇ ਇੰਚਾਰਜ ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਸਵਰਨ ਸਿੰਘ ਨੇ ਗਸਤ ਦੋਰਾਨ ਪੁਲਿਸ ਪਾਰਟੀ ਸਣੇ ਅਲਟੋ ਕਾਰ ਸਵਾਰ ਸੁਖਪਾਲ ਸਿੰਘ ਪੁੱਤਰ ਅਤੇ ਉਸਦੀ ਪੱਤਨੀ ਸਿੰਦਰ ਕੌਰ ਵਾਸੀ ਸਾਧੋਹੇੜੀ ਅਤੇ ਉਸਦੀ ਸੱਸ ਹਰਮੇਲ ਕੋਰ ਪਤਨੀ ਗੋਗੀ ਸਿੰਘ ਵਾਸੀ ਖੇੜੀ ਗਿੱਲਾਂ ਅਤੇ ਹਰਮੇਲ ਕੋਰ ਦੀ ਲੜਕੀ ਜੱਸੀ ਕੋਰ ਪਤਨੀ ਸੁਖਵਿੰਦਰ ਸਿੰਘ ਵਾਸੀ ਸੰਗਰੂਰ ਨੂੰ 8 ਕਿੱਲੋ ਭੁੱਕੀ ਸਣੇ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਦਰਜ ਕੀਤਾ।