ਰਾਸ਼ਟਰੀ ਡੀ ਵਾਰਮਿੰਗ ਦਿਵਸ ਅਜ

ਫਰੀਦਕੋਟ, 9 ਅਗਸਤ (ਗੁਰਜੀਤ ਰੋਮਾਣਾ)- ਸਿਹਤ ਵਿਭਾਗ ਫਰੀਦਕੋਟ ਵਲੋਂ ਸਿਖਿਆ ਤੇ ਆਈ.ਸੀ.ਡੀ.ਐਸ. ਵਿਭਾਗ ਦੇ ਸਹਿਯੋਗ ਨਾਲ ਮਿਤੀ 10.08.2017 ਨੂੰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮਨਾਇਆ ਜਾ ਰਿਹਾਂ ਹੈ। ਇਸ ਦਿਨ 1 ਤੋਂ 19 ਸਾਲ ਦੇ ਬਚਿਆ ਤੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਡਾਜੋਲ ਦੀ ਗੋਲੀ ਦਿਤੀ ਜਾਵੇਗੀ। ਇਹ ਜਾਣਕਾਰੀ ਫਰੀਦਕੋਟ ਦੇ ਸਿਵਲ ਸਰਜਨ ਡਾ ਜੈ ਸਿੰਘ ਨੇ ਸਿਹਤ ਵਿਭਾਗ, ਸਿਖਿਆ ਵਿਭਾਗ ਅਤੇ ਆਈ.ਸੀ.ਡੀ.ਐਸ. ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਦਿਤੀ। ਇਸ ਮੌਕੇ ਸਬੰਧਤ ਪ੍ਰੋਗਰਾਮ ਅਫਸਰ ਡਾ.ਸੰਜੀਵ ਸੇਠੀ ਨੇ ਕਿਹਾ ਕਿ ਇਸ ਦਿਨ ਜਿਲੇ ਅੰਦਰ ਸਰਕਾਰੀ ਤੇ ਪ੍ਰਾ?ੀਵੇਟ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਤੋਂ ਇਲਾਵਾ ਆਂਗਣਵਾੜੀ ਕੇਂਦਰਾਂ ਵਿਚ ਦਰਜ ਬਚਿਆਂ ਨੂੰ ਇਹ ਖੁਰਾਕ ਦਿਤੀ ਜਾਵੇਗੀ। ਉਨਾਂ ਦਸਿਆਂ ਕਿ ਪੇਟ ਦੇ ਕੀੜਿਆਂ ਕਰਕੇ ਬਚਿਆਂ ਦੀ ਸਿਹਤ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।ਇਸ ਲਈ ਹੀ ਇਹ ਪ੍ਰੋਗਰਾਮ ਸਰਕਾਰ ਵਲੋਂ ਚਲਾਇਆ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਰਜਿੰਦਰ ਕੁਮਾਰ, ਡਾ ਮਨਜੀਤ ਕਿਸ਼ਨ ਭਲਾ, ਡਾ ਮੁਰਾਰੀ ਲਾਲ, ਡਾ ਗਾਜੀ ਓਜੈਰ, ਡਾ ਵੀ ਪੀ ਸਿੰਘ, ਮੀਨਾ ਕੁਮਾਰੀ ਆਦਿ ਹਾਜਰ ਸਨ।

Send this to a friend