ਪਿੰਡ ਭੁੱਚਰ ਖੁਰਦ ਵਿਖੇ ਬਾਬਾ ਜਾਨੀ ਸ਼ਾਹ ਦੇ ਮੇਲੇ ’ਤੇ ਗਾਇਕ ਵੀਰ ਦਵਿੰਦਰ ਨੇ ਬੰਨ੍ਹਿਆ ਰੰਗ

ਝਬਾਲ, 9 ਅਗਸਤ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਇੱਥੋਂ ਥੋੜੀ ਦੂਰੀ ’ਤੇ ਸਥਿਤ ਪਿੰਡ ਭੁੱਚਰ ਖੁਰਦ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਜਾਨੀ ਸ਼ਾਹ ਦੀ ਦਰਗਾਹ ’ਤੇ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸੱਭਿਆਚਾਰਕ ਮੇਲੇ ਵਿੱਚ ਪੁੱਜੇ ਪ੍ਰਸਿੱਧ ਗਾਇਕ ਵੀਰ ਦਵਿੰਦਰ ਨੇ ਆਪਣੇ ਧਾਰਮਿਕ ਗੀਤ ਤੋਂ ਸ਼ੁਰੂ ਕਰਕੇ ਕਈ ਹਿੱਟ ਗੀਤਾਂ ਨਾਲ ਭਾਰੀ ਗਰਮੀ ’ਚ ਪੰਡਾਲ ਥੱਲੇ ਬੈਠੇ ਸਰੋਤਿਆਂ ਨੂੰ ਗੀਤਾਂ ਦੇ ਰੰਗਾਂ ਨਾਲ ਝੂਮਣ ਲਾ ਦਿੱਤਾ। ਜਦ ਕਿ ਦੋਗਾਣਾ ਗਾਇਕ ਜੋੜੀ ਬਾਜ ਸਿੰਘ ਬਾਜ ਬੀਬਾ ਮਨਦੀਪ ਮੰਗੀ ਨੇ ਵੀ ਕਈ ਨਵੇਂ ਤੇ ਪੁਰਾਣੇ ਆਪਣੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ। ਇਸ ਤੋਂ ਪਹਿਲਾਂ ਜਗ੍ਹਾ ’ਤੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਬੰਧਕ ਮਨਦੀਪ ਸਿੰਘ ਮਨੂੰ, ਚੇਅਰਮੈਨ ਪਰਮਜੀਤ ਸਿੰਘ ਭੁੱਚਰ, ਸਰਪੰਚ ਪਰਮਜੀਤ ਸਿੰਘ ਰਾਣਾ ਭੁੱਚਰ ਖੁਰਦ ਤੇ ਹੋਰਾਂ ਵੱਲੋਂ ਅਦਾ ਕੀਤੀ ਗਈ। ਜਦ ਕਿ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਅਤੁੱਟ ਵਰਤਾਏ ਗਏ। ਇਸ ਸਮੇਂ ਪ੍ਰਬੰਧਕਾਂ ਅਤੇ ਪ੍ਰਧਾਨ ਚਾਨਣ ਸਿੰਘ, ਲੰਬੜਦਾਰ ਮਹਿੰਦਰ ਸਿੰਘ, ਸੁਖਦੇਵ ਸਿੰਘ, ਗੁਰਭਗਵੰਤ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ ਫੌਜੀ, ਚਰਨਜੀਤ ਸਿੰਘ ਰਵੀ, ਸ਼ਰਨਜੀਤ ਸਿੰਘ ਲਾਲੀ ਆਦਿ ਵੱਲੋਂ ਵੀਰ ਦਵਿੰਦਰ ਤੇ ਹੋਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Send this to a friend