ਬਰੇਟਾ 26, ਜੁਲਾਈ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)-ਬਰੇਟਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ 108 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਕਰਕੇ ਅਕਸਾਈਜ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਬਰੇਟਾ ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਹੋਲਦਾਰ ਸਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਵੱਲੋ ਪਿੰਡ ਕਾਹਨਗੜ੍ਹ ਤੋ ਕਾਲੀਆ ਵਿਚਕਾਰ ਗਸ਼ਤ ਦੋਰਾਨ ਇੱਕ ਵਿਅਕਤੀ ਛਿੰਦਾ ਸਿੰਘ ਵਾਸੀ ਨਨਹੇੜ੍ਹਾ (ਹਰਿਆਣਾ) ਤੋਂ ਇਹ ਸ਼ਰਾਬ ਬਰਾਮਦ ਕੀਤੀ ਗਈ ਹੈ।