ਨਿਧੜਕ ਤੇ ਬੇਬਾਕ ਸਾਬਕਾ ਉਦਯੋਗ ਤੇ ਲੋਕਲ ਬਾਡੀਜ਼ ਮੰਤਰੀ ਅਨਿਲ ਜੋਸ਼ੀ ਪ੍ਰਵਾਸੀਆਂ ਦੇ ਰੂ-ਬ-ਰੂ

ਵਾਸ਼ਿੰਗਟਨ ਡੀ.ਸੀ.- ਪੰਜਾਬ ਸਰਕਾਰ ਬੀਜੇਪੀ ਭਾਈਵਾਲ ਸਾਬਕਾ ਮੰਤਰੀ ਉਦਯੋਗ ਅਤੇ ਸਥਾਨਕ ਸਰਕਾਰਾਂ ਅਨਿਲ ਜੋਸ਼ੀ ਜਿਨ੍ਹਾਂ ਨੂੰ ਨਿਧੱੜਕ ਤੇ ਬੇਬਾਕ ਸਖਸ਼ੀਅਤਾਂ ਦੇ ਰੁਤਬੇ ਨਾਲ ਸਤਿਕਾਰਿਆ ਜਾਵੇ ਤਾਂ ਇਹ ਅਥਕਥਨੀ ਨਹੀਂ ਹੋਵੇਗੀ। ਅਮਰੀਕਾ ਦੌਰੇ ਸਮੇਂ ਜਿਥੇ ਵਸ਼ਿੰਗਟਨ ਡੀ.ਸੀ. ਸਥਿਤ ਉਹ ਪ੍ਰਵਾਸੀਆਂ ਦੇ ਰੂ-ਬ-ਰੂ ਹੋਵੇ। ਉਥੇ ਉਨ੍ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ-ਨਾਲ ਗੁਰੂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਦੇ ਜੰਮਪਲ ਤਰਨਤਾਰਨ ਅਤੇ ਸਾਬਕਾ ਵਿਧਾਇਕ ਤੇ ਕੈਬਨਿਟ ਮੰਤਰੀ ਅੰਮ੍ਰਿਤਸਰ ਹਲਕਾ ਤੋਂ ਹੋਣ ਦਾ ਫਖਰ ਮਹਿਸੂਸ ਕਰਦੇ ਨਜ਼ਰ ਆਏ। ਉਨ੍ਹਾਂ ਅੰਮ੍ਰਿਤਸਰ ਦੀ ਨੁਹਾਰ ਬਦਲਣ ਅਤੇ ਸੰਸਾਰ ਦਾ ਬੇਹਤਰੀਨ ਸ਼ਹਿਰ ਅੰਮ੍ਰਿਤਸਰ ਨੂੰ ਹਰ ਪੱਖੋਂ ਖੂਬਸੂਰਤ ਬਣਾਉਣ ਵਿੱਚ ਨਿਭਾਏ ਜਾਣ ਦਾ ਜ਼ਿਕਰ ਕਰਦੇ, ਬਹੁਤ ਹੀ ਬੇਬਾਕ ਨਜ਼ਰੀਏ ਨਾਲ ਸਰਕਾਰ ਵਿੱਚ ਰਹਿ ਕੇ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿ ਕੇ ਨਿਧੜੱਕ ਇਰਾਦੇ ਨੂੰ ਪ੍ਰਵਾਸੀਆਂ ਸਾਹਮਣੇ ਪ੍ਰਗਟਾਇਆ। ਉਨ੍ਹਾਂ ਕਿਹਾ ਉਨ੍ਹਾਂ ਨੂੰ ਹਰ ਪੱਖੋ ਪਰਖਿਆ ਗਿਆ ਪਰ ਅਕਾਲ ਪੁਰਖ ਦੀ ਪੂਰਨ ਕ੍ਰਿਪਾ ਸਦਕਾ ਉਨ੍ਹਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਿਆ। ਅਜਿਹੇ ਬੇਬਾਕ ਅਤੇ ਨਿਧੜਕ ਬੀਜੇਪੀ ਦੇ ਵਫਾਦਾਰ ਸਿਪਾਹੀ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਜਾਵੇ ਤਾਂ ਪੰਜਾਬ ਅਤੇ ਬੀਜੇਪੀ ਸਹਜੇ ਹੀ

Send this to a friend