ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਸਰਕਾਰ ’ਚ ਦੋ ਪੰਜਾਬੀ ਮੰਤਰੀ ਸ਼ਾਮਿਲ

ਇਕ ਹੋਰ ਪੰਜਾਬੀ ਪਾਰਲੀਮਾਨੀ ਸਕੱਤਰ ਬਣਿਆ – ਡਿਪਟੀ ਸਪੀਕਰ ਵੀ ਹੋਵੇਗਾ ਪੰਜਾਬੀ

ਵਿਕਟੋਰੀਆ (ਕੈਨੇਡਾ), 19 ਜੁਲਾਈ- ਪੰਜਾਬੀ ਭਾਈਚਾਰੇ ਨੂੰ ਵਿਦੇਸ਼ ਵਿੱਚ ਵੱਡਾ ਮਾਣ ਮਿਲਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਐਨ ਡੀ ਪੀ ਸਰਕਾਰ ’ਚ ਦੋ ਪੰਜਾਬੀ ਮੰਤਰੀ ਬਣਾਏ ਗਏ ਹਨ। 57 ਸਾਲਾ ਜੌਹਨ ਹੋਰਗਨ ਬੀ ਸੀ ਦੇ 36ਵੇਂ ਪ੍ਰੀਮੀਅਰ ਬਣੇ ਹਨ , ਪੂਰੇ 16 ਸਾਲਾਂ ਬਾਅਦ ਐਨ ਡੀ ਪੀ ਸਰਕਾਰ ਬਣੀ ਹੈ। ਇਸ ਵਿਚ ਦੋ ਪੰਜਾਬੀ ਐਮ ਪੀ ਏਜ਼ ਜਿੰਨੀ ਸਿਮਸ ਅਤੇ ਹੈਰੀ ਬੈਂਸ ਨੂੰ ਕੈਬਿਨੇਟ ਵਜ਼ੀਰ ਵਜੋਂ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਤੀਜੇ ਪੰਜਾਬੀ ਰਾਵੀ ਕਾਹਲੋਂ ਨੂੰ ਪਾਰਲੀਮਾਨੀ ਸਕਤਰ ਬਣਾਇਆ ਹੈ। ਇਕ ਹੋਰ ਪੰਜਾਬੀ ਐਮ ਪੀ ਏ ਰਾਜ ਚੌਹਾਨ ਨੂੰ ਅਸੈਂਬਲੀ ਦੇ ਡਿਪਟੀ ਸਪੀਕਰ ਡਾ ਅਹੁਦਾ ਮਿਲੇਗਾ।

Send this to a friend