ਝਬਾਲ, 19 ਜੁਲਾਈ (ਹਰਦੀਪ ਸਿੰਘ)-ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੀ ਥਾਂ ਹੁਣ ‘ਸਮਾਰਟ ਕਾਰਡ’ ਸਕੀਮ ਚਲਾਉਣ ਦੇ ਕੀਤੇ ਗਏ ਐਲਾਣ ਦੀ ਜਿਥੇ ਕਾਂਗਰਸੀਆਂ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ ਉਥੇ ਹੀ ਉਨ੍ਹਾਂ ਦਾ ਤਰਕ ਹੈ ਕਿ ਇਸ ਨਾਲ ਅਨਾਜ ਵੰਡ ਪ੍ਰਨਾਲੀ ’ਚ ਹੁੰਦੀ ਵੱਡੀ ਕਾਲਾ ਬਜ਼ਾਰੀ ਨੂੰ ਠੱਲ੍ਹ ਵੀ ਪਵੇਗੀ। ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਕਾਂਗਰਸ ਸੋਸ਼ਲ ਮੀਡੀਆ ਸੈ¤ਲ ਦੇ ਸੂਬਾ ਉੱਪ ਚੇਅਰਮੈਨ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੇ ਇਸ ’ਤੇ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਕਿਹਾ ਕਿ ਪਿੱਛਲੀ ਸਰਕਾਰ ਨੇ ਆਟਾ ਦਾਲ ਸਕੀਮ ਦਾ ਲਾਭ ਕੇਵਲ ਆਪਣੇ ਚਹੇਤਿਆਂ ਤੱਕ ਹੀ ਸੀਮਤ ਰੱਖਿਆ ਸੀ ਜਿਸ ਸਬੰਧੀ ਵੀ ਪੜਤਾਲ ਅਰੰਭ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਕੀਮ ਦੀਆਂ ਸ਼ਰਤਾਂ ਅਧੀਨ ਆਉਣ ਵਾਲੇ ਲਾਭਪਾਤਰੀਆਂ ਨੂੰ ਹੀ ਸਕੀਮ ਦਾ ਲਾਭ ਦਿੱਤਾ ਜਾਵੇਗਾ ਜਦ ਕਿ ਬੇਨਿਯਮੀਆਂ ਨਾਲ ਬਣੇ ਸਾਰੇ ਕਾਰਡ ਰੱਦ ਕੀਤੇ ਜਾਣਗੇ ਅਤੇ ਅਸਲੀ ਹੱਕਦਾਰਾਂ ਨੂੰ ਲਾਭ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਸਮਾਰਟ ਕਾਰਡ’ ਜੋ ਸਿਰਫ ਔਰਤਾਂ ਦੇ ਨਾਂ ’ਤੇ ਹੀ ਬਣ ਸਕੇਗਾ, ਇਸ ਨੂੰ ਜਾਰੀ ਕਰਨ ਦਾ ਕੰਮ ਜੋਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਕਿ ਆਟਾ-ਦਾਲ ਸਕੀਮ ’ਚ ਹੋਰ ਵਾਧਾ ਕਰਦਿਆਂ ਚਾਹ-ਪ¤ਤੀ, ਚੀਨੀ ਆਦਿ ਵਸਤਾਂ ਦੇਣ ਦਾ ਵਾਅਦਾ ਵੀ ਸਰਕਾਰ ਵੱਲੋਂ ਕੀਤਾ ਸੀ ਪਰ ਇਸ ’ਚ ਥੋੜ੍ਹਾ ਜਿਹਾ ਬਦਲਾਅ ਕੀਤਾ ਗਿਆ ਹੈ ਕਿਉਂਕਿ ਉਕਤ ਵਸਤਾਂ ਵੰਡਣ ਦਾ ਬਹੁਤ ਜਿਆਦਾ ਝੰਜਟ ਹੈ ’ਤੇ ਘਪਲੇਬਾਜੀ ਹੋਣ ਦੇ ਸ਼ੰਕੇ ਵੀ ਹਨ, ਜਿਸ ਕਾਰਨ ਸਰਕਾਰ ਦੀ ਪੂਰੀ ਸਕੀਮ ਹੱਕੀ ਲੋਕਾਂ ਤੱਕ ਨਹੀਂ ਪਹੁੰਚਦੀ ਅਤੇ ਵਿਚਲੋਈਏ ਹੀ ਮੋਟੀਆਂ ਕਮਾਈਆਂ ਕਰ ਜਾਂਦੇ ਹਨ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਵਸਤੂ ਵੰਡਣ ਦੀ ਬਜਾਏ ਹਰੇਕ ਪਰਿਵਾਰ ਨੂੰ ਇਕ ‘ਸਮਾਰਟ ਕਾਰਡ’ ਦਿੱਤਾ ਜਾਵੇ, ਜੋ ਇਕ ਬੈਂਕ ਖਾਤੇ ਨਾਲ ਜੁੜਿਆ ਹੋਵੇਗਾ। ਇਸ ਖਾਤੇ ’ਚ ਸਰਕਾਰ ਵ¤ਲੋਂ ਬਣਦੀ ਰਕਮ ਟਰਾਂਸਫਰ ਕੀਤੀ ਜਾਵੇਗੀ, ਜੋ ਕਿ ਇਕ ਸਾਲ ਵਿਚ ਦੋ ਵਾਰ ਆਵੇਗੀ। ਇਹ ਰਕਮ ਹਰੇਕ ਪਰਿਵਾਰ ਦੇ ਜੀਆਂ ਦੇ ਹਿਸਾਬ ਨਾਲ ਉਕਤ ਵਸਤਾਂ ਦੇ ਮੁੱਲ ਦੇ ਬਰਾਬਰ ਹੋਵੇਗੀ। ਪਰਿਵਾਰ ਇਨ੍ਹਾਂ ਪੈਸਿਆਂ ਨਾਲ ਕਿਸੇ ਵੀ ਦੁਕਾਨ ਤੋਂ ਆਪਣੀ ਮਨਮਰਜੀ ਨਾਲ ਰਾਸਨ ਖਰੀਦ ਸਕਦਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮੈਨੀਫੈਸਟੋ ’ਚ 428 ਵਾਅਦੇ ਕੀਤੇ ਸਨ, ਜਿਨ੍ਹਾਂ ਚੋਂ 240 ਪੂਰੇ ਹੋ ਚੁ¤ਕੇ ਹਨ। ਜਦ ਕਿ ਬਾਕੀ ਵਾਅਦਿਆਂ ਖਾਤਰ ਵੀ ਫੰਡ ਇਕ¤ਤਰ ਕੀਤੇ ਜਾ ਰਹੇ ਹਨ।