Skip to content
Independent perspectives. Global stories.
BREAKING

ਇਨੈਲੋ ਦੇ ਹਰਿਆਣਾ ਬੰਦ ਸੱਦੇ ਦੀ ਹਵਾ ਹੋਈ ਗੁੱਲ

Share this story

image ਪਾਤੜਾਂ, 10 ਜੁਲਾਈ- ਲਿੰਕ ਨਹਿਰ ਦੇ ਮਾਮਲੇ ਨੂੰ ਲੇ ਕੇ ਹਰਿਆਣਾ ਵਿਚੋਂ ਇਨੈਲੋ ਪਾਰਟੀ ਵੱਲੋਂ ਅੱਜ 10 ਜੁਲਾਈ ਨੂੰ ਪੰਜਾਬ ਦੀਆਂ ਗੱਡੀਆਂ ਹਰਿਆਣਾ ਅੰਦਰ ਦਾਖਲ ਨਾ ਹੋਣ ਤੇ ਰੋਸ ਮੁਜਾਰੇ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਨੈਲੋ ਪਾਰਟੀ ਵੱਲੋਂ ਅੱਜ ਪੰਜਾਬ ਦੀ ਟਰੈਫਿਕ ਨੂੰ ਹਰਿਆਣੇ ਅੰਦਰ ਦਾਖਲ ਔਣ ਤੋਂ ਰੋਕਣ ਦੇ ਦਾਅਵੇ ਕਰਨ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਪੁਲਿਸ ਦੇ ਸਾਂਝੇ ਓਪਰੇਸ਼ਨ ਨੇ ਇਨੈਲੋ ਪਾਰਟੀ ਦੀ ਫੂਕ ਕੱਢ ਕੇ ਰੱਖ ਦਿੱਤੀ। ਪਾਤੜਾਂ ਸਬ ਡਵੀਜਨ ਅਧੀਨ ਨਾਕਾ ਵੰਦੀਨ ਦੌਰਾਨ ਪੁਲਿਸ ਦੇ ਸੀਨੀਅਰ ਅਫਸਰ ਐਸ. ਪੀ. ਅਮਰਜੀਤ ਸਿੰਘ ਘੁੰਮਣ ਅਤੇ ਡੀ. ਐਸ. ਪੀ. ਪਾਤੜਾਂ ਦੀ ਦੇਖ ਰੇਖ ਵਿਚ ਬਣਾਈਆਂ ਪੁਲਿਸ ਟੀਮਾਂ ਨੇ ਹਲਕੇ ਅੰਦਰ ਜਗਾ-ਜਗਾ ਨਾਕਾ ਬੰਦੀ ਕਰਕੇ ਬੜੀ ਸੂਝ ਬੂਝ ਨਾਲ ਚਾਰ ਚੁਫੇਰੇ ਨਜਰ ਰੱਖ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਦੇ ਰਖਿਆ। ਇਸ ਵਾਰ ਇਨੈਲੋ ਪਾਰਟੀ ਦੇ ਹਰਿਆਣਾ ਬੰਦ ਕਰਨ ਦੇ ਸਾਰੇ ਦਾਵੇ ਖੋਖਲੇ ਨਿਕਲੇ ਅੱਜ ਦਾ ਇਨੈਲੋ ਪਾਰਟੀ ਦਾ ਹਰਿਆਣਾ ਬੰਦ ਦਾ ਹਸ਼ਰ ਦੇਖ ਕੇ ਲੱਗਦਾ ਕਿ ਇਨੈਲੋ ਪਾਰਟੀ ਖਤਮ ਹੋ ਚੁੱਕੀ। ਇਸ ਮੌਕੇ ਪੱਤਰਕਾਰ ਸਮੇਲਨ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਦਵਿੰਦਰ ਕੁਮਾਰ ਅੱਤਰੀ ਨੇ ਕਿਹਾ ਪਰਸ਼ਾਸਨ ਹਰ ਤਰਾਂ ਦੇ ਸ਼ਰਾਰਤੀ ਅੰਸਰਾ ਤੇ ਕਾਫੀ ਦਿਨਾਂ ਤੋਂ ਨਜਰ ਰੱਖੀ ਬੈਠਾ ਸੀ। ਜਿਸ ਦੀ ਬਦੋਲਤ ਇਧਰ-ਉ¤ਦਰ ਦੇ ਸ਼ਰਾਰਤੀ ਅੰਸਰ ਸਬ ਕੁਝ ਭਾਂਪ ਗਏ ਅਤੇ ਪਲਿਸ ਦੀ ਕਾਰਗੁਜਾਰੀ ਨੂੰ ਦੇਖ ਕੇ ਸ਼ਰਾਰਤੀ ਅੰਸਰ ਸਾਹਮਣੇ ਨਹੀਂ ਆਏ।

WRITTEN BY