Skip to content
Independent perspectives. Global stories.
BREAKING

ਅਵਾਰਾ ਗਾਵਾਂ ਦੀ ਸਾਂਭ-ਸੰਭਾਲ

Share this story

ਪੰਜਾਬ ਵਿੱਚ ਅਵਾਰਾ ਪਸ਼ੂਆਂ ਖਾਸ ਕਰਕੇ ਗਾਵਾਂ ਦਾ ਮਸਲਾ ਬਹੁਤ ਗੰਭੀਰ ਹੋ ਗਿਆ ਹੈ। ਇਸ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉਥੇ ਹਰ ਰੋਜ਼ ਸੜਕ ਹਾਦਸੇ ਵਾਪਰ ਰਹੇ ਹਨ। ਇੱਕ ਅਨੁਮਾਨ ਮੁਤਾਬਿਕ ਅਵਾਰਾ ਪਸ਼ੂਆਂ ਕਾਰਨ ਸੜਕਾਂ ਉ¤ਪਰ ਪੰਜਾਬ ’ਚ ਹਰ ਤੀਜੇ ਦਿਨ ਇੱਕ ਮੌਤ ਹੋ ਰਹੀ ਹੈ। ਇਸ ਸਮੇਂ ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਚੁੱਕੀ ਹੈ। ਸੜਕਾਂ ਉ¤ਪਰ ਆਵਾਰਾ ਘੁੰਮ ਰਹੀਆਂ ਸਿਰਫ ਗਾਵਾਂ ਦੀ ਗਿਣਤੀ ਹੀ 1 ਲੱਖ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਆਵਾਰਾ ਪਸ਼ੂਆਂ ਕਾਰਨ ਜਨ ਜੀਵਨ ਵਿੱਚ ਵੀ ਭਾਰੀ ਖਲਲ ਪੈ ਰਿਹਾ ਹੈ। ਕਿਸਾਨਾਂ ਦੇ ਨਾਲ-ਨਾਲ ਬਜ਼ਾਰਾਂ ਵਿੱਚ ਦੁਕਾਨਦਾਰ ਵੀ ਦੁਖੀ ਹਨ। ਸਰਕਾਰ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢ ਰਹੀ। ਭਾਵੇਂ ਪੰਜਾਬ ਵਿੱਚ ਲੋਕਾਂ ਤੋਂ ਗਊ ਟੈਕਸ ਵਸੂਲਿਆ ਜਾ ਰਿਹਾ ਹੈ, ਪ੍ਰੰਤੂ ਗਊਆਂ ਦੀ ਸਾਂਭ-ਸੰਭਾਲ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ। ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਗਊ ਰੱਖਿਆ ਕਮਿਸ਼ਨ ਬਣਾਇਆ ਗਿਆ ਸੀ। ਪ੍ਰੰਤੂ ਇਸ ਕਮਿਸ਼ਨ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਵਸੀਲਿਆਂ ਦੀ ਭਾਰੀ ਕਮੀ ਹੈ। ਅਜਿਹੇ ਹਾਲਾਤਾਂ ਵਿੱਚ ਪ੍ਰਭਾਵਸ਼ਾਲੀ ਕੰਮ ਕਰਨਾ ਮੁਸ਼ਕਿਲ ਹੈ। ਪੰਜਾਬ ਵਿੱਚ ਲਾਵਾਰਿਸ ਘੁੰਮ ਰਹੀਆਂ ਗਾਵਾਂ ਸਮਾਜ ਲਈ ਵੀ ਇੱਕ ਲਾਹਨਤ ਹਨ। ਪਸ਼ੂ ਪਾਲਕ ਅਕਸਰ ਉਨ੍ਹਾਂ ਪਸ਼ੂਆਂ ਅਤੇ ਗਾਵਾਂ ਨੂੰ ਆ ਆਵਾਰਾ ਛੱਡ ਦਿੰਦੇ ਹਨ, ਜਿਹੜੇ ਲਾਭਦਾਇਕ ਨਹੀਂ ਹੁੰਦੇ। ਫੰਡਰ ਗਾਵਾਂ ਅਤੇ ਮੱਝਾਂ ਨੂੰ ਆਵਾਰਾ ਛੱਡਣਾ ਸਹੀ ਨਹੀਂ ਹੈ। ਸਬੰਧਿਤ ਪਸ਼ੂ ਪਾਲਕਾਂ ਨੂੰ ਵੀ ਨੈਤਿਕ ਤੌਰ ’ਤੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਲੈਣਾ ਚਾਹੀਦਾ ਹੈ। ਜੇਕਰ ਕਿਸੇ ਕਾਰਨ ਵੱਸ ਉਹ ਅਜਿਹੇ ਪਸ਼ੂਆਂ ਨੂੰ ਸਾਂਭ-ਸੰਭਾਲ ਨਹੀਂ ਸਕਦੇ ਤਾਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਇਸ ਕਾਰਜ ਨੂੰ ਆਪਣੇ ਹੱਥ ਵਿੱਚ ਲਵੇ। ਇੱਕ ਪਾਸੇ ਹਿੰਦੂ ਸਮਾਜ ਵਿੱਚ ਗਾਵਾਂ ਨੂੰ ਮਾਂ ਦਾ ਦਰਜਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਵਪਾਰ ਉ¤ਪਰ ਰੋਕਾਂ ਲਾਇਆਂ ਜਾ ਰਹੀਆਂ ਹਨ। ਦੂਜੇ ਪਾਸੇ ਹਿੰਦੂ ਸਮਾਜ ਆਵਾਰਾ ਗਊਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਹੈ। ਜੇਕਰ ਉਹ ਸੱਚੇ ਅਰਥਾਂ ਵਿੱਚ ਗਊ ਨੂੰ ਮਾਤਾ ਸਮਝਦੇ ਹਨ ਤਾਂ ਉਸ ਨੂੰ ਉਸੇ ਤਰ੍ਹਾਂ ਯੋਗ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਦੁਖ ਦੀ ਗੱਲ ਤਾਂ ਇਹ ਹੈ ਕਿ ਆਵਾਰਾ ਪਸ਼ੂਆਂ ਨੂੰ ਘੋਰ ਦੁਸ਼ਵਾਰੀਆਂ ਵਿੱਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਨੂੰ ਖਾਣ ਪੀਣ ਲਈ ਵੀ ਲੋੜੀਂਦੀ ਖੁਰਾਕ ਨਹੀਂ ਮਿਲਦੀ। ਬਿਮਾਰ ਅਤੇ ਜ਼ਖਮੀ ਪਸ਼ੂਆਂ ਦਾ ਵੀ ਕੋਈ ਇਲਾਜ ਨਹੀਂ ਕਰਦਾ। ਇਸ ਕਾਰਨ ਅਜਿਹੇ ਪਸ਼ੂਆਂ ਨੂੰ ਬਹੁਤ ਮਾੜੀ ਜ਼ਿੰਦਗੀ ਜਿਊਣੀ ਪੈਂਦੀ ਹੈ। ਸਮਾਜ ਅਤੇ ਸਰਕਾਰ ਦੀ ਇਹ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਇੱਕ ਵਿਆਪਕ ਯੋਜਨਾ ਤਿਆਰ ਕਰੇ। ਸਮਾਜ ਅਤੇ ਸਰਕਾਰ ਲਈ ਇਹ ਕੋਈ ਵੱਡਾ ਕਾਰਜ ਨਹੀਂ ਹੈ। ਇੱਕ ਲੱਖ ਗਾਵਾਂ ਦੀ ਸਾਂਭ-ਸੰਭਾਲ ਲਈ ਹਜ਼ਾਰਾਂ ਸਮਾਜ ਸੇਵੀ ਸਰਕਾਰ ਦੀ ਮਦਦ ਕਰ ਸਕਦੇ ਹਨ। ਗਊ ਮਾਤਾ ਦੇ ਨਾਂਅ ’ਤੇ ਇਕੱਠਾ ਹੋ ਰਿਹਾ ਟੈਕਸ ਵੀ ਇਸ ’ਤੇ ਖਰਚਿਆ ਜਾ ਸਕਦਾ ਹੈ। ਅਕਾਲੀ ਭਾਜਪਾ ਸਰਕਾਰ ਸਮੇਂ ਬਣਾਈ ਗਈ ਯੋਜਨਾ ਮੁਤਾਬਿਕ ਹਰ ਜ਼ਿਲ੍ਹਾ ਪੱਧਰ ’ਤੇ ਇੱਕ ਗਊਸ਼ਾਲਾ ਕਾਇਮ ਕੀਤੀ ਜਾਵੇ ਤਾਂ ਇਹ ਮਸਲਾ ਰਾਤੋ-ਰਾਤ ਹੱਲ ਹੋ ਸਕਦਾ ਹੈ। ਹਰ ਜ਼ਿਲ੍ਹੇ ਵਿੱਚ ਗਊਸ਼ਾਲਾ ਕਾਇਮ ਕਰਨ ਲਈ ਜ਼ਿਆਦਾ ਵੱਡੀ ਰਕਮ ਦੀ ਜ਼ਰੂਰਤ ਨਹੀਂ ਹੈ। ਇਸ ਕਾਰਜ ਲਈ ਅਜਿਹੀਆਂ ਜ਼ਮੀਨਾਂ ਦੀ ਵਰਤੋਂ ਹੋ ਸਕਦੀ ਹੈ ਜਿਹੜੀਆਂ ਦਹਾਕਿਆਂ ਤੋਂ ਵਿਹਲੀਆਂ ਪਈਆਂ ਹਨ। ਅਜਿਹੀਆਂ ਗਊਸ਼ਾਲਾਵਾਂ ਆਰਥਿਕ ਤੌਰ ’ਤੇ ਵੀ ਕੋਈ ਘਾਟੇ ਦਾ ਸੌਦਾ ਨਹੀਂ ਹਨ। ਆਵਾਰਾ ਪਸ਼ੂ ਅਤੇ ਗਾਵਾਂ ਖੇਤੀਬਾੜੀ ਲਈ ਦੇਸੀ ਖਾਦ ਮੁਹੱਈਆ ਕਰ ਸਕਦੀਆਂ ਹਨ। ਗਊ ਸੇਵਾ ਕਮਿਸ਼ਨ ਦੇ ਰਿਕਾਰਡ ਮੁਾਤਬਿਕ ਪਿਛਲੇ ਢਾਈ ਸਾਲ ਵਿ¤ਚ ਰਾਜ ਵਿ¤ਚ ਘ¤ਟ ਤੋਂ ਘ¤ਟ 300 ਲੋਕਾਂ ਦੀ ਮੌਤ ਗਾਂ ਕਾਰਨ ਹੋਏ ਸੜਕ ਹਾਦਸਿਆਂ ’ਚ ਹੋਈ ਹੈ। ਵਰਤਮਾਨ ਸਮੇਂ ਵਿ¤ਚ ਇ¤ਕ ਲ¤ਖ ਛੇ ਹਜ਼ਾਰ ਅਜਿਹੀਆਂ ਗਾਵਾਂ ਹਨ ਜਿਹੜੀਆਂ ਰਾਜ ਦੇ ਵਿਭਿੰਨ ਹਿ¤ਸਿਆਂ ਵਿ¤ਚ ਸੜਕਾਂ ਤੇ ਹੀ ਘੁੰਮ ਰਹੀਆਂ ਹਨ। ਇਸ ਮਸਲੇ ਦਾ ਤੁਰੰਤ ਯੋਗ ਹੱਲ ਲੱਭਿਆ ਜਾਣਾ ਚਾਹੀਦਾ ਹੈ। ਆਵਾਰਾ ਪਸ਼ੂਆਂ ਅਤੇ ਗਾਵਾਂ ਦੀ ਸਾਂਭ ਸੰਭਾਲ ਲਈ ਯਤਨ ਤੁਰੰਤ ਸ਼ੁਰੂ ਹੋਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਨੂੰ ਉਜਾੜੇ ਤੋਂ ਰਾਹਤ ਮਿਲ ਸਕੇ। ਸਮਾਜਿਕ ਪੱਧਰ ’ਤੇ ਇਸ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਜਾਣੀ ਵੀ ਬੇਹੱਦ ਜ਼ਰੂਰੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਮਸਲੇ ਦਾ ਪੱਕਾ ਹੱਲ ਕੱਢਿਆ ਜਾਵੇ।
    -ਬਲਜੀਤ ਸਿੰਘ ਬਰਾੜ

WRITTEN BY