Skip to content
Independent perspectives. Global stories.
BREAKING

ਉਡਾਨ ਦੀ ਆਸ਼ਿਕ : ਲਵੀਨ ਕੌਰ ਗਿੱਲ

Share this story

ਮੈਂ ਉਸ ਨੂੰ ਸ਼ਾਖਸਾਤ ਤਾਂ ਇਕੋ ਵਾਰ ਮਿਲਿਆ ਹਾਂ ਪਰ ਮੈਂ ਉਸ ਦੀ ਪੁਸਤਕ ‘ਮੈਂ ਘਾਹ ਨਹੀਂ’ ਰਾਹੀਂ ਕਈ ਵਾਰ ਮਿਲ ਚੁੱਕਾ ਹਾਂ। ਮੈਨੂੰ ਉਸ ਵਿੱਚੋਂ ਇਕ ਦੂਰ-ਅੰਦੇਸ਼ੀ ਪੈਗੰਬਰੀ ਆਤਮਾ ਦਾ ਆਫਤਾਬੀ ਨੂਰ ਦਿਸਦਾ ਹੈ। ਉਹ ਰੂਹਾਂ ਨੂੰ ਧੁਰ ਡੂੰਘਾਈਆਂ ਤੱਕ ਰੁਸ਼ਨਾ ਦੇਣ ਵਾਲੀ ਰੂਹ ਲਗਦੀ ਹੈ। ਜੋ ਮੈਨੂੰ ਪਤਾ ਲੱਗਾ ਹੈ ਕਿ ਉਹ ਲੋਕ ਭਲਾਈ ਦੇ ਕਾਰਜਾਂ ’ਚ ਜਨੂੰਨ ਦੀ ਹੱਦ ਤੱਕ ਰੁਚਿਤ ਹੈ। ਟਰਾਂਟੋ ਵਾਸੀ ਸੂਖਮ ਭਾਵਾਂ ਵਾਲੀ ਸ਼ਾਇਰਾ ਸੁਰਜੀਤ ਕੌਰ ਦੀ ਗਵਾਹੀ ਨੂੰ ਮੈਂ ਦਿਲੋਂ ਭਾਵ ਦਿੰਦਾ ਹੈ। ਸੁਰਜੀਤ ਕਵਿਤਰੀ ਲਵੀਨ ਕੌਰ ਗਿੱਲ ਨੂੰ ਚਾਨਣ ਦੀ ਰਿਸ਼ਮ ਦਸਦੀ ਹੋਈ ਲਿਖਤੀ ਹੈ ‘‘ਉਹ ਮੈਨੂੰ ਸੁਹਲ ਪਰੀਆਂ ਜਿਹੀ ਜਾਪੀ। ਉਸ ਦੇ ਸੁਹੱਪਣ ਦੀ ਤਾਬ ਨਹੀਂ ਝੱਲੀ ਜਾਂਦੀ ਸੀ’’। ਅਸਲ ਵਿੱਚ ਜਦੋਂ ਮੈਂ ਲਵੀਨ ਗਿੱਲ ਦੀ ‘ਮੈਂ ਘਾਹ ਨਹੀਂ’ ਨੂੰ ਪੜ੍ਹਿਆ ਤਾਂ ਮੈਨੂੰ ਸੁਰਤੀਜ ਸੌ ਫੀਸਦੀ ਸੱਚ ਜਾਪੀ। ਮੈਨੂੰ ਜਾਪਿਆ ਕਿ ਉਸ ਕੋਲ ਸੰਕਲਪ ਤੇ ਸ਼ਕਤੀ ਦੋਨੋ ਹੀ ਅਪਾਰ ਹਨ। ਆਪਣੀ ਪੁਸਤਕ ਬਾਰੇ ‘ਦੋ ਕੁ ਗੱਲਾਂ’ ਕਰਦੀ ਹੋਈ ਉਹ ਕਹਿੰਦੀ ਹੈ :
ਮੈਂ ਯਾਤਰੀ ਹਾਂ,
ਸਫ਼ਰ ਲਿਖਦੀ ਹਾਂ,
ਸਫ਼ਰ ਲੋਚਦੀ ਹਾਂ,
ਉਡਾਨ ਦੀ ਆਸ਼ਿਕ ਹਾਂ।
ਚੰਨ ਵੱਲ…
ਰੋਜ਼ਾਨਾ ਦਾ ਸਫ਼ਰ, ਵਿੰਗ-ਵਲੇਵੇਂ, ਖੱਡੇ-ਟੋਏ, ਤੇ ਸਿਧਰੇ-ਪੱਧਰੇ  ਰਾਹਾਂ ’ਤੇ ਚਲਦਿਆਂ ਜੋ ਮਹਿਸੂਸ ਹੁੰਦਾ ਹੈ, ਲਿਖਦੀ ਹਾਂ, ਨਕਸ਼ੇ ਬਣਾਉਂਦੀ ਹਾਂ ਕੱਲ੍ਹ ਲਈ ਵੀ, ਤਾਂ ਜੋ ਅਗਲੀ ਸਵੇਰੇ ਸਫਰ ਸੁਖਾਲਾ ਹੋਵੇ, ਖੁਸ਼ਹਾਲ ਹੋਵੇ।’’
ਕੈਨੇਡਾ ਵਾਸੀ ਲਵੀਨ ਦੀ ਸਮੁੱਚੀ ਕਵਿਤਾ ਵਿੱਚੋਂ ਇਕ ਗੱਲ ਤਾਂ ਉਭਰਵੇਂ ਰੂਪ ਵਿੱਚ ਨਜ਼ਰ ਪੈਂਦੀ ਹੈ ਕਿ ਉਹ ਸਮਾਜ ਲਈ ਕੁੱਝ ਨਵਾਂ ਕਰਨਾ ਲੋਚਦੀ ਹੈ। ਪੰਜਾਬੀ ਸਮਾਜ ਵਿੱਚ ਜੰਮਣ ਤੋਂ ਪਹਿਲਾਂ ਅਤੇ ਜੰਮਣ ਤੋਂ ਬਾਅਦ ਔਰਤ ਜਾਤ ਨਾਲ ਹੋ ਰਹੇ ਵਿਤਕਰੇ ਨੇ ਉਸ ਨੂੰ ਜ਼ਖਮੀਂ ਸ਼ੇਰਨੀ ਦੀ ਭੂਮਿਕਾ ਵਿੱਚ ਲਿਆ ਦਿੱਤਾ ਹੈ। ਉਸ ਨੂੰ ਸਾਡੇ ਸਮਾਜ ਵਿਚਲੇ ਫੈਲੇ ਕੈਂਸਰ ਦੀ ਪੂਰੀ ਤਰ੍ਹਾਂ ਸਮਝ ਹੈ। ‘‘ਸਾਡੀ ਨੀਂਹ ਵਿੱਚ ਸਿਰਫ਼ ਦਿਖਾਵਾ ਹੈ, ਤੇ ਸੇਲਫਿਸ਼ਨੇਸ ਹੈ, ਇਸੇ ਨੀਂਹ ਨੂੰ ਭਰਦਿਆਂ ਅਸੀਂ ਮਰ ਜਾਂਦੇ ਹਾਂ।’’ ਉਹ ਪੰਜਾਬੀ ਸਮਾਜ ਦੇ ਬੀਮਾਰ ਅੰਗਾਂ ਨੂੰ ਕੱਟਣਾ ਚਾਹੁੰਦੀ ਹੈ ਤਾਂ ਜੋ ਨਵਾਂ ਅਤੇ ਨਿੱਗਰ ਸਮਾਜ ਪੁੰਗਰ ਸਕੇ। ਲਵੀਨ ਚੇਤੰਨ, ਸੁਚੇਤ, ਹਿੰਮਤੀ ਅਤੇ ਦ੍ਰਿੜ ਵਿਸ਼ਵਾਸੀ ਕੁੜੀ ਹੈ, ਉਹ ਹਰ ਸਮੇਂ ਕੁਝ ਨਾ ਕੁਝ ਕਰ ਗੁਜ਼ਰਨ ਉ¤ਤੇ ਉਤਾਰੂ ਹੈ। ਉਹ ਔਰਤਾਂ ਦੀ ਅਜਿਹੀ ‘ਸਰਪੰਚ’ ਹੈ ਜੋ ਨਾ ਆਪ ਟਿੱਕ ਕੇ ਬੈਠਦੀ ਹੈ ਅਤੇ ਨਾ ਹੀ ਆਪਣੇ ਪੰਚਾਂ ਨੂੰ ਬੈਠਣ ਦਿੰਦੀ ਹੈ। ਸ਼ਾਇਦ ਇਸੇ ਬਿਰਤੀ ਨੇ ਉਸ ਦੀ ‘ਅਮਰ ਕਰਮਾ ਆਰਗਨ ਡੋਨੇਸ਼ਨ ਆਰਗੇਨਾਈਜੇਸ਼ਨ’ ਨੂੰ ਜਨਮ ਦਿੱਤਾ। ਉਹ … ਹਰ ਹੀਲੇ ਪੰਜਾਬੀ ਸਮਾਜ ਨੂੰ ਸਮੱਸਿਆਵਾਂ ਦੀ ਜਿਲ੍ਹਣ, ਖੌਭੇ, ਚਰਘਲ-ਚਿੱਕੜ ਵਿੱਚੋਂ ਕੱਢਣ ਲਈ ਸਾਰਾ ਜ਼ੋਰ ਲਗਾ ਰਹੀ ਹੈ। ਉਸ ਦੇ ਸ਼ਬਦਾਂ ਵਿੱਚੋਂ ਵੀ ਸਕਾਰਾਤਮਕ ਸੋਚ ਡੁਲ ਡੁਲ ਪੈਂਦੀ ਹੈ :
… ਤੇ ਅਸੀਂ ਵਾਦਾ ਕੀਤਾ,
ਜਲਣ ਦਾ ਨਹੀਂ, ਜਗਣ ਦਾ
ਜਦੋਂ ਤੱਕ ਤੇਲ ਹੈ ਸਾਹਾਂ ਵਿੱਚ
ਆਪਾਂ ਤਾਂ ਦੋਵੇਂ ਜਗਾਂਗੇ’’
ਵਕਤ ਨਾਲ ਸਾਂਝੇਦਾਰੀ ਹੈ,
ਹਵਾਵਾਂ ਵਿੱਚ ਵਗਾਂਗੇ,
ਹਾਂ, ਵਾਦਾ, ਆਪਾਂ ਜਗਾਂਗੇ।
ਮੈਨੂੰ ਲਗਦੈ ਕਿ ਲਵੀਨ ਗਿੱਲ ਅਜਿਹੀ ਔਰਤ ਹੈ ਜਿਸ ਦੇ ਲਹੂ ਵਿੱਚ ਹਰ ਸਮੇਂ ਛਣਕਾਟਾ ਰਹਿੰਦਾ ਹੈ। ਇਸੇ ਕਾਰਨ ਉਹ ਸੂਰਜ ਨਾਲ ਵੀ ਅੱਖ ਮਿਲਾਉਣ ਤੋਂ ਨਹੀਂ ਝਿਜਕਦੀ ਜਾਂ ਫਿਰ ਝੱਖੜਾਂ ਨਾਲ ਖਹਿਣ ਲਈ ਤਿਆਰ ਰਹਿੰਦੀ ਹੈ :
‘‘ਜੋ ਹਵਾਵਾਂ ਮੈਨੂੰ,
ਦਿਸ਼ਾਹੀਣ ਕਰਦੀਆਂ ਹੋਣ
ਉਨ੍ਹਾਂ ਤੋਂ ਦਿਸ਼ਾ ਬਦਲਣਾ,
ਮੈਨੂੰ ਆਉਂਦਾ
ਐਵੇਂ ਨਹੀਂ,
ਚੰਨ ਨੇ ਕਿਹਾ
ਆਪਣੇ ਤੇ ਮਾਣ ਕਰ,
ਸੂਰਜ ਨਾਲ ਵੀ ਨਜ਼ਰ ਮਿਲਾਉਣਾ
ਮੈਨੂੰ ਆਉਂਦਾ।

ਡਾ. ਹਰਜਿੰਦਰ ਸਿੰਘ ਵਾਲੀਆ

WRITTEN BY