June 20, 2026 1:36 pm

ਮਾਓਵਾਦੀਆਂ ਨਾਲ ਮੁਕਾਬਲੇ ਦੌਰਾਨ ਸੀ. ਆਰ. ਪੀ. ਐੱਫ. ਜਵਾਨ ਸ਼ਹੀਦ, ਉਪ ਕਮਾਂਡਰ ਜ਼ਖ਼ਮੀ

ਜਮਸ਼ੇਦਪੁਰ/ਝਾਰਗ੍ਰਾਮ, 17 ਸਤੰਬਰ (ਪੀ. ਟੀ.)- ਝਾਰਖੰਡ ਦੇ ਨਕਸਲ ਪ੍ਰਭਾਵਿਤ ਘਾਟਸਿਲਾ ਉਪ ਮੰਡਲੀ ਖੇਤਰ ਵਿਚ ਪੈਂਦੇ ਪਿੰਡ ਚਿਕਲਾਮ ਵਿਚ ਅੱਜ ਮਾਓਵਾਦੀਆਂ ਨਾਲ ਹੋਏ ਇਕ ਮੁਕਾਬਲੇ ਦੌਰਾਨ ਸੀ. ਆਰ. ਪੀ. ਐੱਫ. ਵਿਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੋਬਰਾ ਇਕਾਈ ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ ਇਕ ਉਪ ਕਮਾਂਡਰ ਜ਼ਖ਼ਮੀ ਹੋ ਗਿਆ। ਝਾਰਖੰਡ ਦੀ ਕੋਲਹਾਨ ਰੇਂਜ ਦੇ ਡੀ. ਆਈ. ਜੀ. ਮਦ ਨਿਹਾਲ ਨੇ ਕਿਹਾ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਬੀਤੀ ਰਾਤ ਸੰਘਣੇ ਦਲਮਾ ਜੰਗਲਾਂ ਵਿਚੋਂ ਵੱਡੀ ਗਿਣਤੀ ਵਿਚ ਮਾਓਵਾਦੀ ਪਿੰਡ ਵਿਚ ਦਾਖਲ ਹੋ ਗਏ ਹਨ। ਝਾਰਖੰਡ ਤੋਂ ਸੀ. ਆਰ. ਪੀ. ਐੱਫ. ਬਲਾਂ ਤੇ ਜ਼ਿਲ੍ਹਾ ਹਥਿਆਰਬੰਦ ਪੁਲਿਸ ਨੇ ਕੋਬਰਾ ਦੀ ਇਕ ਇਕਾਈ ਨਾਲ ਤੇ ਪੱਛਮੀ ਬੰਗਾਲ ਦੇ ਝਾਰਗ੍ਰਾਮ ਤੋਂ ਸੀ. ਆਰ. ਪੀ. ਐੱਫ. ਦੀ 69ਵੀਂ ਬਟਾਲੀਅਨ ਦੇ ਅਧਿਕਾਰੀ, ਸੀ. ਆਈ. ਐੱਸ. ਐੱਫ. ਤੇ ਪੁਲਿਸ ਅਧਿਕਾਰੀਆਂ ਨੇ ਇਕ ਸਾਂਝੀ ਕਾਰਵਾਈ ਕਰਦਿਆਂ ਪਿੰਡ ਦੀ ਨਾਕੇਬੰਦੀ ਕਰ ਦਿੱਤੀ।

Send this to a friend