ਢਾਕਾ, 17 ਸਤੰਬਰ (ਪੀ. ਟੀ.)- ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ 1971 ਦੇ ਯੁੱਧ ਦੇ ਅਪਰਾਧੀ ਤੇ ਕੱਟੜਪੰਥੀ ਜਮਾਤ-ਏ-ਇਸਲਾਮੀ ਨੇਤਾ ਦਿਲਵਾਰ ਹੁਸੈਨ ਸਈਦੀ ਦੀ ਮੌਤ ਦੀ ਸਜ਼ਾ ਇਹ ਕਹਿੰਦਿਆਂ ਹੋਇਆਂ ਉਮਰ ਕੈਦ ਵਿਚ ਬਦਲ ਦਿੱਤੀ ਕਿ ਉਸ ਨੂੰ ਹੁਣ ਉਮਰ ਭਰ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਮੁੱਖ ਜੱਜ ਐੱਮ. ਮੁਜੱਮੀਲ ਹੁਸੈਨ ਨੇ ਖਚਾਖਚ ਭਰੀ ਅਦਾਲਤ ਵਿਚ ਇਹ ਹੈਰਾਨ ਕਰਨ ਵਾਲਾ ਫੈਸਲਾ ਸੁਣਾਇਆ।