ਸ੍ਰੀਨਗਰ, 17 ਸਤੰਬਰ (ਪੀ. ਟੀ.)- ਕਸ਼ਮੀਰ ਘਾਟੀ ਦੇ ਮਾਛਿਲ ਸੈਕਟਰ ਦੇ ਨਜ਼ਦੀਕ ਸੁਰੱਖਿਆ ਬਲਾਂ ਨਾਲ ਮੁੱਠਭੇੜ ‘ਚ ਦੋ ਅੱਤਵਾਦੀ ਮਾਰੇ ਗਏ। ਸੈਨਾ ਦੇ ਇਕ ਬੁਲਾਰੇ ਨੇ ਕਿਹਾ ਕਿ ਤੜਕੇ ਮਾਛਿਲ ਸੈਕਟਰ ‘ਚ ਸੈਨਿਕਾਂ ਨਾਲ ਮੁੱਠਭੇੜ ‘ਚ ਦੋ ਅੱਤਵਾਦੀ ਮਾਰੇ ਗਏ। ਘਟਨਾ ਵਾਲੇ ਸਥਾਨ ਤੋਂ ਦੋ ਏ.ਕੇ-47 ਰਾਈਫ਼ਲਜ਼ ਅਤੇ ਇਕ ਯੂ.ਬੀ.ਜੀ.ਐਲ. ਤੇ ਹੋਰ ਸਮੱਗਰੀ ਬਰਾਮਦ ਹੋਈ ਹੈ। ਬੁਲਾਰੇ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਦੋਵੇਂ ਅੱਤਵਾਦੀ ਪਾਕਿ ਕਬਜ਼ੇ ਵਾਲੇ ਕਸ਼ਮੀਰ ਤੋਂ ਘੁਸਪੈਠ ਕਰ ਰਹੇ ਸਨ ਜਾਂ ਫਿਰ ਪਹਿਲਾਂ ਤੋਂ ਹੀ ਸਥਾਨਕ ਤੌਰ ‘ਤੇ ਸਰਗਰਮ ਸਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ‘ਚ ਰਾਹਤ ਤੇ ਬਚਾਅ ਮੁਹਿੰਮਾਂ ‘ਚ ਸੈਨਾ ਦੀ ਭਾਰੀ ਤਾਇਨਾਤੀ ਦੇ ਬਾਵਜੂਦ ਨਿਯੰਤਰਨ ਰੇਖਾ ‘ਤੇ ਸੈਨਿਕ ਚੌਕਸ ਹਨ।