ਸੰਗਰੂਰ, 16 ਸਤੰਬਰ (ਹਰਜੀਤ ਸਿੰਘ ਹਸਨਪੁਰੀ)-ਮਨਰੇਗਾ ਕੰਟਰੈਕਟ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਮੂਹ ਮਨਰੇਗਾ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ ਅੱਜ 20 ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਕੱਲ੍ਹ ਤੋਂ ਸਮੂਹ ਕਰਮਚਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਏ ਵਿਕਾਸ ਦਫਤਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਕਾਕੜਾ ਨੇ ਦੱਸਿਆ ਕਿ ਕਰਮਚਾਰੀ ਪਿਛਲੇ 6 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਮੈਂਬਰ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਮੀਟਿੰਗਾਂ ਵਿੱਚ ਵਿਸ਼ਵਾਸ ਦੁਆਇਆ ਗਿਆ ਕਿ ਚੋਣਾਂ ਤੋਂ ਬਾਅਦ ਸਾਰੇ ਮਨਰੇਗਾ ਕਰਮਚਾਰੀਆਂ ਨੂੰ ਪੰਚਾਇਤੀ ਮਹਿਕਮੇ ਵਿੱਚ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ ਪਰ ਹੁਣ
ਸਰਕਾਰ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਹਰ ਪੱਧਰ ’ਤੇ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਨਾਲ ਵਾਰ-ਵਾਰ ਹੋਈਆਂ ਮੀਟਿੰਗਾਂ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਰਣਨਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਗੁਆਂਢੀ ਜ਼ਿਲ੍ਹਿਆਂ ਦੇ ਮੁਕਾਬਲੇ ਕਾਫੀ ਘੱਟ ਹਨ ਅਤੇ ਗ੍ਰਾਮ ਸੇਵਕਾਂ ਨੂੰ ਕੋਈ ਫਿਕਸ ਮਿਹਨਤਾਨਾਂ ਨਹੀਂ ਦਿੱਤਾ ਜਾਂਦਾ ਜ਼ੋ ਕਿ ਲੇਬਰ ਐੈਕਟ 1970 ਦੇ ਨਿਯਮਾਂ ਦੀ ਬਿਲਕੁਲ ਉਲੰਘਣਾ ਹੈ। ਜਿਸ ਦੇ ਰੋਸ ਵਜੋਂ ਸਟੇਟ ਸਰਕਾਰ ਤੋਂ ਰੈਗੁਲਰ ਪੇ ਸਕੇਲ, ਸੀ ਈ ਸਮੇਤ ਸਨੀਉਰਟੀ ਲਿਸਟ ,ਸਰਵਿਸ ਬੁੱਕ ਆਦਿ ਮੰਗਾਂ ਮਨਵਾਉਣ ਲਈ ਸਮੂਹ ਕਰਮਚਾਰੀ ਲਗਾਤਾਰ ਜਿਲ੍ਹਾ ਪੱਧਰ ਤੇ ਅਤੇ 22 ਸਤੰਬਰ ਤੋਂ ਸੂਬਾ ਪੱਧਰੀ ਧਰਨੇ ਤੇ ਵਿਕਾਸ ਭਵਨ ਮੋਹਾਲੀ ਵਿਖੇ ਧਰਨੇ ਤੇ ਬੈਠਣਗੇ। ਜੇਕਰ ਆਉਣ ਵਾਲੇ ਸਮੇਂ ਵਿੱਚ ਉਪਰੋਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕਰਨ ਲਈ ਜ਼ਿਲ੍ਹਾ ਪੱਧਰ ਤੇ ਲੇਬਰਾਂ ਅਤੇ ਪੰਚਾਇਾਂ ਦਾ ਪੂਰਨ ਸਮਰਥਣ ਲੈ ਕੇ ਸ਼ਹਿਰ ਵਿੱਚ ਰੋਸ ਮੁਜਾਹਰੇ ਕੀਤੇ ਜਾਣਗੇ। ਇਸ ਲਈ ਜੇਕਰ ਕਿਸੇ ਤਰ੍ਹਾਂ ਦੀ ਬੇਨਿਯਮੀ ਹੁੰਦੀ ਹੈ ਤਾਂ ਪ੍ਰਸ਼ਾਸਨ ਇਸ ਦਾ ਜਿੰਹੋਵੇਗਾ। ਇਸ ਮੌਕੇ ਤੇ ਜ਼ਿਲ੍ਹਾ ਮੀਤ ਪ੍ਰਧਾਨ ਜ਼ਸਵੀਰ ਸਿੰਘ ਜੱਸੀ, ਬਲਾਕ ਦੇ ਪ੍ਰਧਾਨ ਦਰਸ਼ਨ ਸਿੰਘ (ਭਵਾਨੀਗੜ੍ਹ) ,ਅਮਨਦੀਪ ਸਿੰਘ (ਸੰਗਰੂਰ) , ਸੁਖਵਿੰਦਰ ਸਿੰਘ (ਲਹਿਰਾ), ਤਰਸੇਮ ਕੁਮਾਰ(ਸੁਨਾਮ), ਸੋਮਜੀਤ ਸਿੰਘ (ਦਿੜ੍ਹਬਾ), ਮਨਜੀਤ ਸਿੰਘ (ਸ਼ੇਰਪੁਰ) , ਬਲਜੀਤ ਸਿੰਘ (ਧੂਰੀ), ਬਲਵੀਰ ਸਿੰਘ (ਮਲੇਰਕੋਟਲਾ-1), ਗੁਰਪ੍ਰੀਤ ਸਿੰਘ (ਮਲੇਰਕੋਟਲਾ-2), ਜ਼ਸਵੀਰ ਸਿੰਘ (ਅਨਦਾਣਾ), ਜਗਤਾਰ ਸਿੰਘ ਏ ,ਅਨੁ ਬਾਲਾ ਏ ,ਵਿੱਕੀ ਰਾਣਾ ਏ , ਅਤੇ ਤੇਜਵਰਿੰਦਰ ਸਿੰਘ ਸੀ ਹਾਜ਼ਰ ਸਨ।