ਲਖਨਊ, 16 ਸਤੰਬਰ (ਪੀ.ਟੀ.)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਰਾਜ ਦੀਆਂ 11 ਲੋਕ ਸਭਾ ਸੀਟਾਂ ‘ਤੇ ਸਮਾਜਵਾਦੀ ਪਾਰਟੀ ਉਮੀਦਵਾਰਾਂ ਨੂੰ ਭਾਰੀ ਵਾਧਾ ਸੰਪਰਦਾਇਕ ਸ਼ਕਤੀਆਂ ਨੂੰ ਜਨਤਾ ਵਲੋਂ ਮੂੰਹ ਤੋੜ ਜਵਾਬ ਦੱਸਦੇ ਹੋਏ ਅੱਜ ਕਿਹਾ ਕਿ ਲੋਕਾਂ ਨੇ ਵੋਟ ਦੀ ਤਾਕਤ ਨਾਲ ਫਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਮੁੱਖ ਮੰਤਰੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਵੋਟਾਂ ਦੀ ਗਿਣਤੀ ‘ਚ ਸਮਾਜਵਾਦੀ ਉਮੀਦਵਾਰਾਂ ਨੂੰ ਬੜ੍ਹਤ ਇਸ ਗੱਲ ਨੂੰ ਜਾਹਰ ਕਰਦੀ ਹੈ ਕਿ ਜਨਤਾ ਨੇ ਸੰਪਰਦਾਇਕ ਤਾਕਤਾਂ ਦੇ ਖਿਲਾਫ ਵੋਟ ਦਿੱਤਾ ਹੈ। ਲੋਕ ਅਮਨ ਤੇ ਭਾਈਚਾਰਾ ਚਾਹੁੰਦੇ ਹਨ। ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀਆਂ 11 ਵਿਧਾਨ ਸਭਾ ਸੀਟਾਂ ’ਚੋਂ ਸਮਾਜਵਾਦੀ ਪਾਰਟੀ 8 ਸੀਟਾਂ ਜਿੱਤ ਲਈਆਂ। ਸਮਾਜਵਾਦੀ ਪਾਰਟੀ ਨੇ ਇਹ ਸਾਰੀਆਂ ਸੀਟਾਂ ਭਾਜਪਾ ਤੋਂ ਖੋਹੀਆਂ ਹਨ।