ਪੱਖੋਕਲਾਂ, 16 ਸਤੰਬਰ (ਇੰਦਰਜੀਤ ਤਪਾ)-ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀ. ਸੈਕੰ. ਸਕੂਲ ਪਖੋਕਲਾਂ ਜੋ ਕਿ ਪਿਛਲੇ 33 ਸਾਲਾਂ ਤੋਂ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਪ੍ਰਦਾਨ ਕਰ ਰਿਹਾ ਹੈ, ਜਿਸ ਵਿਚ ਨਰਸਰੀ ਤੋਂ ਲੈ ਕੇ ਬਾਰਵੀਂ ਤੱਕ 1874 ਵਿਦਿਆਰਥੀ ਇਸ ਸਮੇਂ ਵਿਦਿਆ ਹਾਸਿਲ ਕਰ ਰਹੇ ਹਨ। ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ ਅਤੇ ਟਰੱਸਟੀ ਸ. ਰਵਿੰਦਰਜੀਤ ਸਿੰਘ ਬਿੰਦੀ ਨੇ ਦੱਸਿਆ ਕਿ ਇਹ ਸੰਸਥਾ ਸਵ. ਜਥੇਦਾਰ ਸ. ਅਜੀਤ ਸਿੰਘ ਵੱਲੋਂ ਸਿਰਫ 23 ਬੱਚਿਆਂ ਨਾਲ ਸ਼ੁਰੂ ਕੀਤੀ ਗਈ ਸੀ। ਉਨ੍ਹਾ ਦਾ ਸੁਪਨਾ ਸੀ ਕਿ ਇਸ ਖੇਤਰ ਦੇ ਬੱਚੇ ਅੰਤਰ-ਰਾਸ਼ਟਰੀ ਪੱਧਰ ਦੀ ਵਿਦਿਆ ਹਾਸਿਲ ਕਰਨ। ਉਨ੍ਹਾ ਦੀ ਇਸ ਸੋਚ ਨੂੰ ਪੂਰਾ ਕਰਨ ਲਈ ਸਕੂਲ ਦਾ ਟਰੱਸਟ ਨਵੇਂ ਸ਼ੈਸ਼ਨ ਤੋਂ ਪਿੰਡ ਪਖੋਂ
ਕਲਾਂ ਵਿਚ ਹੀ ਅੰਤਰ-ਰਾਸ਼ਟਰੀ ਪੱਧਰ ਦਾ ਆਈ ਸੀ ਐਸ ਸੀ ਪੈਟਰਨ ਦਾ ਸਕੂਲ ਖੁਲਣ ਜਾ ਰਿਹਾ ਹੈ। ਇਸ ਸੰਸਥਾ ਵਿਚ ਵਿਦਿਆ ਹਾਸਿਲ ਕਰਕੇ ਵਿਦਿਆਰਥੀ ਅੰਤਰ-ਰਾਸ਼ਟਰੀ ਪੱਧਰ ’ਤੇ ਮੁਹਾਰਤ ਹਾਸਿਲ ਕਰਨ ਦੇ ਯੋਗ ਹੋਣਗੇ। ਇਸ ਮੌਕੇ ਸ. ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਨਵੇਂ ਵਰ੍ਹੇ ਦੌਰਾਨ ਟਰੱਸਟ ਵੱਲੋਂ 10+1, 10+2, ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਵਿਸ਼ਿਆ ਨਾਲ ਵੀ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।