ਨੂਰਪੁਰ ਬੇਦੀ, 16 ਸਤੰਬਰ (ਬਲਵਿੰਦਰ ਸਿੰਘ)-ਸਤਲੁੱਜ ਪ੍ਰੈਸ ਕਲੱਬ ਨੂਰਪੁਰ ਬੇਦੀ ਵੱਲੋਂ ਤੀਜੀ ਵਰੇਗੰਢ ਮੌਕੇ ਪੀਰ ਬਾਬਾ ਜਿੰਦਾ ਸ਼ਹੀਦ ਨੂੰ ਸਮਰਪਤ ਆਪਣਾ ਨਿਵੇਕਲਾ ਪ੍ਰੋਗਰਾਮ ‘ ਸਤਰੰਗੀ ਪੀਂਘ ’ 18 ਸਤਬੰਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆ ਲੱਗਪੱਗ ਪੂਰੀਆਂ ਹੋ ਗਈਆਂ ਹਨ । ਇਹ ਸਮਾਗਮ ਪੀਰ ਬਾਬਾ ਜਿੰਦਾ ਸ਼ਹੀਦ ਦੇ ਅਸਥਾਨ ਦੇ ਖੁੱਲੇ ਵਿਹੜੇ ਵਿੱਚ ਹੋਵੇਗਾ। ਅੱਜ ਇਥੇ ਮੇਲੇ ਸਬੰਧੀ ਮੀਟਿੰਗ ਪ੍ਰੈਸ ਕਲੱਬ ਦੇ ਸਰਪ੍ਰਸਤ ਸੁਰਜੀਤ ਸਿੰਘ ਕਾਹਲੋਂ ਤੇ ਪ੍ਰਧਾਨ ਗੋਰਵ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਲਾਕੇ ਦੀ ਪ੍ਰਬੰਧਕ ਕਮੇਟੀ ਤੋ ਇਲਾਵਾ ਚੇਅਰਮੈਨ ਕਮਲਜੀਤ ਸੈਣੀ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਝੱਜ, ਵਾਈਸ ਪ੍ਰਧਾਨ ਸ਼ਮਸ਼ੇਰ ਸਿੰਘ ਡੂਮੇਵਾਲ, ਖਜਾਨਚੀ ਗੁਰਬੀਰ ਸਿੰਘ ਵਾਲੀਆ, ਪ੍ਰੈਸ ਸਕੱਤਰ ਜਗਦੀਪ ਸ਼ਰਮਾਂ, ਬਲਵਿੰਦਰ ਰੈਤ, ਦੀਪਕ ਪੁਰੀ, ਦਿਨੇਸ਼ ਹੱਲਣ, ਪ੍ਰੀਤਮ ਸੋਹਲ, ਭਾਗ ਕੁਮਾਰ ਸੋਨੀ, ਬਿਮਲ ਸੈਣੀ, ਗਗਨਦੀਪ ਸੈਣੀ,
ਜਗਤਾਰ ਜੱਗੀ, ਆਰਕੇ ਰਾਜਪੂਤ ਤੋਂ ਇਲਾਵਾ ਰਾਣਾ ਸ਼ਮਸ਼ੇਰ ਸਿੰਘ ਸੇਰੀ, ਐਡਵੋਕੇਟ ਦਿਨੇਸ਼ ਚੱਢਾ, ਹਰਵਿੰਦਰ ਸਿੰਘ ਵਾਲੀਆ, ਮਾਸਟਰ ਗੁਰਨਾਇਬ ਸਿੰਘ ਜੈਤੇਵਾਲ ਆਦਿ ਸ਼ਾਮਲ ਹੋਏ । ਅੱਜ ਮੀਟਿੰਗ ਵਿੱਚ ਅੱਠ ਮੇਲਾ ਕਮੇਟੀਆ ਬਣਾਈਆ ਗਈਆ ਜੋ ਮੇਲੇ ਨੂੰ ਸਫਲਤਾ ਪੂਰਬਕ ਨੇਪਰੇ ਚਾੜਨਗੀਆਂ । ਮੇਲੇ ਦੋਰਾਨ ‘ ਸਤਰੰਗੀ ਪੀਂਘ ’ ਦਾ ਅਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਸ਼ਹੂਰ ਗਾਇਕ ਤੇ ਪੰਜਾਬੀ ਫਿਲਮਾਂ ਤੇ ਅਦਾਕਾਰ ਹਰਭਜਨ ਮਾਨ, ਸੂਫੀ ਗਾਇਕ ਪੰਮਾ ਡੂਮੇਵਾਲੀਆ। ਗਾਇਕ ਹਰਮਿੰਦਰ ਨੂਰਪੁਰੀ ਤੇ ਮਾਸਟਰ ਸੋਨੂੰ ਆਪਣੇ ਫਨ ਦਾ ਮੁਜਾਹਰਾ ਕਰਨਗੇ ਜਦਕਿ ਰਾਤ ਨੂੰ ਗਜਲ ਸਮਰਾਟ ਸੁਨੀਲ ਡੋਗਰਾ ਤੇ ਰਹਿਮਦ ਅਕਬਰ ਐਂਡ ਪਾਰਟੀ ਕਵਾਲੀਆ ਪੇਸ਼ ਕਰਨਗੇ । ਇਸ ਮੌਕੇ ਜਿਲਾ ਪੁਲੀਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਕਰੜੇ ਪ੍ਰਬੰਧ ਕੀਤੇ ਗਏ ਹਨ । ਨੂਰਪੁਰ ਬੇਦੀ ਪੁਲੀਸ ਥਾਣੇ ਦੇ ਐਸਐਚਓ ਭਗਵੰਤ ਸਿੰਘ ਨੇ ਦੱਸਿਆ ਕਿ ਮੇਲੇ ਦੋਰਾਨ ਸਪੈਸ਼ਲ ਸੁਰੱਖਿਆ ਲਈ ਪੰਜਾਬ ਪੁਲੀਸ, ਟ੍ਰੇਫਿਕ ਪੁਲੀਸ ਤੇ ਮਹਿਲਾ ਪੁਲੀਸ ਦੇ ਦਸਤੇ ਤਾਇਨਾਤ ਕੀਤੇ ਗਏ ਹਨ । ਉਨਾਂ ਕਿਹਾ ਕਿ ਮੇਲੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ । ਇਸ ਮੋਕੇ ਮੇਲਾ ਇੰਚਾਰਜ ਤੇ ਪ੍ਰੈਸ ਕਲੱਬ ਦੇ ਵਾਈਸ ਪ੍ਰਧਾਨ ਸ਼ਮਸ਼ੇਰ ਸਿੰਘ ਡੂਮੇਵਾਲ ਨੇ ਦੱਸਿਆ ਕਿ ਗੁਰੂ ਕੇ ¦ਗਰ ਦਾ ਇੰਚਾਰਜ ਬਾਬਾ ਨਿਰਮਲ ਸਿੰਘ ਜੱਜਰਵਾਲਿਆ ਨੂੰ ਲਗਾਇਆ ਗਿਆ ਹੈ । ਅੱਜ ਤੋ ਰੱਖੇ ਗਏ ਸ਼੍ਰੀ ਅਖੰਠ ਪਾਠ ਦਾ ਭੋਗ ਮੇਲੇ ਵਾਲੇ ਦਿਨ 18 ਸਤਬੰਰ ਨੂੰ ਸਵੇਰੇ 10 ਵੱਜੇ ਪਾਇਆ ਜਾਵੇਗਾ ਤੇ ਇਸ ਤੋ ਬਾਅਦ ਢਾਡੀ ਜਥੇ ਸ਼ਹੀਦੀ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕਰਨਗੇ । ਠੀਕ 11 ਵੱਜੇ ਪੀਰ ਬਾਬਾ ਜਿੰਦਾ ਸਹੀਦ ਦੇ ਵਿਹੜੇ ਵਿੱਚ ਇੱਕ ਵਿਸ਼ਾਲ ਸਭਿਆਚਾਰਕ ਮੇਲਾਂ ‘ ਸਤਰੰਗੀ ਪੀਂਘ ’ ਕਰਵਾਇਆ ਜਾਵੇਗਾ ਜੋ ਦੇਰ ਰਾਤ ਚਲੇਗਾ ਜਿਸ ਵਿੱਚ ਮਸ਼ਹੂਰ ਗਾਇਕ ਹਰਭਜਨ ਮਾਨ ਸਮੇਤ ਹੋਰ ਗਾਇਕ ਆਪਣੇ ਫਨ ਦਾ ਮੁਜਾਹਰਾ ਕਰਨਗੇ ।