ਨਵੀਂ ਦਿੱਲੀ, 15 ਸਤੰਬਰ (ਪੀ. ਟੀ)- ਆਰਬੀਆਈ ਗਵਰਨਰ ਰਘੁਰਾਮ ਰਾਜਨ ਨੇ ਸੰਕੇਤ ਦਿੱਤੇ ਹਨ ਕਿ ਹੁਣ ਡੀਜ਼ਲ ਦੀਆਂ ਕੀਮਤਾਂ ਵੀ ਬਾਜ਼ਾਰ ਤੈਅ ਕਰੇ। ਯਾਨੀ ਹੁਣ ਦੁਨੀਆ ਭਰ ‘ਚ ਤੇਲ ਦੀਆਂ ਕੀਮਤਾਂ ਦੇ ਆਧਾਰ ‘ਤੇ ਹੀ ਡੀਜ਼ਲ ਦੀਆਂ ਕੀਮਤਾਂ ਤੈਅ ਹੋਣਗੀਆਂ। ਪਹਿਲਾਂ ਖ਼ਬਰ ਇਹ ਸੀ ਕਿ ਡੀਜ਼ਲ ਹਰ ਮਹੀਨੇ ਪ੍ਰਤੀ ਲੀਟਰ 50 ਪੈਸੇ ਮਹਿੰਗਾ ਹੋਵੇਗਾ, ਲੇਕਿਨ ਸੂਤਰਾਂ ਦੀ ਮੰਨੀਏ ਤਾਂ ਹੁਣ ਡੀਜ਼ਲ ਵੀ ਸਸਤਾ ਹੋ ਸਕਦਾ ਹੈ।