ਜੰਮੂ, 15 ਸਤੰਬਰ (ਪੀ. ਟੀ.)- ਜੰਮੂ-ਕਸ਼ਮੀਰ ‘ਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਕਾਰਨ ਸੈਨਾ ਨੇ ਜੰਮੂ ‘ਚ ਨਿਯੰਤਰਨ ਰੇਖਾ ਨਜ਼ਦੀਕ ਆਪਣੀ ਯੁੱਧ ਸਮਗਰੀ, ਬੰਕਰਾਂ ਤੇ ਸੀਮਾ ਚੌਕੀਆਂ ਦੀ ਥਾਂ ਤਬਦੀਲੀ ਦੇ ਆਦੇਸ਼ ਦਿੱਤੇ ਹਨ। ਇੱਕ ਰੱਖਿਆ ਬੁਲਾਰੇ ਨੇ ਆਈ.ਏ.ਐਨ.ਐਸ. ਨੂੰ ਦੱਸਿਆ ਕਿ ਹੜ੍ਹ ਕਾਰਨ ਸੀਮਾ ਦੇ 10 ਕਿੱਲੋਮੀਟਰ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਹੈ ਜਿਸ ਕਾਰਨ ਸੀਮਾ ਦੀਆਂ ਚੌਕੀਆਂ ਤੇ ਬੰਕਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਬੁਲਾਰੇ ਨੇ ਦੱਸਿਆ ਕਿ ਯੁੱਧ ਸਮਗਰੀ ਦੇ ਨਾਲ-ਨਾਲ ਰਾਜੌਰੀ, ਪੁਣਛ ਤੇ ਜੰਮੂ ਜ਼ਿਲ੍ਹਿਆਂ ‘ਚੋਂ ਤਬਾਹ ਹੋਏ ਬੰਕਰਾਂ ਤੇ ਚੌਕੀਆਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਣ ਦੇ ਆਦੇਸ਼ ਦਿੱਤੇ ਗਏ ਹਨ।